12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਭਗਵੰਤ ਮਾਨ ਕੇਜਰੀਵਾਲ ਤੇ ਸਿਸੋਦੀਆ ਦੀਆਂ ਵਹਿੰਗੀਆ ਸਹਾਰੇ ਚੱਲਦਾ ਹੈ-ਵਿਜੇ ਕੁਮਾਰ ਸਾਥੀ

ਮੋਗਾ, 12 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਪੰਜਾਬ ਦੀ ‘ਆਪ’ ਸਰਕਾਰ ਜਿਹੜੀ ਵਹਿੰਗੀਆਂ ਦੇ ਸਹਾਰੇ ਚੱਲਦੀ ਹੈ, ਇਕ ਵਹਿੰਗੀ ਕੇਜਰੀਵਾਲ ਤੇ ਦੂਸਰੀ ਵਹਿੰਗੀ ਮੁਨੀਸ਼ ਸਿਸੋਦੀਆ ਦੀ ਹੈ ਤੇ ਜੇਕਰ ਸ਼ਤਰੰਜ ਦੀ ਗੱਲ ਕਰੀਏ ਤਾਂ ਭਗਵੰਤ ਮਾਨ ਇਨ੍ਹਾਂ ਦੋਹਾਂ ਵਹਿੰਗੀਆ ਦਾ ਮੋਹਰਾ ਹੈ ਤੇ ਦੁੱਖ ਭਰੀ ਗੱਲ ਇਹ ਹੈ ਕਿ ਕਹਿਣ ਨੂੰ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ ਪਰ ਕੇਜਰੀਵਾਲ ਤੇ ਸਿਸੋਦੀਆ ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਨਾਲ ਖਿਲਵਾੜ ਕਰ ਰਹੇ ਹਨ। ਇਹ ਪ੍ਰਗਟਾਵਾ ਸਾਬਕਾ ਵਿਧਾਇਕ ਵਿਜੇ ਕੁਮਾਰ ਸਾਥੀ ਨੇ ‘ਅਜੀਤ’ ਨਾਲ ਗੱਲਬਾਤ ਦੌਰਾਨ ਕੀਤਾ।

Ad Position 21
No active advertisement
ਅਜੀਤ ਡੈਸਕ 13-11-2026
ਮੋਗਾ, 12 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਪੰਜਾਬ ਦੀ ‘ਆਪ’ ਸਰਕਾਰ ਜਿਹੜੀ ਵਹਿੰਗੀਆਂ ਦੇ ਸਹਾਰੇ ਚੱਲਦੀ ਹੈ, ਇਕ ਵਹਿੰਗੀ ਕੇਜਰੀਵਾਲ ਤੇ ਦੂਸਰੀ ਵਹਿੰਗੀ ਮੁਨੀਸ਼ ਸਿਸੋਦੀਆ ਦੀ ਹੈ ਤੇ ਜੇਕਰ ਸ਼ਤਰੰਜ ਦੀ ਗੱਲ ਕਰੀਏ ਤਾਂ ਭਗਵੰਤ ਮਾਨ ਇਨ੍ਹਾਂ ਦੋਹਾਂ ਵਹਿੰਗੀਆ ਦਾ ਮੋਹਰਾ ਹੈ ਤੇ ਦੁੱਖ ਭਰੀ ਗੱਲ ਇਹ ਹੈ ਕਿ ਕਹਿਣ ਨੂੰ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ ਪਰ ਕੇਜਰੀਵਾਲ ਤੇ ਸਿਸੋਦੀਆ ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਨਾਲ ਖਿਲਵਾੜ ਕਰ ਰਹੇ ਹਨ। ਇਹ ਪ੍ਰਗਟਾਵਾ ਸਾਬਕਾ ਵਿਧਾਇਕ ਵਿਜੇ ਕੁਮਾਰ ਸਾਥੀ ਨੇ ‘ਅਜੀਤ’ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦਾ ਪੰਜਾਬ ਨਸ਼ਿਆਂ ਵਿਚ ਰਲਗੱਡ ਹੈ ਤੇ ਪੰਜਾਬ ਦੀ ਨੌਜਵਾਨੀ ਦਾ ਘਾਣ ਹੋ ਰਿਹਾ ਹੈ। ਇਸ ਮੁੱਖ ਮੰਤਰੀ ਨੇ ਗੱਦੀ ‘ਤੇ ਬੈਠ ਕੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਤੇ ਕਿਹਾ ਕਿ ਮੈਂ ਤਿੰਨ ਮਹੀਨਿਆਂ ਵਿਚ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਵਾਂਗਾ ਪਰ ਸਰਕਾਰ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ ਤੇ ਅੱਜ ਕੁਝ ਵਿਧਾਇਕਾਂ ਨੂੰ ਛੱਡ ਕੇ ਸਾਰੇ ਵਿਧਾਇਕਾਂ ਨੇ ਚਾਦਰਾਂ ਵਿਛਾਈਆਂ ਹੋਈਆਂ ਹਨ ਅਤੇ ਉਹ ਪੈਸਾ ਦਿੱਲੀ ਤੱਕ ਵੀ ਪਹੁੰਚਦਾ ਹੈ ਜਿਸ ਦਾ ਸਬੂਤ ਮੋਗਾ ਜ਼ਿਲ੍ਹਾ ਹੈ ਅਤੇ ਮੋਗਾ ਵਿਚ ਈ.ਡੀ. ਦੇ ਪਹੁੰਚਣ ‘ਤੇ ਮੌਜੂਦਾ ਵਿਧਾਇਕ ਦੀ ਖਸਲਤ ਦਾ ਪਤਾ ਲੱਗ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜੇਕਰ ਰਾਜਨੀਤੀ ਤੋਂ ਹਟ ਕੇ ਨਿਜ਼ਾਮ ਦੀ ਗੱਲ ਕਰੀਏ ਤਾਂ ਪੁਲਿਸ ਦੀ ਕਾਰਗੁਜ਼ਾਰੀ ਬਹੁਤ ਹੀ ਘਟੀਆ ਹੋ ਚੁੱਕੀ ਹੈ ਅਤੇ ਬੇਈਮਾਨੀ, ਕੁਰੱਪਸ਼ਨ ਦੇ ਰੇਟ ਸਿਖ਼ਰਾਂ ‘ਤੇ ਹਨ। ਵਿਜੇ ਕੁਮਾਰ ਸਾਥੀ ਨੇ ਕਿਹਾ ਕਿ ਪੈਸੇ ਬਣਾਉਣ ਦੀ ਰੇਸ ਵਿਚ ਰਾਜਨੀਤਕ ਅਤੇ ਪੁਲਿਸ ਦੀ ਇੰਤਹਾ ਹੋ ਚੁੱਕੀ ਹੈ ਅਤੇ ਇਸੇ ਗੱਲ ਦੀ ਖ਼ਾਤਰ ਮੋਗਾ ਵਿਚ ਰਾਜਨੀਤੀ ਦਾ ਅਪਰਾਧੀਕਰਨ ਤੇ ਵਪਾਰੀਕਰਨ ਸਿਖ਼ਰਾਂ ‘ਤੇ ਹੈ।
Ad Position 22
No active advertisement
ਪਿਛਲੀ ਖ਼ਬਰ ਹਰਪ੍ਰੀਤ ਸਿੰਘ ਸਿੱਧੂ ਤੇ ਕੰਵਲਜੀਤ ਕੌਰ ਸਿੱਧੂ ਵਾਸੀ ਕੋਟ ਈਸੇ ਖਾਂ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ। ਅੱਜ ਬਿਜਲੀ... ਅਗਲੀ ਖ਼ਬਰ ਜੇਕਰ ਡੁੱਬਦੇ ਪੰਜਾਬ ਨੂੰ ਬਚਾਉਣਾ ਹੈ ਤਾਂ ਅਮਰੀਕਾ ਦੀ ਡੈਮੋਕਰੈਟਿਕ ਪਾਰਟੀ ਦੀ ਨੀਤੀ ਅਪਣਾਉਣ ਪੰਜਾਬ ਦੇ ਲੋਕ-ਅਜੇ ਸੂਦ ਗ...
Ad Position 24