ਛਾਜਲੀ, 25 ਫਰਵਰੀ (ਅਜਾਇਬ ਸਿੰਘ ਨੀਲੋਵਾਲ) - ਸਥਾਨਕ ਅਕਾਲੀ ਵਰਕਰ ਪ੍ਰਗਟ ਸਿੰਘ ਦੇ ਬੀਤੇ ਦਿਨੀਂ ਅਚਾਨਕ ਹੋਏ ਦੇਹਾਂਤ 'ਤੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ | ਇਸ ਮੌਕੇ ਉਨ੍ਹਾਂ ਦੇ ਪਰਿਵਾਰ ਨਾਲ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਦੁੱਖ ਸਾਂਝਾ ਕੀਤਾ | ਉਨ੍ਹਾਂ ਨੇ ਪ੍ਰਗਟ ਸਿੰਘ ਦੀਆਂ ਯਾਦਾਂ ਅਤੇ ਸਮਾਜਿਕ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ 'ਤੇ ਬਲਵੀਰ ਸਿੰਘ, ਜੋਗਿੰਦਰ ਸਿੰਘ, ਮਾ. ਰਣਜੀਤ ਸਿੰਘ ਛਾਜਲਾ, ਮਾ. ਦਰਬਾਰਾ ਸਿੰਘ ਛਾਜਲੀ, ਕੇਸਰ ਸਿੰਘ ਛਾਜਲਾ, ਬਲਦੇਵ ਸਿੰਘ, ਰਾਜਪਾਲ ਸਿੰਘ, ਡਾ ਜਰਨੈਲ ਸਿੰਘ, ਕਾਲਾ ਸਿੰਘ ਅਤੇ ਹਰਜੋਤ ਸਿੰਘ (ਨਿੱਜੀ ਸਕੱਤਰ) ਆਦਿ ਤੋਂ ਇਲਾਵਾ ਹਲਕੇ ਦੇ ਹੋਰ ਸਮਾਜਿਕ ਅਤੇ ਸਿਆਸੀ ਵਰਕਰ ਵੀ ਮੌਜੂਦ ਸਨ |