09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਪੁਲਿਸ ਨੇ 10 ਮੋਬਾਈਲ ਲੱਭ ਕੇ ਅਸਲ ਮਾਲਕਾਂ ਦੇ ਸਪੁਰਦ ਕੀਤੇ <br/>

Ad Position 21
No active advertisement
ਅਜੀਤ ਡੈਸਕ 04-03-2026
ਮੂਨਕ, 3 ਮਾਰਚ (ਵਰਿੰਦਰ ਭਾਰਦਵਾਜ) - ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਹਿਲ ਵਲੋਂ ਲੋਕਾਂ ਦੀ ਮਦਦ ਕਰਨ ਲਈ ਵਿੱਢੀ ਮੁਹਿੰਮ ਤਹਿਤ ਪੁਲਿਸ ਸਬ ਡਵੀਜ਼ਨ ਮੂਨਕ ਦੇ ਆਈ.ਟੀ.ਏ. ਬਲਦੀਪ ਸਿੰਘ ਦੀ ਮਦਦ ਨਾਲ ਸ੍ਰ. ਜਸਕਰਨ ਸਿੰਘ ਬਰਾੜ ਡੀ.ਐਸ.ਪੀ. ਮੂਨਕ ਵਲੋਂ ਲੋਕਾਂ ਦੇ ਗੁੰਮ ਹੋਏ 10 ਮੋਬਾਈਲ ਅਸਲ ਮਾਲਕਾਂ ਦੇ ਸਪੁਰਦ ਕੀਤੇ ਗਏ | ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਮੂਨਕ ਨੇ ਦੱਸਿਆ ਕਿ ਆਮ ਰੂਟੀਨ ਵਿਚ ਲੋਕਾਂ ਦੇ ਮੋਬਾਈਲ ਕਿਤੇ ਨਾ ਕਿਤੇ ਡਿਗ ਜਾਂਦੇ ਹਨ ਤਾਂ ਮੋਬਾਈਲ 'ਚ ਜ਼ਰੂਰੀ ਡਾਟਾ ਚਲੇ ਜਾਣ ਕਾਰਨ ਉਨ੍ਹਾਂ ਨੂੰ ਆਰਥਿਕ ਅਤੇ ਮਾਨਸਿਕ ਪੱਖੋਂ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਆਈ.ਟੀ.ਏ. ਬਲਦੀਪ ਸਿੰਘ ਨੇ ਦੱਸਿਆ ਕਿ ਅਗਰ ਕਿਸੇ ਵੀ ਵਿਅਕਤੀ ਦਾ ਮੋਬਾਈਲ ਫ਼ੋਨ ਗੁੰਮ ਹੋ ਜਾਂਦਾ ਹੈ ਤਾਂ ਮੋਬਾਈਲ ਫ਼ੋਨ ਦੀ ਗੁੰਮਸ਼ੁਦਗੀ ਦੀ ਰਿਪੋਰਟ ਸਬੰਧਿਤ ਥਾਣੇ ਵਿਖੇ ਜ਼ਰੂਰ ਦੇਣ ਤਾਂ ਜੋ ਕੋਈ ਕਿ੍ਮਿਨਲ ਦਿਮਾਗ਼ ਦਾ ਵਿਅਕਤੀ ਕੋਈ ਸਾਈਬਰ ਕ੍ਰਾਈਮ ਜਾਂ ਉਸ ਫ਼ੋਨ ਦੀ ਦੁਰਵਰਤੋਂ ਕਰਕੇ ਤੁਹਾਡੇ ਲਈ ਕੋਈ ਵੱਡੀ ਮੁਸੀਬਤ ਨਾ ਖੜ੍ਹੀ ਕਰ ਸਕੇ |

Ad Position 22
No active advertisement
ਪਿਛਲੀ ਖ਼ਬਰ 'ਸਾਡੇ ਬਜ਼ੁਰਗ ਸਾਡਾ ਮਾਣ' ਮੁਹਿੰਮ ਤਹਿਤ ਸਮਾਗਮ ਕਰਵਾਇਆ ਅਗਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਚਰਨ ਛੋਹ ਪ੍ਰਾਪਤ ਪਿੰਡ ਭੱਦਲਵੱਡ ਵਿਖੇ ਓ.ਐਸ.ਡੀ. ਸੁਖਵੀਰ ਸਿੰਘ ਨੇ ਕਰਵਾਈ ਵਿਕਾਸ ਕਾਰ...
Ad Position 24