ਸੰਗਰੂਰ, 6 ਜਨਵਰੀ (ਧੀਰਜ਼ ਪਸ਼ੌਰੀਆ) - ਸੰਗਰੂਰ ਜ਼ਿਲ੍ਹੇ ਦੀਆਂ ਅਧਿਆਪਕ ਜਥੇਬੰਦੀਆਂ ਵਲੋਂ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਗਿਆ | ਚੋਣ ਡਿਊਟੀ ਦੌਰਾਨ ਹਾਦਸੇ ਦਾ ਸ਼ਿਕਾਰ ਹੋਏ ਜ਼ਿਲ੍ਹਾ ਸੰਗਰੂਰ ਦੇ ਅਧਿਆਪਕ ਮੈਡਮ ਰਾਜਬੀਰ ਕੌਰ ਅਤੇ ਮਨਪ੍ਰੀਤ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਇਹ ਧਰਨਾ ਲਗਾਇਆ ਗਿਆ | ਇਸ ਮੌਕੇ ਅਧਿਆਪਕ ਆਗੂਆਂ ਦਾਤਾ ਸਿੰਘ, ਸੁਖਵਿੰਦਰ ਗਿਰ, ਦੇਵੀ ਦਿਆਲ, ਕਿ੍ਸ਼ਨ ਸਿੰਘ ਦੁੱਗਾਂ, ਅਵਤਾਰ ਸਿੰਘ ਭਲਵਾਨ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਮੈਡਮ ਰਾਜਵੀਰ ਕੌਰ ਜੋ ਕਿ ਐਸੋਸੀਏਟ ਅਧਿਆਪਕ ਹਨ ਅਤੇ ਉੱਕਾ ਪੱਕਾ ਤਨਖ਼ਾਹ 'ਤੇ ਕੰਮ ਕਰਦੇ ਹਨ, ਦੀ ਕਾਰ ਚੋਣ ਡਿਊਟੀ ਤੇ ਜਾਂਦੇ ਸਮੇਂ ਸੁਨਾਮ ਦੇ ਨੇੜੇ ਇੱਕ ਸੂਏ ਵਿਚ ਡਿੱਗੀ , ਤੋਂ ਇਲਾਵਾ ਅਧਿਆਪਕ ਮਨਪ੍ਰੀਤ ਸਿੰਘ ਜੋ ਕਿ ਆਪਣੀ ਚੋਣ ਡਿਊਟੀ ਪੂਰੀ ਕਰਨ ਤੋਂ ਬਾਅਦ ਘਰ ਜਾ ਰਹੇ ਸੀ ਦਾ ਐਕਸੀਡੈਂਟ ਹੋਇਆ ਅਤੇ, ਉਨ੍ਹਾਂ ਦੇ ਵੀ ਸੱਟਾਂ ਵੱਜੀਆਂ ਅਤੇ ਨਾਲ ਹੀ ਕਾਰ ਦੇ ਪਲਟਣ ਕਰਕੇ ਕਾਰ ਦਾ ਕਾਫ਼ੀ ਨੁਕਸਾਨ ਹੋਇਆ | ਅਧਿਆਪਕ ਆਗੂਆਂ ਰਘਵੀਰ ਸਿੰਘ ਭਵਾਨੀਗੜ੍ਹ, ਦਲਜੀਤ ਸਫੀਪੁਰ, ਸਰਬਜੀਤ ਪੁੰਨਾਂਵਾਲ, ਮੇਘ ਰਾਜ, ਬਲਵੀਰ ਚੰਦ ਲੌਂਗੋਵਾਲ, ਫਕੀਰ ਸਿੰਘ ਟਿੱਬਾ ਨੇ ਇਨ੍ਹਾਂ ਦੋਵਾਂ ਅਧਿਆਪਕਾਂ ਲਈ ਵੀਹ ਵੀਹ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਅਤੇ ਜ਼ਖਮੀ ਹਾਲਤ ਕਰਕੇ ਸਮੇਤ ਤਨਖ਼ਾਹ ਸਪੈਸ਼ਲ ਛੁੱਟੀ ਦੀ ਮੰਗ ਕੀਤੀ | ਜ਼ਿਕਰਯੋਗ ਹੈ ਕਿ ਉਕਤ ਮੰਗਾਂ ਮਸਲਿਆਂ ਨੂੰ ਲੈ ਕੇ ਪਹਿਲਾਂ ਵੀ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮਿਲਿਆ ਗਿਆ ਸੀ ਜਿਸ ਤੇ ਉਨ੍ਹਾਂ ਨੇ ਉਕਤ ਅਧਿਆਪਕਾਂ ਨੂੰ ਯੋਗ ਮੁਆਵਜ਼ਾ ਦਿਵਾਉਣ ਅਤੇ ਛੁੱਟੀ ਦੇਣ ਦੀ ਗੱਲ ਮੰਨੀ ਸੀ ਪਰ ਲੰਮਾ ਸਮਾਂ ਲੰਘ ਜਾਣ ਤੇ ਵੀ ਮੰਗਾਂ ਦੀ ਪੂਰਤੀ ਨਾ ਹੋਣ ਤੇ ਅਧਿਆਪਕ ਜਥੇਬੰਦੀਆਂ ਵਲੋਂ ਮਜਬੂਰਨ ਇਹ ਧਰਨਾ ਲਗਾਇਆ ਗਿਆ ਹੈ | ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡੀ.ਡੀ.ਪੀ.ਓ. ਸੰਗਰੂਰ ਵਲੋਂ ਅਧਿਆਪਕਾਂ ਨੂੰ ਡੀ.ਸੀ. ਸੰਗਰੂਰ ਨਾਲ ਮੀਟਿੰਗ ਕਰਵਾ ਕੇ ਮੰਗਾਂ ਮਨਵਾਉਣ ਦੇ ਭਰੋਸੇ ਤੋਂ ਬਾਅਦ ਇਹ ਧਰਨਾ ਸਮਾਪਤ ਹੋਇਆ | ਇਸ ਮੌਕੇ ਰਾਣੋ ਖੇੜੀ ਗਿੱਲਾਂ ਆਸ਼ਾ ਵਰਕਰ ਯੂਨੀਅਨ, ਜੁਝਾਰ ਲੌਂਗੋਵਾਲ, ਰਮਨ ਕੁਮਾਰ ਮਲੋਟ ਬੇਰੁਜ਼ਗਾਰ ਸਾਂਝਾ ਮੋਰਚਾ, ਗੁਰਲਾਭ ਸਿੰਘ ਆਲੋਅਰਖ, ਗੁਰਸੇਵਕ ਸਿੰਘ ਕਲੇਰ ਨੇ ਸੰਬੋਧਨ ਕੀਤਾ | ਇਸ ਮੌਕੇ ਬਲਦੇਵ ਸਿੰਘ ਬਡਰੁੱਖਾਂ, ਕਮਲਜੀਤ ਸਿੰਘ, ਕੁਲਵਿੰਦਰ ਸਿੰਘ ਬੀਕੇਯੂ ਰਾਜੇਵਾਲ, ਬਲਜੀਤ ਸਿੰਘ, ਫਕੀਰ ਸਿੰਘ ਟਿੱਬਾ, ਅਮਨ ਵਿਸ਼ਿਸ਼ਟ, ਕਰਮਜੀਤ ਨਦਾਮਪੁਰ, ਬਾਰਾ ਸਿੰਘ, ਸਤਿਨਾਮ ਉੱਭਾਵਾਲ, ਸੁਖਜਿੰਦਰ ਸਿੰਘ, ਯਾਦਵਿੰਦਰ ਧੂਰੀ, ਮਾਲਵਿੰਦਰ ਸਿੰਘ, ਸੁਖਦੇਵ ਸਿੰਘ ਚਗਾਲੀਵਾਲਾ, ਕੁਲਵੰਤ ਸਿੰਘ ਖਨੌਰੀ, ਹਰਜੀਤ ਸਿੰਘ ਗਲਵੱਟੀ, ਹਰੀਸ਼ ਕੁਮਾਰ ਆਦਿ ਤੋਂ ਬਿਨ੍ਹਾਂ ਵੱਡੀ ਗਿਣਤੀ ਵਿਚ ਅਧਿਆਪਕ ਆਗੂ ਅਤੇ ਮੁਲਾਜ਼ਮ ਆਗੂ ਮੌਜੂਦ ਸਨ |