22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

'ਆਪ' ਦੇ ਸਾਰੇ ਵਿੰਗ ਸਰਗਰਮ ਕੀਤੇ ਜਾਣਗੇ-ਜ਼ਾਫ਼ਰ ਅਲੀ <br/>

Ad Position 21
No active advertisement
ਅਜੀਤ ਡੈਸਕ 03-03-2026
ਅਹਿਮਦਗੜ੍ਹ, 2 ਮਾਰਚ (ਰਵਿੰਦਰ ਪੁਰੀ)-ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਅਮਰਗੜ੍ਹ ਅੰਦਰ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਵੱਡੇ ਪੱਧਰ ਤੇ ਯਤਨ ਆਰੰਭ ਕੀਤੇ ਗਏ ਹਨ | ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਰ ਮਾਜਰਾ ਵੱਲੋਂ ਵੱਡੇ ਪੱਧਰ ਤੇ ਅਹਿਮਦਗੜ੍ਹ ਦੇ ਸਾਰੇ ਅਧੂਰੇ ਕਾਰਜ ਸ਼ੁਰੂ ਕਰਵਾਏ ਜਾਣ ਬਾਅਦ ਸਥਾਨਕ ਪਾਰਟੀ ਵਰਕਰਾਂ ਚ ਨਵਾਂ ਜੋਸ਼ ਪੈਦਾ ਹੋਇਆ | ਜਿਨ੍ਹਾਂ ਨੂੰ ਸੰਗਠਿਤ ਕਰਨ ਲਈ ਨਵੀਂ ਟੀਮ ਗਠਿਤ ਕੀਤੀ ਗਈ ਹੈ | ਚੇਅਰਮੈਨ ਮਾਰਕੀਟ ਕਮੇਟੀ ਮਲੇਰਕੋਟਲਾ ਜਾਫ਼ਰ ਅਲੀ ਜੋ ਇਕ ਤਜਰਬੇਕਾਰ ਆਗੂ ਹਨ, ਜਿਨ੍ਹਾਂ ਨੂੰ ਅਹਿਮਦਗੜ੍ਹ ਅਤੇ ਲਾਗਲੇ ਸੱਤ ਪਿੰਡਾਂ ਦਾ ਇੰਚਾਰਜ ਲਗਾਇਆ ਗਿਆ ਹੈ | ਜਿਨ੍ਹਾਂ ਵੱਲੋਂ ਸ਼ਹਿਰ ਅੰਦਰ ਪਿਛਲੇ ਕਈ ਦਿਨਾਂ ਤੋਂ ਵਾਰਡ ਵਾਈਜ਼ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ | ਅੱਜ ਚੇਅਰਮੈਨ ਜਾਫ਼ਰ ਅਲੀ ਨੇ ਨਗਰ ਕੌਂਸਲ ਪ੍ਰਧਾਨ ਵਿੱਕੀ ਸ਼ਰਮਾ, ਸਟੇਟ ਮੁਸਲਿਮ ਬੋਰਡ ਦੇ ਮੈਂਬਰ ਹਾਸਮ ਸੂਫੀ, ਚੇਅਰਮੈਨ ਕਮਲਜੀਤ ਸਿੰਘ ਉੱਭੀ, ਬੱਬੂ ਪੰਡਤ, ਬਾਬਾ ਗੁਰਸੇਵਕ ਸਿੰਘ, ਮਹਿਲਾ ਮੰਡਲ ਪ੍ਰਧਾਨ ਰਿੰਕੂ ਗਰਗ, ਪ੍ਰਧਾਨ ਮਨਿੰਦਰਪਾਲ ਸਿੰਘ, ਜਗਤਾਰ ਸਿੰਘ ਚੀਮਾ ਆਦਿ ਨਾਲ ਮੀਟਿੰਗ ਕੀਤੀ ਅਤੇ ਸਾਰੇ ਵਰਕਰਾਂ ਨੂੰ ਸਰਗਰਮ ਕਰਨ ਲਈ ਪ੍ਰੋਗਰਾਮ ਉਲੀਕਿਆ | ਇਸ ਮੌਕੇ ਚੇਅਰਮੈਨ ਜਾਫ਼ਰ ਅਲੀ ਨੇ ਦੱਸਿਆ ਕਿ ਜਲਦ ਹੀ ਪਾਰਟੀ ਦੇ ਸਾਰੇ ਵਿੰਗ ਪੂਰੀ ਤਰ੍ਹਾਂ ਸਰਗਰਮ ਕੀਤੇ ਜਾਣਗੇ | ਜਿਸ ਨਾਲ ਹਰ ਵਰਗ ਦੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ ਪਾਰਟੀ ਕਾਮਯਾਬ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਅਮਨ ਅਰੋੜਾ ਨੇ ਸ਼ਹੀਦ ਉਦੇ ਭਾਨ ਸਿੰਘ ਨਗਰ ਦੀ ਪੰਚਾਇਤ ਨੂੰ ਦਿੱਤਾ 5 ਲੱਖ ਦਾ ਚੈੱਕ <br/> ਅਗਲੀ ਖ਼ਬਰ ਬਠਿੰਡਾ 'ਚ 45 ਕਿਸਾਨ-ਮਜ਼ਦੂਰ ਜਥੇਬੰਦੀਆਂ 6 ਨੂੰ ਕਰਨਗੀਆਂ ਪ੍ਰਦਰਸ਼ਨ <br/>
Ad Position 24