ਸੰਗਰੂਰ, 2 ਮਾਰਚ (ਸੁਖਵਿੰਦਰ ਸਿੰਘ ਫੁੱਲ)-ਮਾਲਵਾ ਲਿਖਾਰੀ ਸਭਾ ਸੰਗਰੂਰ ਵਲੋਂ ਲੇਖਕ ਭਵਨ ਸੰਗਰੂਰ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਕਰਮ ਸਿੰਘ ਜ਼ਖ਼ਮੀ ਦੀ ਕੁੰਡਲੀਏ ਛੰਦ ਦੀ ਪੁਸਤਕ 'ਕਦਮਾਂ ਵਿਚ ਅਸਮਾਨ' ਲੋਕ ਅਰਪਣ ਕੀਤੀ ਗਈ | ਸਮਾਗਮ ਦੀ ਪ੍ਰਧਾਨਗੀ ਪਵਨ ਹਰਚੰਦਪੁਰੀ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਨੇ ਕੀਤੀ ਅਤੇ ਬਿੰਦਰ ਸਿੰਘ ਖੁੱਡੀ ਕਲਾਂ ਜ਼ਿਲ੍ਹਾ ਭਾਸ਼ਾ ਅਫ਼ਸਰ ਬਰਨਾਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਆਪਣੇ ਪ੍ਰਧਾਨਗੀ ਭਾਸ਼ਨ ਵਿਚ ਬੋਲਦਿਆਂ ਪਵਨ ਹਰਚੰਦਪੁਰੀ ਨੇ ਕਿਹਾ ਕਿ ਜ਼ਖ਼ਮੀ ਨੇ ਇਹ ਪੁਸਤਕ ਲਿਖ ਕੇ ਭਾਰਤੀ ਛੰਦ-ਪਰੰਪਰਾ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਦਾ ਜ਼ਿਕਰਯੋਗ ਕਾਰਜ ਕੀਤਾ ਹੈ | ਬਿੰਦਰ ਸਿੰਘ ਖੁੱਡੀ ਕਲਾਂ ਨੇ ਕਿਹਾ ਕਿ ਛੰਦ-ਵਿਹੂਣੀ ਬੇਤਰਤੀਬੀ ਰਚਨਾ ਵਿਚ ਵਧੀਆ ਸੁਨੇਹਾ ਤਾਂ ਹੋ ਸਕਦਾ ਹੈ ਪਰ ਉਹ ਕਵਿਤਾ ਨਹੀਂ ਹੋ ਸਕਦੀ | ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਉੱਘੇ ਸਾਹਿਤ ਪ੍ਰੇਮੀ ਜਤਿੰਦਰ ਕਾਲੜਾ ਨੇ ਕਿਹਾ ਕਿ ਉਹ ਜਦੋਂ ਉਦਾਸ ਮਹਿਸੂਸ ਕਰਦੇ ਹਨ, ਤਾਂ ਉਹ ਕਵਿਤਾ ਪੜ੍ਹਦੇ ਹਨ | ਡਾ. ਜਗਦੀਪ ਕੌਰ ਆਹੂਜਾ, ਡਾ. ਮਨੀਸ਼ਾ ਰਾਣੀ ਅਤੇ ਡਾ. ਮੀਤ ਖਟੜਾ ਨੇ ਵੀ ਵਿਚਾਰ ਸਾਂਝੇ ਕੀਤੇ | ਜਿਸ ਵਿੱਚ ਅਵਤਾਰ ਸਿੰਘ ਉਗਰਾਹਾਂ, ਗੁਰਜੰਟ ਸਿੰਘ ਉਗਰਾਹਾਂ, ਜਤਿੰਦਰ ਕਾਲੜਾ, ਗੁਲਜ਼ਾਰ ਸਿੰਘ ਸ਼ੌਂਕੀ, ਸੁਖਵਿੰਦਰ ਸਿੰਘ ਲੋਟੇ, ਗੁਰਚਰਨ ਸਿੰਘ ਧੰਜੂ, ਚਮਕੌਰ ਸਿੰਘ, ਬਹਾਦਰ ਸਿੰਘ ਧੌਲਾ, ਧਰਮਵੀਰ ਸਿੰਘ, ਪਵਨ ਕੁਮਾਰ ਹੋਸ਼ੀ, ਰਜਿੰਦਰ ਸਿੰਘ ਰਾਜਨ, ਗੁਰੀ ਚੰਦੜ, ਕਰਮ ਸਿੰਘ ਜ਼ਖ਼ਮੀ, ਹਨੀ ਸੰਗਰਾਮੀ, ਡਾ. ਮੀਤ ਖਟੜਾ, ਪਵਨ ਹਰਚੰਦਪੁਰੀ, ਜਗਸੀਰ ਸਿੰਘ ਮੂਲੋਵਾਲ, ਭੋਲਾ ਸਿੰਘ ਸੰਗਰਾਮੀ, ਸੁਰਜੀਤ ਸਿੰਘ ਮੌਜੀ, ਗੁਰਮੀਤ ਸਿੰਘ ਸੋਹੀ, ਅਮਰ ਗਰਗ ਕਲਮਦਾਨ, ਪਰਮਿੰਦਰ ਸਿੰਘ, ਮੱਖਣ ਸੇਖੂਵਾਸ, ਗੋਬਿੰਦ ਸਿੰਘ ਤੂਰਬਨਜਾਰਾ, ਲਖਵਿੰਦਰ ਸ਼ਰਮਾ, ਸਰਬਜੀਤ ਸੰਗਰੂਰਵੀ, ਪਰਮ ਜਸਪਾਲ ਮਾਨ, ਨਿਰਮਲਾ ਗਰਗ, ਡਾ. ਮਨਜਿੰਦਰ ਸਿੰਘ, ਬੱਲੀ ਬਲਜਿੰਦਰ ਈਲਵਾਲ, ਅਮਰਜੀਤ ਸਿੰਘ ਅਮਨ, ਮੀਤ ਸਕਰੌਦੀ, ਦਰਸ਼ਨ, ਜਸਵੀਰ ਸਿੰਘ ਮੰਡੇਰ, ਰੇਣੂ ਬਾਲਾ, ਰਾਜ ਰਾਣੀ, ਸੁਖਨਦੀਪ ਕੌਰ, ਪਰਮਜੀਤ ਕੌਰ, ਕਮਲੇਸ਼ ਕੁਮਾਰ, ਨਿਰਮਲ ਸਿੰਘ, ਜੱਗੀ ਮਾਨ, ਕੁਲਵੰਤ ਖਨੌਰੀ, ਗਿਆਨ ਸਿੰਘ ਭਵਾਨੀਗੜ੍ਹ, ਲਾਭ ਸਿੰਘ ਝੱਮਟ, ਭੁਪਿੰਦਰ ਨਾਗਪਾਲ, ਮੁਲਖ ਰਾਜ ਲਹਿਰੀ, ਸ਼ਿਵ ਕੁਮਾਰ ਅੰਬਾਲਵੀ, ਡਾ. ਜਗਦੀਪ ਕੌਰ ਆਹੂਜਾ, ਮਨੀਸ਼ਾ ਰਾਣੀ, ਕੁਲਦੀਪ ਸਿੰਘ, ਕਿ੍ਸ਼ਨ ਗੋਪਾਲ, ਸੁਖਵਿੰਦਰ ਸੁੱਖੀ ਮੂਲੋਵਾਲ, ਰਮਨ ਕੁਮਾਰ, ਅਤੇ ਕੇਸਰ ਸਿੰਘ ਆਦਿ ਕਵੀਆਂ ਨੇ ਹਿੱਸਾ ਲਿਆ |