23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਮਨਪ੍ਰੀਤ ਸਿੰਘ ਬੱਧਨੀ ਨੂੰ ਯੂ.ਕੇ. ’ਚ ਮਿਲੇ ਸਨਮਾਨ ਕਰਕੇ ਉਨ੍ਹਾਂ ਦੇ ਘਰ ਵਧਾਈ ਦੇਣ ਵਾਲਿਆਂ ਦਾ ਲੱਗਿਆ ਤਾਂਤਾ

ਬੱਧਨੀ ਕਲਾਂ, 23 ਨਵੰਬਰ (ਸੰਜੀਵ ਕੋਛੜ)- ਬਰਤਾਨੀਆ ਦੀ ਸੰਸਦ ‘ਚ ਸੇਵਾ ਟਰੱਸਟ ਯੂ. ਕੇ.

Ad Position 21
No active advertisement
ਅਜੀਤ ਡੈਸਕ 24-11-2026
ਬੱਧਨੀ ਕਲਾਂ, 23 ਨਵੰਬਰ (ਸੰਜੀਵ ਕੋਛੜ)- ਬਰਤਾਨੀਆ ਦੀ ਸੰਸਦ ‘ਚ ਸੇਵਾ ਟਰੱਸਟ ਯੂ.ਕੇ. ਦੀ 10ਵੀਂ ਸਥਾਪਨਾ ਵਰ੍ਹੇਗੰਢ ਮੌਕੇ ਯੂ.ਕੇ. ਤੋਂ ਪੰਜਾਬੀ ‘ਅਜੀਤ’ ਦੇ ਪ੍ਰਤੀਨਿਧ ਮਨਪ੍ਰੀਤ ਸਿੰਘ ਬੱਧਨੀ ਨੂੰ ਭਾਈਚਾਰਕ ਪੱਤਰਕਾਰੀ ਲਈ ਮਿਲੇ ਯੂ.ਕੇ. ਇੰਡੀਆ ਇੰਪੈਕਟ ਐਵਾਰਡ ਨਾਲ ਸਨਮਾਨਿਤ ਹੋਣ ਤੇ ਉਨ੍ਹਾਂ ਦੇ ਜੱਦੀ ਪਿੰਡ ਬੱਧਨੀ ਕਲਾਂ ਵਿਖੇ ਉਨ੍ਹਾਂ ਦੇ ਛੋਟੇ ਭਰਾ ਨੰਬਰਦਾਰ ਅਮਨਦੀਪ ਸਿੰਘ ਸਿੱਧੂ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲਗਾਤਾਰ ਲੱਗਾ ਹੋਇਆ ਹੈ। ਨਗਰ ਪੰਚਾਇਤ ਦੇ ਪ੍ਰਧਾਨ ਜਗਜੀਤ ਸਿੰਘ ਦੀਸ਼ਾ ਨੇ ਵਾਰਡ ਨੰਬਰ 1 ਤੋਂ ਕੌਂਸਲਰ ਸੁਖਦੀਪ ਕੌਰ ਸਿੱਧੂ, ਨੰਬਰਦਾਰ ਅਮਨਦੀਪ ਸਿੰਘ ਸਿੱਧੂ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਨਪ੍ਰੀਤ ਸਿੰਘ ਬੱਧਨੀ ਨੇ ਵਿਦੇਸ਼ ਦੀ ਧਰਤੀ ‘ਤੇ ਰਹਿ ਕੇ ਨਾਮਣਾ ਖੱਟਦਿਆਂ ਆਪਣੇ ਪਿੰਡ ਦਾ ਨਹੀਂ, ਸਗੋਂ ਆਪਣੇ ਦੇਸ਼ ਦਾ ਵੀ ਨਾਂਅ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮਨਪ੍ਰੀਤ ਸਿੰਘ ਨੂੰ ਬੱਧਨੀ ਕਲਾਂ ਵਿਖੇ ਪਹੁੰਚਣ ‘ਤੇ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਕ੍ਰਿਸ਼ਨ ਗੋਪਾਲ ਕੋਛੜ, ਨੰਬਰਦਾਰ ਜਗਰਾਜ ਸਿੰਘ ਜਾਂਜੀ ਬਲਾਕ ਪ੍ਰਧਾਨ ਸੋਸ਼ਲ ਮੀਡੀਆ, ਰਵੀ ਸ਼ਰਮਾ ਚੇਅਰਮੈਨ ਬ੍ਰਾਹਮਣ ਵੈੱਲਫੇਅਰ ਬੋਰਡ, ਪਰਮਜੀਤ ਸਿੰਘ ਭੁੱਲਰ ਚੇਅਰਮੈਨ ਮਾਰਕੀਟ ਕਮੇਟੀ, ਜਸਵੀਰ ਸਿੰਘ ਗਿੱਲ ਪ੍ਰਧਾਨ, ਦਰਸ਼ਨ ਸਿੰਘ ਗੋਲੂ ਨੰਬਰਦਾਰ, ਜਸਵੀਰ ਸਿੰਘ ਨੰਬਰਦਾਰ, ਸੁਰਜੀਤ ਸਿੰਘ ਸਾਬਕਾ ਪ੍ਰਧਾਨ, ਜੀਵਨ ਗਰਗ ਕੌਂਸਲਰ, ਨਿਰਮਲ ਸਿੰਘ ਨਿੰਮਾਂ, ਕੁਲਦੀਪ ਸਿੰਘ ਮਿਆਣਾ ਕੌਂਸਲਰ, ਹਰਜੀਤ ਸਿੰਘ ਸਰਪੰਚ ਮੀਨੀਆਂ, ਜਗਤਾਰ ਸਿੰਘ ਕੂਨਰ ਸਰਪੰਚ ਬੁੱਟਰ, ਬੀਬੀ ਕਮਲਜੀਤ ਕੌਰ ਸਰਪੰਚ ਬੁੱਟਰ ਦੇ ਪਤੀ ਮਨਜਿੰਦਰ ਸਿੰਘ ਭਿੰਦਾ ਫ਼ੌਜੀ, ਪੁਨੀਤ ਮੰਗਲਾ, ਸੰਦੀਪ ਤਾਇਲ, ਰਾਜ ਕੁਮਾਰ ਗਰਗ, ਬਲਜਿੰਦਰ ਸਿੰਘ ਮੁਨੀਮ, ਸੁਖਦੀਪ ਸਿੰਘ, ਰਣਜੀਤ ਸਿੰਘ ਟੋਨੀ, ਕੁਲਦੀਪ ਸਿੰਘ ਅਮਨਾ ਯੂਥ ਆਗੂ ਆਦਿ ਤੋਂ ਇਲਾਵਾ ਹੋਰਨਾਂ ਅਨੇਕਾਂ ਹੀ ਪਤਵੰਤੇ ਸੱਜਣਾਂ ਤੇ ਮੁੱਖ ਸ਼ਖ਼ਸੀਅਤਾਂ ਨੇ ਵੀ ਦੇਸ਼ ਵਿਦੇਸ਼ ਤੋਂ ਫ਼ੋਨ ਰਾਹੀਂ ਅਮਨਦੀਪ ਸਿੰਘ ਤੇ ਸਿੱਧੂ ਪਰਿਵਾਰ ਨਾਲ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਧਾਈ ਦਿੱਤੀ। ਇਸ ਸਬੰਧੀ ਜਦੋਂ ਮਨਪ੍ਰੀਤ ਸਿੰਘ ਨਾਲ ਫ਼ੋਨ ‘ਤੇ ਸੰਪਰਕ ਕੀਤਾ ਤਾਂ ਉਨ੍ਹਾਂ ਸਭ ਤੋਂ ਪਹਿਲਾ ਅਜੀਤ ਗਰੁੱਪ ਆਫ਼ ਪਬਲੀਕੇਸ਼ਨ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ, ‘ਅਜੀਤ’ ਦੀ ਸਮੁੱਚੀ ਟੀਮ, ਬਰਤਾਨੀਆ ਦੀ ਸੰਸਦ ਅਤੇ ਵਧਾਈ ਦੇਣ ਵਾਲੇ ਸਮੁੱਚੇ ਪਤਵੰਤੇ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜੀਤ ਵਲੋਂ ਸੌਂਪੀਂ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਰਕਾਰ ਤੱਕ ਪਹੁੰਚਾਉਣ ਸਦਕਾ ਹੀ ਇਹ ਸੰਭਵ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ਆਤਮ ਹੱਤਿਆ ਕਰਨ ਲਈ ਮਜਬੂਰ ਕਰਨ ਦੇ ਅਗਲੀ ਖ਼ਬਰ ਮੋਗਾ ਦੇ ਨਵਦੀਪ ਸਿੰਘ ਨੇ ਹਰਿਆਣਾ ’ਚ ਰੁਸ਼ਨਾਇਆ ਮੋਗੇ ਦਾ ਨਾਂਅ ਰਾਮਗੜ੍ਹੀਆ ਵਿਸ਼ਵਕਰਮਾ ਵੈੱਲਫੇਅਰ ਐਸੋਸੀਏਸ਼ਨ ਵਲੋਂ ਵਿਸ਼ੇ...
Ad Position 24