09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਵੱਖ-ਵੱਖ ਜਥੇਬੰਦੀਆਂ ਵਲੋਂ 6 ਨੂੰ ਬਠਿੰਡਾ 'ਚ ਰੋਸ ਮਾਰਚ <br/>

Ad Position 21
No active advertisement
ਅਜੀਤ ਡੈਸਕ 04-03-2026
ਸੁਨਾਮ ਊਧਮ ਸਿੰਘ ਵਾਲਾ, 3 ਮਾਰਚ (ਭੁੱਲਰ, ਧਾਲੀਵਾਲ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਆਗੂਆਂ ਨੇ ਕਿਹਾ ਕਿ ਐਸ ਐਸ ਪੀ ਬਠਿੰਡਾ ਦੀ ਮੌਜੂਦਗੀ ਵਿਚ ਜਿਉਂਦ ਪਿੰਡ 'ਚ ਕਿਸਾਨਾਂ 'ਤੇ ਕੀਤੇ ਗਏ ਅੰਨ੍ਹ੍ਹੇਵਾਹ ਤਸ਼ੱਦਦ ਦੇ ਖ਼ਿਲਾਫ਼ ਦਰਜਨਾਂ ਜਥੇਬੰਦੀਆਂ ਵਲੋਂ ਬਠਿੰਡਾ ਵਿਖੇ 6 ਮਾਰਚ ਨੂੰ ਰੋਸ ਮਾਰਚ ਕੀਤਾ ਜਾਵੇਗਾ | ਉਨ੍ਹ੍ਹਾਂ ਕਿਹਾ ਕਿ ਜਿਉਂਦ ਪਿੰਡ ਦੀ ਇਸ ਨਿੰਦਣਯੋਗ ਘਟਨਾ ਦੌਰਾਨ ਮਾੜੀ ਪਿੰਡ ਦੇ ਕਿਸਾਨ ਦੀ ਪੁਲਿਸ ਨੇ ਕਈ ਥਾਂ ਤੋਂ ਲੱਤ ਤੋੜ ਦਿੱਤੀ ਜਦੋਂ ਕਿ ਪੁਲਿਸ ਨੇ ਕਿਸਾਨਾਂ ਮਜ਼ਦੂਰਾਂ ਨੂੰ ਘਰਾਂ 'ਚ ਵੜ ਕੇ ਕੁੱਟਿਆ | ਇਨ੍ਹ੍ਹਾਂ ਹੀ ਨਹੀ ਘਰਾਂ 'ਚ ਅੱਥਰੂ ਗੈੱਸ ਦੇ ਗੋਲੇ ਦਾਗੇ ਗਏ ਅਤੇ ਰੋੜੇ ਵੀ ਵਰਾਏ ਗਏ | ਅੱਥਰੂ ਗੈੱਸ ਦੇ ਗੋਲੇ ਨਾਲ ਇੱਕ ਨੌਜਵਾਨ ਦਾ ਹੱਥ ਉੱਡਾ ਦਿੱਤਾ ਗਿਆ | ਆਗੂਆਂ ਨੇ ਕਿਸਾਨਾਂ 'ਤੇ ਅੰਨ੍ਹ੍ਹੇਵਾਹ ਤਸ਼ੱਦਦ ਢਾਹੁਣ, ਬਜ਼ੁਰਗਾਂ ਨੂੰ ਫੜ ਫੜ ਕੇ ਸੜਕਾਂ 'ਤੇ ਘੜੀਸਣ ਅਤੇ ਅÏਰਤਾਂ ਨੂੰ ਧੂਹ-ਧੂਹ ਕੁੱਟਣ ਵਾਲੇ ਪੁਲਿਸ ਮੁਲਾਜ਼ਮਾਂ ਸਮੇਤ ਐਸ ਐਸ ਪੀ ਬਠਿੰਡਾ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ | ਇਸ ਮੌਕੇ ਜ਼ਿਲ੍ਹ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਜ਼ਿਲ੍ਹ੍ਹਾ ਜਨਰਲ ਸਕੱਤਰ ਦਰਵਾਰਾ ਸਿੰਘ ਛਾਜਲਾ, ਰਾਮਸ਼ਰਨ ਸਿੰਘ ਉਗਰਾਹਾਂ, ਸੁਖਪਾਲ ਸਿੰਘ ਮਾਣਕ ਕਣਕਵਾਲ, ਯਾਦਵਿੰਦਰ ਸਿੰਘ ਚੱਠੇ ਨੱਕਟੇ, ਜੀਤ ਸਿੰਘ ਗੰਢੂਆਂ, ਬਲਜੀਤ ਸਿੰਘ ਮਾਡਲ ਟਾਊਨ, ਗੁਰਤੇਜ ਸਿੰਘ ਮੈਦੇਵਾਸ, ਜਸਵੀਰ ਕੌਰ ਉਗਰਾਹਾਂ, ਰਣਦੀਪ ਕੌਰ ਰਟੋਲਾਂ ਅਤੇ ਸੁਖਵਿੰਦਰ ਕੌਰ ਚੱਠਾ ਨਨਹੇੜਾ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਦੇਸ਼ ਭਗਤ ਕਾਲਜ ਵਿਖੇ ਸਾਲਾਨਾ ਐਥਲੈਟਿਕ ਮੀਟ ਆਯੋਜਿਤ ਅਗਲੀ ਖ਼ਬਰ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀਆਂ ਨੌਂ ਲੜਕੀਆਂ ਦੇ ਕੀਤੇ ਵਿਆਹ <br/>
Ad Position 24