ਸੰਗਰੂਰ, 25 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਡਾ: ਰਘਵੀਰ ਸਿੰਘ ਰੰਧਾਵਾ ਦੀ ਪੁਸਤਕ 'ਚਿੱਟੇ ਲੀੜੇ ਜੰਗਲੀ ਹਿਰਦੇ' ਇੱਕ ਵਿਸ਼ੇਸ਼ ਸਮਾਗਮ ਦੌਰਾਨ ਲੋਕ ਅਰਪਣ ਕੀਤੀ ਗਈ | ਪੰਜਾਬ ਵਿਚ ਵਗ ਰਹੇ ਨਸ਼ਿਆਂ ਦੇ ਦਰਿਆ ਉੱਤੇ ਚਿੰਤਨਮਈ ਪੁਸਤਕ ਸਾਰਥਿਕ ਦਲੀਲਾਂ ਨਾਲ ਤਿਆਰ ਕੀਤੀ ਗਈ ਹੈ | ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਸਵੈਜੀਵਨੀ 'ਜਦੋਂ ਅਸੀਂ ਮੁੰਡੇ ਸਾਂ' ਪੰਜਾਬੀ ਪਾਠਕਾਂ ਦੀ ਝੋਲੀ ਪਾਈ ਸੀ ਅਤੇ 'ਚਿੱਟੇ ਲੀੜੇ ਜੰਗਲੀ ਹਿਰਦੇ' ਉਸ ਦਾ ਅਗਲਾ ਭਾਗ ਹੈ | ਇਸ ਪੁਸਤਕ ਵਿੱਚ ਮੈਡੀਕਲ ਕਾਲਜਾਂ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਵਿੱਚ ਨਸ਼ਿਆਂ ਦੀ ਆਦਤ ਪੈਣ ਦੇ ਕਾਰਨ ਅਤੇ ਉਨ੍ਹਾਂ ਤੋਂ ਬਚਣ ਦੇ ਟੀਚੇ ਦਰਸਾਏ ਗਏ ਹਨ | ਪੁਸਤਕ ਲੋਕ ਅਰਪਣ ਕਰਨ ਦੀ ਰਸਮ ਡਾ: ਬਿਮਿਤ ਕੁਮਾਰ ਜੈਨ, ਡਾ: ਬਿ੍ਜ਼ ਕਿਸ਼ੌਰ, ਡਾ: ਨੀਨਾ ਜੈਨ, ਡਾ: ਨੰਦਿਤਾ ਜੈਨ, ਡਾ: ਸੁਭਾਸ਼ ਚੰਦਰ ਬਜਾਜ, ਡਾ: ਪ੍ਰਦੀਪ ਕਵਾੜਾ ਅਤੇ ਡਾ: ਵਿਵੇਕ ਬੱਗਾ ਨੇ ਅਦਾ ਕੀਤੀ | ਸਾਹਿਤ ਰਤਨ ਡਾ: ਤੇਜਵੰਤ ਸਿੰਘ ਮਾਨ, ਡਾ: ਸਵਰਾਜ ਸਿੰਘ, ਡਾ: ਈਸ਼ਵਰਦਾਸ ਸਿੰਘ, ਡਾ: ਭਗਵੰਤ ਸਿੰਘ, ਜਗਦੀਪ ਸਿੰਘ, ਗੁਰਨਾਮ ਸਿੰਘ, ਡਾ: ਨਰਵਿੰਦਰ ਕੌਂਸ਼ਲ, ਨਿਹਾਲ ਸਿੰਘ ਮਾਨ, ਦਰਬਾਰਾ ਸਿੰਘ ਢੀਂਡਸਾ, ਡਾ: ਤੇਜਾ ਸਿੰਘ ਤਿਲਕ ਗਿੱਲ, ਡਾ: ਮੇਘਾ ਸਿੰਘ ਅਤੇ ਹੋਰਨਾਂ ਨੇ ਡਾ: ਰੰਧਾਵਾ ਨੰੂ ਇਸ ਨਵੀਂ ਪੁਸਤਕ ਲਈ ਮੁਬਾਰਕਬਾਦ ਦਿੱਤੀ | ਡਾ: ਭਗਵੰਤ ਸਿੰਘ ਨੇ ਦੱਸਿਆ ਕਿ ਡਾ: ਰੰਧਾਵਾ ਨੇ ਸਿਵਲ ਸਰਜਨ ਵਜੋਂ ਸੇਵਾ ਮੁਕਤ ਹੋਣ ਪਿੱਛੋਂ ਸਿਹਤ ਸਰਜਨ ਦਾ ਕਾਰਜ ਆਰੰਭ ਕੀਤਾ ਹੈ |