24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਪੰਜਾਬੀ ਸਾਹਿਤ ਸਭਾ ਨੇ ਲੜੀਵਾਰ ਕਵਿਤਾ ਸਕੂਲ ਦੀ ਸ਼ੁਰੂਆਤ ਕੀਤੀ

Ad Position 21
No active advertisement
ਅਜੀਤ ਡੈਸਕ 07-01-2026
ਧੂਰੀ, 6 ਜਨਵਰੀ (ਸੰਜੇ ਲਹਿਰੀ) - ਪੰਜਾਬੀ ਸਾਹਿਤ ਸਭਾ ਧੂਰੀ ਦਾ ਸਾਹਿਤਕ ਸਮਾਗਮ ਲੜੀਵਾਰ ਕਵਿਤਾ ਸਕੂਲ ਦੇ ਰੂਪ ਵਿਚ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ | ਪੰਜਾਬੀ ਕਾਵਿ ਰੂਪ ਦੀ ਇਸ ਪਾਠਸ਼ਾਲਾ ਦੇ ਅਧਿਆਪਕ ਦੀ ਜ਼ਿੰਮੇਵਾਰੀ ਛੰਦ ਸ਼ਾਸਤਰ ਦੇ ਵਿਦਵਾਨ ਅਤੇ ਸਿੱਖਿਆ ਸ਼ਾਸਤਰੀ ਸ਼੍ਰੀ ਜੰਗ ਸਿੰਘ ਫ਼ੱਟੜ ਵਲੋਂ ਨਿਭਾਉਣ ਦਾ ਭਰੋਸਾ ਦਿੱਤਾ ਗਿਆ | ਪਹਿਲੇ ਦੌਰ ਵਿਚ ਹਾਜ਼ਰੀਨ ਦਾ ਸਵਾਗਤ ਕਰਦਿਆਂ ਸਭਾ ਦੇ ਮੁੱਖ ਸਲਾਹਕਾਰ ਗੁਰਦਿਆਲ ਨਿਰਮਾਣ ਧੂਰੀ ਦੇ ਨੌਜਵਾਨ ਪੋਤਰੇ ਸਤਵੀਰ ਸਿੰਘ ਸਮੇਤ ਬੀਤੇ ਮਹੀਨੇ ਸਦੀਵੀ ਵਿਛੋੜਾ ਦੇਣ ਵਾਲੇ ਲੇਖਕਾਂ, ਕਲਾਕਾਰਾਂ ਅਤੇ ਹੋਰ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ | ਇੱਕ ਵੱਖਰੇ ਮਤੇ ਰਾਹੀਂ ਅਮਰੀਕੀ ਸਾਮਰਾਜ ਵਲੋਂ ਵੈਨੇਜ਼ੁਏਲਾ ਦੀ ਸਮਾਜਵਾਦੀ ਸਰਕਾਰ 'ਤੇ ਕੀਤੇ ਹਮਲੇ ਦੀ ਨਿਖੇਧੀ, ਕੇਂਦਰ ਵਲੋਂ ਨਵੇਂ ਕਾਨੂੰਨਾਂ ਤੇ ਪੁਰਾਣਿਆਂ ਵਿਚ ਕੀਤੀਆਂ ਤਬਦੀਲੀਆਂ ਵਿਰੁੱਧ ਕੀਤੇ ਜਾ ਰਹੇ ਸੰਘਰਸ਼ਾਂ ਅਤੇ ਸੂਬਾ ਸਰਕਾਰਾਂ ਵੱਲੋਂ ਪੱਤਰਕਾਰਾਂ ਤੇ ਲੇਖਕਾਂ ਖ਼ਿਲਾਫ਼ ਦਰਜ ਕੀਤੇ ਜਾ ਕੇਸਾਂ ਵਿਰੁੱਧ ਦਿੱਤੇ ਜਾ ਰਹੇ ਰੋਸ ਧਰਨਿਆਂ ਦੀ ਹਮਾਇਤ ਕੀਤੀ ਗਈ | ਪਿ੍ੰਸੀਪਲ ਕਮਲਜੀਤ ਸਿੰਘ ਟਿੱਬਾ ਵਲੋਂ ਰਵਿੰਦਰ ਨਾਥ ਟੈਗੋਰ ਦੀ ਪੁਸਤਕ ਗੀਤਾਂਜਲੀ ਦੇ ਪੰਜਾਬੀ ਭਾਸ਼ਾ ਵਿਚ ਕੀਤੇ ਅਨੁਵਾਦ ਦੀ ਸ਼ਲਾਘਾ ਕੀਤੀ ਗਈ | ਦੂਜੇ ਦੌਰ ਵਿਚ ਕਵੀਆਂ ਦੇ ਅਧਿਆਪਕ ਅਤੇ ਮੁੱਖ ਮਹਿਮਾਨ ਜੰਗ ਸਿੰਘ ਫ਼ੱਟੜ ਨੇ ਕਾਵਿ ਰੂਪ ਦੇ ਵਿਧੀ ਵਿਧਾਨ ਦੀ ਮੁੱਢਲੀ ਜਾਣਕਾਰੀ ਤੋਂ ਸ਼ੁਰੂ ਕਰ ਕੇ, ਛੰਦਾਂ ਦੇ ਨਾਵਾਂ ਪ੍ਰੀਭਾਸ਼ਾਵਾਂ ਦਾ ਜ਼ਿਕਰ ਕਰਦਿਆਂ ਚੌਪਈ ਛੰਦ ਦੀਆਂ ਬਾਰੀਕੀਆਂ ਬਾਰੇ ਵਿਸਥਾਰ ਸਹਿਤ ਚਰਚਾ ਹੀ ਨਹੀਂ ਕੀਤੀ ਸਗੋਂ ਲਿਖਤੀ ਪਰਚੇ ਵੀ ਵੰਡੇ | ਸਭਾ ਵਲੋਂ ਜਨਵਰੀ ਮਹੀਨੇ ਵਿਚ ਜਨਮੇਂ ਮੈਂਬਰਾਂ, ਪਿਛਲੇ ਸਾਲ ਵਿਚ ਸਭ ਤੋਂ ਵੱਧ ਹਾਜ਼ਰੀਆਂ ਵਾਲੀ ਲੇਖਿਕਾ ਮਨਜੀਤ ਸੰਧੂ ਅਤੇ ਪਹਿਲੀ ਵਾਰੀ ਆਏ ਸਾਹਿਤਕਾਰਾਂ ਦਾ ਸਨਮਾਨ ਵੀ ਕੀਤਾ ਗਿਆ | ਉਪਰੰਤ ਜਨਰਲ ਸਕੱਤਰ ਚਰਨਜੀਤ ਮੀਮਸਾ ਦੇ ਮੰਚ ਸੰਚਾਲਨ ਅਧੀਨ ਕੀਤੇ ਗਏ ਕਵੀ ਦਰਬਾਰ ਵਿਚ ਕੁਲਵਿੰਦਰ ਕੌਰ ਢਿੱਲੋਂ, ਪਿ੍ੰਸੀਪਲ ਸੁਖਜੀਤ ਕੌਰ ਸੋਹੀ, ਚਰਨਜੀਤ ਕੈਂਥ, ਗੁਰਦਿਆਲ ਨਿਰਮਾਣ, ਮਨਜੀਤ ਕੌਰ ਨੰਗਲ , ਸ਼ਸ਼ੀ ਬਾਲਾ ਭਵਾਨੀਗੜ੍ਹ, ਮਨਪ੍ਰੀਤ ਕੌਰ ਢੀਂਡਸਾ, ਗੁਰਮੀਤ ਸਿੰਘ ਸੋਹੀ, ਪੇਂਟਰ ਸੁਖਦੇਵ ਸਿੰਘ, ਪਰਦੀਪ ਸਿੰਘ ਢੀਂਡਸਾ, ਕੁਲਜੀਤ ਧਵਨ, ਸੁਰਿੰਦਰ ਸ਼ਰਮਾ ਹਰਚੰਦਪੁਰੀ, ਜਸਵੀਰ ਸਿੰਘ ਬੰਗਾਵਾਲੀ , ਜਗਦੇਵ ਸ਼ਰਮਾ ਬੁਗਰਾ, ਅਜਾਇਬ ਸਿੰਘ ਕੋਮਲ , ਅਕਾਸ਼ ਪ੍ਰੀਤ ਸਿੰਘ ਬਾਜਵਾ, ਬਲਜੀਤ ਸਿੰਘ ਬਾਂਸਲ, ਹਰਬੰਸ ਸਿੰਘ ਬੇਨੜਾ, ਆਸਿਫ਼ ਅਲੀ ਮਲੇਰਕੋਟਲਾ , ਹਰਜਿੰਦਰ ਸਿੰਘ ਧਾਂਦਰਾ, ਗੁਰਜੰਟ ਸਿੰਘ ਮੀਮਸਾ, ਸੁਰਜੀਤ ਸਿੰਘ ਰਾਜੋਮਾਜਰਾ ਤੇ ਡਾ. ਇਕਬਾਲ ਸਿੰਘ ਸਕਰੌਦੀ ਨੇ ਆਪੋ ਆਪਣੀਆਂ ਰਚਨਾਵਾਂ, ਅਤੇ ਸੁਖਵਿੰਦਰ ਸਿੰਘ ਫੁੱਲ, ਜਸ਼ਨਪ੍ਰੀਤ ਸਿੰਘ, ਅਜੈਬ ਸਿੰਘ ਢਢੋਗਲ, ਡਾ. ਕਮਲਜੀਤ ਟਿੱਬਾ, ਪਰਮਜੀਤ ਸੰਧੂ, ਕਰਮਜੀਤ ਸਿੰਘ, ਬਲਵੰਤ ਸਿੰਘ ਜੋਗਾ, ਕੁਲਵੀਰ ਕੌਰ ਫੂਲ ਮੰਡੀ ਤੇ ਪਿ੍ੰਸੀਪਲ ਕਿਰਪਾਲ ਸਿੰਘ ਜਵੰਧਾ ਨੇ ਆਪਣੇ ਵਿਚਾਰ ਸਾਂਝੇ ਕੀਤੇ |
Ad Position 22
No active advertisement
ਪਿਛਲੀ ਖ਼ਬਰ ਸਰਪੰਚ ਹਰਚੰਦ ਸਿੰਘ ਰੋਹੀੜਾ ਨਹੀਂ ਰਹੇ <br/> ਅਗਲੀ ਖ਼ਬਰ ਪ੍ਰਕਾਸ਼ ਦਿਹਾੜੇ 'ਤੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਿਖੇ ਗੁਰਮਤਿ ਸਮਾਗਮ ਕਰਵਾਇਆ
Ad Position 24