21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਸਾਲਾਨਾ ਜੋੜ ਮੇਲੇ ਮੌਕੇ ਕਰਵਾਏ ਗੁਰਬਾਣੀ ਕੰਠ ਅਤੇ ਦਸਤਾਰ ਮੁਕਾਬਲੇ

Ad Position 21
No active advertisement
ਅਜੀਤ ਡੈਸਕ 27-02-2026
ਕੁੱਪ ਕਲਾ, 26 ਫਰਵਰੀ (ਸੁਖਜਿੰਦਰ ਸਿੰਘ ਝੱਲ) - ਗੁ. ਈਸਰ ਪ੍ਰਕਾਸ਼ ਸਾਹਿਬ ਪਿੰਡ ਬੇਗੋਵਾਲ ਦੇ ਅਧੀਨ ਚੱਲ ਰਹੇ ਸੰਤ ਬਾਬਾ ਭਗਵਾਨ ਸਿੰਘ ਪਬਲਿਕ ਸਕੂਲ ਵਿਖੇ ਸਮੂਹ ਸੰਤਾਂ ਮਹਾਂਪੁਰਸ਼ਾਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਦੌਰਾਨ ਸੰਤ ਬਾਬਾ ਭਗਵਾਨ ਸਿੰਘ ਪ੍ਰੇਰਨਾ ਸਦਕਾ ਮੌਜੂਦਾ ਮੁਖੀ ਬਾਬਾ ਮਹਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਈਸ਼ਵਰ ਹਰੀ ਚੈਰੀਟੇਬਲ ਟਰੱਸਟ ਅਤੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵਲੋਂ ਬੱਚਿਆਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਨ ਲਈ ਗੁਰਬਾਣੀ ਕੰਠ ਅਤੇ ਦਸਤਾਰ ਮੁਕਾਬਲੇ ਕਰਵਾਏ ਗਏ, ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਬਲਜਿੰਦਰ ਸਿੰਘ ਸੁੱਖਾ ਬਾਠਾਂ ਅਤੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਮਨਦੀਪ ਸਿੰਘ ਖ਼ੁਰਦ ਨੇ ਦੱਸਿਆ ਕਿ ਸਾਲਾਨਾ ਗੁਰਮਤਿ ਮੁਕਾਬਲਿਆਂ ਦੌਰਾਨ ਸੈਂਕੜੇ ਬੱਚਿਆਂ ਨੇ ਭਾਗ ਲਿਆ | ਜੇਤੂ ਬੱਚਿਆਂ ਨੂੰ ਹਜ਼ਾਰਾਂ ਦੇ ਨਕਦ ਇਨਾਮ, ਦਸਤਾਰਾਂ ਅਤੇ ਸਨਮਾਨ ਚਿੰਨ ਨਾਲ ਸਨਮਾਨਿਤ ਕੀਤਾ ਗਿਆ, ਨਾਲ ਹੀ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਪ੍ਰਸ਼ੰਸਾ ਪੱਤਰ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੌਜੂਦਾ ਮੁਖੀ ਸੰਤ ਬਾਬਾ ਮਹਿੰਦਰ ਸਿੰਘ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਗੁਰੂਆਂ ਦੇ ਦਰਸਾਏ ਮਾਰਗ 'ਤੇ ਚੱਲਣਾ ਚਾਹੀਦਾ ਹੈ ਅਤੇ ਸਾਬਤ ਸੂਰਤ ਹੋ ਕੇ ਬਾਣੀ ਅਤੇ ਬਾਣੇ ਦਾ ਧਾਰਨੀ ਹੋਣਾ ਚਾਹੀਦਾ ਹੈ | ਇਸ ਮੌਕੇ ਮੁਖ ਸੇਵਾਦਾਰ ਸ੍ਰੀ ਮਾਨ ਸੰਤ ਬਾਬਾ ਮਹਿੰਦਰ ਸਿੰਘ, ਸੰਤ ਬਾਬਾ ਅਵਤਾਰ ਸਿੰਘ ਬਿਧੀ ਚੰਦ ਵਾਲਿਆਂ ਦਾ ਹਜ਼ੂਰੀ ਜਥਾ, ਗਿਆਨੀ ਪਵਿੱਤਰ ਸਿੰਘ ਭੱਠਾ ਸਾਹਿਬ, ਗਿਆਨੀ ਬਲਦੇਵ ਸਿੰਘ ਭੋਲੇਕੇ, ਭਾਈ ਗੁਰਮੇਲ ਸਿੰਘ, ਭਾਈ ਬਲਜਿੰਦਰ ਸਿੰਘ ਸੁੱਖਾ, ਭਾਈ ਹਰਪ੍ਰੀਤ ਸਿੰਘ ਯੂਕੇ, ਭਾਈ ਜੱਸਾ ਸਿੰਘ ਯੂ.ਕੇ., ਭਾਈ ਕੁਲਵੰਤ ਸਿੰਘ ਯੂਕੇ, ਭਾਈ ਦਵਿੰਦਰ ਸਿੰਘ ਸ਼ੇਰਪੁਰ, ਡਾ. ਗੁਰਦੀਪ ਸਿੰਘ ਡਾਂਗੋਂ, ਹੈਡ ਗ੍ਰੰਥੀ ਭਾਈ ਰਮਨਦੀਪ ਸਿੰਘ, ਅਮਨਦੀਪ ਸਿੰਘ ਯੂ.ਕੇ., ਅਮਰਿੰਦਰ ਸਿੰਘ ਯੂ.ਕੇ., ਅਮੋਲਕ ਸਿੰਘ ਯੂ.ਕੇ., ਅੰਮਿ੍ਤਪਾਲ ਸਿੰਘ ਯੂਕੇ, ਰਾਮਰਾਜ ਸਿੰਘ ਤੇਜਿੰਦਰ ਸਿੰਘ ਤੇਜੀ, ਪ੍ਰਦੀਪ ਸਿੰਘ ਛਪਾਰ, ਪਿ੍ੰਸੀਪਲ ਬੀਬੀ ਸੁਰਿੰਦਰ ਕੌਰ ਤੇ ਸਟੇਜ ਸੈਕਟਰੀ ਸਰਪੰਚ ਸ਼ੇਰ ਸਿੰਘ ਛਪਾਰ, ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਚੀਫ਼ ਸੈਕਟਰੀ ਭਾਈ ਗੁਰਵਿੰਦਰ ਸਿੰਘ ਲਵਲੀ, ਮਲੇਸ਼ੀਆ ਇੰਚਾਰਜ ਸਰਬਜੀਤ ਸਿੰਘ ਮਲੇਸ਼ੀਆ, ਇੰਟਰਨੈਸ਼ਨਲ ਦਸਤਾਰ ਕੋਚ ਸੁਖਚੈਨ ਸਿੰਘ ਭੈਣੀ, ਹਰਵਿੰਦਰ ਸਿੰਘ ਅਮਰਗੜ੍ਹ, ਕਿਰਨਦੀਪ ਸਿੰਘ ਖਾਲਸਾ, ਹਰਪ੍ਰੀਤ ਸਿੰਘ ਚੀਮਾ, ਪ੍ਰਭਪਿੰਦਰ ਸਿੰਘ ਬਾਠਾਂ, ਜਸ਼ਨਦੀਪ ਸਿੰਘ ਮਲੌਦ, ਗੁਰਵਿੰਦਰ ਸਿੰਘ ਘਵੱਦੀ, ਤਰਨਜੀਤ ਸਿੰਘ ਭੈਣੀ ਦਰੇੜਾ, ਗੁਰਪ੍ਰੀਤ ਸਿੰਘ ਜੋਤੀ ਕੁੱਪ, ਹਰਫੂਲ ਸਿੰਘ ਸਰੋਦ, ਚਰਨਪ੍ਰੀਤ ਸਿੰਘ ਮਾਹੋਰਾਣਾ ਅਤੇ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੜੂ ਸਾਹਿਬ ਯੂਨੀਵਰਸਿਟੀ ਦੇ ਵਿਦਿਆਰਥੀ 'ਨੈਤਿਕ ਸਿੱਖਿਆ' ਪ੍ਰੀਖਿਆ 'ਚੋਂ ਮੋਹਰੀ ਅਗਲੀ ਖ਼ਬਰ ਗੁਰਬਖਸ਼ਪੁਰਾ ਵਿਖੇ ਧਾਰਮਿਕ ਦੀਵਾਨ ਅੱਜ ਤੋਂ
Ad Position 24