ਲੌਂਗੋਵਾਲ, 2 ਮਾਰਚ (ਵਿਨੋਦ, ਖੰਨਾ)-ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਅਤੇ ਟੈਕਨੋਲਜੀ ਸਲਾਇਟ ਲੌਂਗੋਵਾਲ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮੌਕੇ 'ਤੇ ਇੱਕ ਉੱਚ ਪੱਧਰੀ ਕਾਨਫ਼ਰੰਸ ਦਾ ਸਫਲ ਆਯੋਜਨ ਕੀਤਾ ਗਿਆ | ਇਸ ਪ੍ਰੋਗਰਾਮ ਵਿਚ ਅਕਾਦਮਿਕ ਦਿ੍ਸ਼ਟੀਕੋਣ ਅਤੇ ਉਦਯੋਗਿਕ ਅਨੁਭਵ ਦਾ ਸ਼ਾਨਦਾਰ ਸੰਯੋਗ ਵੇਖਣ ਨੂੰ ਮਿਲਿਆ | ਇਸ ਸਮਾਗਮ ਵਿਚ ਚੋਟੀ ਦੇ ਸਿੱਖਿਆ ਸ਼ਾਸਤਰੀਆਂ, ਉਦਯੋਗ ਮਾਹਿਰਾਂ ਅਤੇ 300 ਤੋਂ ਵੱਧ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਭਾਗ ਲਿਆ | ਪ੍ਰੋਗਰਾਮ ਦੀ ਸ਼ੁਰੂਆਤ ਮਹਾਨ ਵਿਗਿਆਨੀ ਡਾ. ਸੀ.ਵੀ. ਰਮਣ ਨੂੰ ਸ਼ਰਧਾਂਜਲੀ ਅਰਪਿਤ ਕਰ ਕੇ ਕੀਤੀ ਗਈ | ਇਸ ਦੇ ਨਾਲ ਹੀ ਵਿਗਿਆਨ, ਪ੍ਰੌਦਯੋਗਿਕੀ, ਇੰਜੀਨੀਅਰਿੰਗ ਅਤੇ ਗਣਿਤ ਦੇ ਵਿਹਾਰਕ ਉਪਯੋਗਾਂ 'ਤੇ ਖ਼ਾਸ ਜ਼ੋਰ ਦਿੱਤਾ ਗਿਆ, ਜੋ ਭਾਰਤ ਦੀ ਆਧੁਨਿਕ ਅਰਥਵਿਵਸਥਾ ਅਤੇ ਨਵੀਨਤਾ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਸਮਾਗਮ ਦੀ ਪ੍ਰਧਾਨਗੀ ਸਲਾਇਟ ਦੇ ਨਿਰਦੇਸ਼ਕ ਪ੍ਰੋ. ਮਣੀ ਕਾਂਤ ਪਾਸਵਾਨ ਨੇ ਕੀਤੀ | ਪ੍ਰੋ. ਰਵੀ ਕਾਂਤ ਮਿਸ਼ਰਾ ਡੀਨ ਐਲਮੁਨਾਈ ਅਤੇ ਉਦਯੋਗਿਕ ਸੰਬੰਧ ਨੇ Tਆਤਮਨਿਰਭਰ ਭਾਰਤ ਲਈ ਵਿਗਿਆਨ, ਪ੍ਰੌਦਯੋਗਿਕੀ, ਇੰਜੀਨੀਅਰਿੰਗ ਅਤੇ ਗਣਿਤ ਰਾਹੀਂ ਨੌਜਵਾਨਾਂ ਦਾ ਸਸ਼ਕਤੀਕਰਨU ਵਿਸ਼ੇ 'ਤੇ ਮੁੱਖ ਭਾਸ਼ਣ ਦਿੱਤਾ | ਮੁੱਖ ਮਹਿਮਾਨ ਸ਼੍ਰੀ ਸੋਮਦੇਵ ਭਾਰਦਵਾਜ ਵਿਗਿਆਨੀ ਅਤੇ ਉੱਤਰੀ ਖੇਤਰ ਪ੍ਰਮੁੱਖ, ਵਿਗਿਆਨ ਭਾਰਤੀ ਨੇ ਭਾਰਤੀ ਗਿਆਨ ਪਰੰਪਰਾ ਅਤੇ ਆਧੁਨਿਕ ਵਿਗਿਆਨ ਦੇ ਵਿਸ਼ੇ 'ਤੇ ਆਪਣੇ ਵਿਚਾਰ ਸਾਂਝੇ ਕੀਤੇ | ਪ੍ਰੋਗਰਾਮ ਦਾ ਇੱਕ ਮੁੱਖ ਆਕਰਸ਼ਣ ਡਾ. ਐਮ. ਪੀ. ਸਿੰਘ, ਡੀਨ, ਤਕਸ਼ਸ਼ਿਲਾ-ਟਰਾਈਡੈਂਟ ਗਰੁੱਪ ਦਾ ਸੰਬੋਧਨ ਰਿਹਾ | ਇਸ ਸਮਾਗਮ ਨੂੰ ਪ੍ਰੋ. ਰਾਕੇਸ਼ ਸ਼ਾਰਦਾ ਪ੍ਰਧਾਨ ਵਿਗਿਆਨ ਪਰਿਸ਼ਦ ਪੰਚਨਦ, ਇੰਜ. ਸਤਯਮ ਗੁਪਤਾ, ਐਸੋਸੀਏਟ ਡਾਇਰੈਕਟਰ ਅਤੇ ਪਲਾਂਟ ਮੈਨੇਜਰ ਪੇਪਸਿਕੋ, ਪ੍ਰੋ. ਵੀ. ਕੇ. ਕੁਕਰੇਜਾ (ਡੀਨ ਵਿਦਿਆਰਥੀ ਕਲਿਆਣ), ਪ੍ਰੋ. ਕਮਲੇਸ਼ ਪ੍ਰਸਾਦ ਡੀਨ, ਪ੍ਰੋ. ਇੰਦਰਜੀਤ ਸਿੰਘ, ਡਾ. ਅਮਰਨਾਥ, ਟਰੇਨਿੰਗ ਅਤੇ ਪਲੇਸਮੈਂਟ ਸੈੱਲ ਦੇ ਫੈਕਲਟੀ ਅਤੇ ਸਟਾਫ ਮੈਂਬਰਾਂ ਨੇ ਸਰਗਰਮ ਭਾਗ ਲਿਆ |