21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਨੌਜਵਾਨ ਨੇਤਾ ਸਚਿਨ ਮੁਲਤਾਨੀ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਮਲੇਰਕੋਟਲਾ ਦੇ ਸਪੋਰਟ ਸੈੱਲ ਦੇ ਬਣੇ ਪ੍ਰਧਾਨ

Ad Position 21
No active advertisement
ਅਜੀਤ ਡੈਸਕ 03-03-2026
ਅਹਿਮਦਗੜ੍ਹ, 2 ਮਾਰਚ (ਸੁਖਜੀਤ ਸਿੰਘ ਖੇੜਾ)-ਭਾਰਤੀ ਜਨਤਾ ਪਾਰਟੀ ਵਲੋਂ ਪਾਰਟੀ ਦੀ ਮਜ਼ਬੂਤੀ ਲਈ ਜ਼ਿਲੇ੍ਹ ਵਿਚ ਅਹਿਮਦਗੜ੍ਹ ਦੇ ਮਿਹਨਤੀ ਆਗੂਆਂ ਨੂੰ ਵੱਡੀ ਜ਼ਿੰਮੇਵਾਰੀ ਦਿੰਦਿਆਂ ਅਹਿਮਦਗੜ੍ਹ ਦੇ ਨੌਜਵਾਨ ਨੇਤਾ ਸਚਿਨ ਮੁਲਤਾਨੀ ਨੂੰ ਪਾਰਟੀ ਵਲੋਂ ਜ਼ਿਲ੍ਹਾ ਮਲੇਰਕੋਟਲਾ ਦੇ ਸਪੋਰਟ ਸੈੱਲ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਬਖਸੀ ਹੈ | ਜ਼ਿਲ੍ਹਾ ਪ੍ਰਧਾਨ ਜਗਤ ਕਥੂਰੀਆ ਦੀ ਪ੍ਰਧਾਨਗੀ ਵਿਚ ਹੋਈ ਇਸ ਮੀਟਿੰਗ ਵਿਚ ਭਾਰਤੀ ਜਨਤਾ ਪਾਰਟੀ ਦੇ ਨੌਜਵਾਨ ਜੁਝਾਰੂ ਨੇਤਾ ਸਚਿਨ ਮੁਲਤਾਨੀ ਨੂੰ ਜ਼ਿਲ੍ਹਾ ਸਪੋਰਟ ਸੈੱਲ ਪ੍ਰਧਾਨ ਅਤੇ ਵਿਨੋਦ ਤਿਵਾੜੀ ਨੂੰ ਵਾਈਸ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਹੈ | ਨਵ ਨਿਯੁਕਤ ਸਪੋਰਟ ਸੈੱਲ ਦੇ ਪ੍ਰਧਾਨ ਤੇ ਵਾਈਸ ਪ੍ਰਧਾਨ ਨੇ ਇਸ ਨਿਯੁਕਤੀ ਤੇ ਜ਼ਿਲ੍ਹਾ ਆਗੂਆਂ ਅਤੇ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਪਾਰਟੀ ਪ੍ਰਤੀ ਹੋਰ ਮਿਹਨਤ ਨਾਲ ਸੇਵਾ ਕਰਨ ਦਾ ਵਾਅਦਾ ਕੀਤਾ | ਇਸ ਮੌਕੇ 'ਤੇ ਸ੍ਰੀ ਗੇਜਾ ਰਾਮ ਵਾਲਮੀਕੀ, ਮੰਡਲ ਪ੍ਰਧਾਨ ਰਾਜਨ ਘਈ, ਜ਼ਿਲ੍ਹਾ ਵਾਈਸ ਪ੍ਰਧਾਨ ਅਵਤਾਰ ਸਿੰਘ ਬਾੜਿੰਗ, ਬਲਵਿੰਦਰ ਸਿੰਘ ਸਰਾਓਾ ਜ਼ਿਲ੍ਹਾ ਸਕੱਤਰ, ਸੀਨੀਅਰ ਭਾਜਪਾ ਨੇਤਾ ਰਮੇਸ਼ ਚੰਦ ਘਈ, ਆਸ਼ੂਤੋਸ਼ ਵਿਨਾਇਕ, ਅਮਿਤ ਕਰੀਰ, ਅਮਿਤ ਮਲਹੋਤਰਾ, ਮਹਿਲਾ ਮੋਰਚਾ ਉਪ ਪ੍ਰਧਾਨ ਰਜਨੀਤ ਹੂੰਝਣ, ਯਾਦਵਿੰਦਰ ਹੂੰਝਣ, ਰਮੇਸ਼ ਬਬਲੂ, ਕੀਰਤੀ ਸ਼ਰਮਾ, ਰਮੇਸ਼ ਕੌਸ਼ਲ ਆਦਿ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣਾ ਸਮੇਂ ਦੀ ਜ਼ਰੂਰਤ-ਬਾਬਾ ਬਲਕਾਰ ਸਿੰਘ <br/> ਅਗਲੀ ਖ਼ਬਰ ਸੱਤਾਧਾਰੀ ਧਿਰ ਦੇ ਝੂਠ ਤੋਂ ਤੰਗ ਲੋਕ, ਅਕਾਲੀ ਦਲ ਵੱਲ ਵਧਦਾ ਰੁਝਾਨ-ਸਰਬਜੀਤ ਸਿੰਘ ਝਿੰਜਰ <br/>
Ad Position 24