15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਬਚਪਨ ਸਕੂਲ ਦਾ ਸਾਲਾਨਾ ਸਮਾਗਮ ਤਰੰਗ 2026 ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ

Ad Position 21
No active advertisement
ਅਜੀਤ ਡੈਸਕ 26-02-2026
ਮੂਨਕ, 25 ਫਰਵਰੀ (ਮਦਾਨ, ਭਾਰਦਵਾਜ, ਸਿੰਗਲਾ) - ਵਿੱਦਿਅਕ ਸੰਸਥਾ ਬਚਪਨ ਇੰਟਰਨੈਸ਼ਨਲ ਪਬਲਿਕ ਸਕੂਲ ਹਮੀਰਗੜ੍ਹ ਦਾ ਸਾਲਾਨਾ ਸਮਾਗਮ ਤਰੰਗ 2026 ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ | ਇਸ ਸਮਾਗਮ ਦਾ ਵਿਸ਼ਾ ਸਭਿਆਚਾਰ ਅਤੇ ਸਿੱਖਿਆ ਨੂੰ ਸਮਰਪਿਤ ਸੀ | ਸਮਾਗਮ ਦੀ ਸ਼ੁਰੂਆਤ ਬੱਚਿਆਂ ਵਲੋਂ ਧਾਰਮਿਕ ਗੀਤ ਗਾਇਣ ਕਰਨ ਨਾਲ ਹੋਈ | ਇਸ ਮੌਕੇ ਛੋਟੇ-ਛੋਟੇ ਬੱਚਿਆਂ ਵਲੋਂ ਵੱਖ-ਵੱਖ ਗੀਤਾਂ ਉੱਪਰ ਡਾਂਸ ਪੇਸ਼ ਕੀਤੇ ਗਏ | ਵਿਦਿਆਰਥੀਆਂ ਵਲੋਂ ਵੱਖ- ਵੱਖ ਵਿਸ਼ਿਆਂ ਨੂੰ ਲੈ ਕੇ ਮਾਈਮ, ਗਿੱਧਾ, ਭੰਗੜਾ ਦੀ ਪੇਸ਼ਕਾਰੀ ਕੀਤੀ ਗਈ | ਗੁਰਸਿੱਖ ਬੱਚਿਆਂ ਵਲੋਂ ਗਤਕੇ ਦੇ ਜੌਹਰ ਵਿਖਾਏ ਗਏ | ਇਸ ਮੌਕੇ ਬੱਚਿਆਂ ਵਲੋਂ ਕਿਸਾਨ ਦੀ ਜ਼ਿੰਦਗੀ ਨੂੰ ਦਰਸਾਉਂਦੀ ਪੇਸ਼ਕਾਰੀ ਪੇਸ਼ ਕੀਤੀ ਗਈ | ਬੱਚਿਆਂ ਵਲੋਂ ਭਗਤ ਸਿੰਘ, ਛਤਰਪਤੀ ਸ਼ਿਵਾ ਜੀ, ਹਨੂਮਾਨ ਚਾਲੀਸਾ, ਹਰਿਆਣਵੀ ਨਾਚ, ਰਾਜਸਥਾਨੀ ਨਾਚ, ਗਨੇਸ਼ ਬੰਦਨਾ ਅਤੇ ਪੰਜਾਬੀ ਮਾਂ ਬੋਲੀ ਨਾਲ ਬੱਚਿਆਂ ਨੂੰ ਜੋੜਦੀ ਪੇਸ਼ਕਾਰੀ ਕੀਤੀ ਗਈ | ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਸਬ ਡਵੀਜ਼ਨ ਮੂਨਕ ਦੇ ਐਸ.ਡੀ.ਐਮ. ਸ੍ਰੀ ਰਾਕੇਸ਼ ਪ੍ਰਕਾਸ਼ ਵਿਸ਼ੇਸ਼ ਤੌਰ ਤੇ ਪਹੰੁਚੇ | ਇਸ ਮੌਕੇ ਮੁੱਖ ਮਹਿਮਾਨ ਨੇ ਬੱਚਿਆਂ ਨੂੰ ਨਸ਼ਿਆਂ ਅਤੇ ਮੋਬਾਈਲ ਫ਼ੋਨ ਦੀ ਬੇਲੋੜੀ ਵਰਤੋਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ | ਪ੍ਰੋਗਰਾਮ ਵਿਚ ਥਾਣਾ ਮੂਨਕ ਦੇ ਐਸਐਚਓ ਗੁਰਮੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ | ਇਸ ਮੌਕੇ ਸਕੂਲ ਦੀ ਚੇਅਰਪਰਸਨ ਮੈਡਮ ਸੁਖਦੀਪ ਕੌਰ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਗ਼ਲਤੀਆਂ ਨੂੰ ਲੁਕਾਉਣ ਦੀ ਬਜਾਏ ਉਨ੍ਹਾਂ ਵਿਚ ਸੁਧਾਰ ਕਰਨ ਨੂੰ ਕਿਹਾ ਤਾਂ ਜੋ ਇਹ ਬਚਪਨ ਵਿਚ ਕੀਤੀਆਂ ਗ਼ਲਤੀਆਂ ਅੱਗੇ ਚੱਲ ਕੇ ਗੁਨਾਹ ਨਾ ਬਣ ਜਾਣ | ਪ੍ਰੋਗਰਾਮ ਦੌਰਾਨ ਪੰਜਾਬ ਇੰਡਸਟਰੀ ਦੇ ਚੇਅਰਮੈਨ ਜਸਵੀਰ ਸਿੰਘ ਕੁਦਨੀ, ਮਾਸਟਰ ਜਗਮੇਲ ਸਿੰਘ, ਡਾ. ਸਤੀਸ਼ ਗਰਗ, ਡਾ. ਬਰਜਿੰਦਰ ਸਿੰਘ, ਗੁਰ ਅਵਤਾਰ ਸਿੰਘ ਯੁਕੇ, ਸਰਪੰਚ ਮਲਕੀਤ ਸਿੰਘ ਬੱਲਰਾਂ, ਸਰਪੰਚ ਜਸਪਾਲ ਸਿੰਘ, ਚੇਅਰਮੈਨ ਪਰਮਪਾਲ ਸਿੰਘ, ਮੈਡਮ ਕਰਮਜੀਤ ਕੌਰ, ਮੂਨਕ ਦੇ ਜੋਨੀ ਅਰੋੜਾ ਅਤੇ ਸਮੂਹ ਐਮਸੀ, ਕਰਨੈਲ ਸਿੰਘ ਨੰਬਰਦਾਰ ਚਾਂਦੂ, ਸਰਪੰਚ ਕਰਨੈਲ ਸਿੰਘ ਨੱਤ ਮੰਡਵੀਂ, ਸਰਪੰਚ ਹਰਬੰਸ ਸਿੰਘ ਹਮੀਰਗੜ੍ਹ, ਵਰਿੰਦਰ ਸਿੰਘ ਮੱਟੂ ਸਰਪੰਚ ਮੰਡਵੀਂ, ਕਰਨਵੀਰ ਸ਼ਰਮਾ ਸਰਪੰਚ ਬੁਸਿਹਰਾ, ਰੁਪਿੰਦਰ ਸਿੰਘ ਸਰਪੰਚ ਸ਼ੇਰਗੜ੍ਹ, ਇਲਾਕੇ ਦੇ ਪਤਵੰਤੇ ਸੱਜਣ, ਪੰਚ ਸਰਪੰਚ ਅਤੇ ਸਮੂੰਹ ਸਕੂਲੀ ਸਟਾਫ਼ ਮੈਂਬਰ ਹਾਜ਼ਰ ਸਨ | ਇਲਾਕੇ ਦੇ ਸਰਪੰਚ ਅਤੇ ਪੰਚ ਤੋਂ ਇਲਾਵਾ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ | ਅੰਤ ਵਿਚ ਸਕੂਲ ਦੇ ਪਿ੍ੰਸੀਪਲ ਸ੍ਰੀ ਕਿ੍ਸ਼ਨ ਰਾਣਾ ਨੇ ਸਮੂਹ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਕੱਲ੍ਹ <br/> ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਹਿਤਾਂ ਦੀ ਰਾਖੀ ਕਰਨ ਦੇ ਸਮਰੱਥ-ਚੇਅਰਮੈਨ ਦਿਓਲ...
Ad Position 24