ਸੰਗਰੂਰ, 24 ਫਰਵਰੀ (ਦਮਨਜੀਤ ਸਿੰਘ) - ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਪਿ੍ੰਸੀਪਲ ਪ੍ਰੋ. ਰੋਮੀ ਗਰਗ ਅਤੇ ਡਾ. ਹਤਿੰਦਰ ਕੌਰ (ਮੁੱਖੀ ਹੋਮ ਸਾਇੰਸ), ਚਨਿਕਾ ਸ਼ਰਮਾ (ਹੋਸਪੀਟੈਲਿਟੀ ਵਿਭਾਗ) ਦੀ ਅਗਵਾਈ ਹੇਠ 'ਦੇਸੀ ਫੂਡ ਫੇਅਰ' ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਉੱਤੇ ਪਿ੍ੰਸੀਪਲ ਪ੍ਰੋ. ਰੋਮੀ ਗਰਗ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਉੱਤੇ ਡਾ. ਮੋਨਿਕਾ ਸੇਠੀ ਨੇ ਸ਼ਿਰਕਤ ਕੀਤੀ | ਜੱਜਾਂ ਦੀ ਭੂਮਿਕਾ ਪ੍ਰੋ. ਰੁਪਿੰਦਰ ਸ਼ਰਮਾ ਮੈਂਬਰ ਸੈਕਟਰੀ , ਪ੍ਰੋ. ਨਿਰਭੈ ਅਤੇ ਪ੍ਰੋ. ਰਮਾ ਸ਼ਰਮਾ ਨੇ ਨਿਭਾਈ | ਉਨ੍ਹਾਂ ਨੇ ਆਪਣੀ ਪਾਰਖੂ ਨਜ਼ਰ ਦੁਆਰਾ ਵਿਦਿਆਰਥੀਆਂ ਨੂੰ ਪਰਖਿਆ ਅਤੇ ਹਰ ਸਟਾਲ ਨੂੰ ਇਨਾਮ ਨਾਲ ਨਿਵਾਜਿਆ ਗਿਆ | ਵਿਦਿਆਰਥੀਆਂ ਨੂੰ ਇਸ 'ਫੂਡ ਫੇਅਰ' ਦੁਆਰਾ ਆਪਣੇ ਹੁਨਰ ਨੂੰ ਨਿਖਾਰਨ ਦਾ ਮੌਕਾ ਮਿਲਿਆ | ਪਿ੍ੰਸੀਪਲ ਮੈਡਮ ਦੁਆਰਾ ਵਿਦਿਆਰਥੀਆਂ ਦੀ ਇਸ ਪ੍ਰਤਿਭਾ ਨੂੰ ਨਿਖਾਰਨ ਵਾਲੇ ਹੁਨਰ ਦੀ ਦਿਲ ਖ਼ੋਲ ਕੇ ਸ਼ਲਾਘਾ ਕੀਤੀ | ਕੌਂਸਲ ਮੈਂਬਰਾਨ ਪ੍ਰੋ. ਵਿਭਾ ਗੁਪਤਾ, ਪ੍ਰੋ. ਕੁਲਦੀਪ ਕੁਮਾਰ ਅਤੇ ਪ੍ਰੋ. ਜਗਸੀਰ ਸਿੰਘ ਨੇ ਵੀ ਵਿਸ਼ੇਸ਼ ਮਹਿਮਾਨ ਦੇ ਤੌਰ ਉੱਤੇ ਹਾਜ਼ਰੀ ਲਗਵਾਈ | ਪ੍ਰੋ. ਸੁਧਾ ਰਾਣੀ ਸ਼ਰਮਾ ਨੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਭੂਮਿਕਾ ਨਿਭਾਈ | ਇਸ ਮੌਕੇ ਸਟਾਫ਼ ਮੈਂਬਰ ਅਤੇ ਦਫ਼ਤਰੀ ਸਟਾਫ਼ ਵੀ ਮੌਜੂਦ ਸਨ | ਲੈਬ ਸਟਾਫ਼ ਸੰਤੋਖ ਸਿੰਘ, ਕਮਲ ਨੇ ਵੀ ਇਸ 'ਫੂਡ ਫੇਅਰ' ਨੂੰ ਸਫਲ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ | ਓਵਰ ਆਲ ਸਟਾਲ ਦਾ ਇਨਾਮ 'ਚਾਟ ਅੱਡਾ' ਨੂੰ ਦਿੱਤਾ ਗਿਆ ਅਤੇ ਬੈੱਸਟ ਡਿਸਪਲੇ ਦਾ ਆਉ ਮਾਣੋ ਅਸਲੀ ਸੁਆਦ ਸਟਾਲ ਨੂੰ ਦਿੱਤਾ ਗਿਆ |