23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ਕਾਰਨ ਲੋਕਾਂ 'ਚ ਦਹਿਸ਼ਤ <br/>

Ad Position 21
No active advertisement
ਅਜੀਤ ਡੈਸਕ 06-03-2026
ਅਹਿਮਦਗੜ੍ਹ, 5 ਮਾਰਚ (ਰਵਿੰਦਰ ਪੁਰੀ)-ਸ਼ਹਿਰ ਅੰਦਰ ਚੋਰੀ ਦੀਆਂ ਵੱਧ ਰਹੀਆਂ ਘਟਨਾਵਾਂ ਨਾਲ ਪਿਛਲੇ ਕਈ ਦਿਨਾਂ ਤੋਂ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ | ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਜਿਨ੍ਹਾਂ ਦੀਆਂ ਵਾਰਦਾਤਾਂ ਦੀ ਪੁਲਿਸ ਨੂੰ ਸੂਚਨਾ ਦਿੱਤੀ ਜਾ ਰਹੀ ਹੈ, ਪਰ ਕੋਈ ਸੁਣਵਾਈ ਨਹੀਂ ਹੋ ਰਹੀ | ਬੀਤੀ ਰਾਤ ਚੋਰਾਂ ਨੇ ਨਗਰ ਕੌਂਸਲ ਦੇ ਗੰਦੇ ਪਾਣੀ ਦੇ ਨਿਕਾਸੀ ਵਾਲੀਆਂ ਅਤੇ ਵਾਟਰ ਸਪਲਾਈ ਵਾਲੀਆਂ ਮੋਟਰਾਂ ਦੀਆਂ ਤਾਰਾਂ ਚੋਰੀ ਕਰ ਲਈਆਂ | ਜਿਸ ਨਾਲ ਦੋ ਦਿਨਾਂ ਤੋਂ ਸ਼ਹਿਰ ਅੰਦਰ ਗੰਦੇ ਪਾਣੀ ਦੀ ਨਿਕਾਸੀ ਦਾ ਕੰਮ ਫ਼ੇਲ੍ਹ ਹੋ ਚੁੱਕਾ ਹੈ ਜਿਸ ਕਾਰਨ ਗਲੀਆਂ ਅੰਦਰ ਗੰਦੇ ਪਾਣੀ ਦੀ ਭਰਮਾਰ ਹੈ | ਨਾਲ ਹੀ ਵਾਟਰ ਸਪਲਾਈ ਵੀ ਪ੍ਰਭਾਵਿਤ ਹੋ ਗਈ ਹੈ | ਨਗਰ ਕੌਂਸਲ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ | ਸ਼ਹਿਰ ਦੇ ਲੋਕਾਂ ਦੀ ਮੰਗ ਹੈ ਕਿ ਪੁਲਿਸ ਤੁਰੰਤ ਸਖ਼ਤ ਕਾਰਵਾਈ ਕਰੇ | ਇਹ ਵੀ ਦੱਸਣ ਯੋਗ ਹੈ ਕਿ ਸ਼ਹਿਰ ਅੰਦਰ ਅਜਿਹੀਆਂ ਚੋਰੀ ਦੀਆਂ ਘਟਨਾਵਾਂ ਵਿੱਚ ਪਿਛਲੇ ਸਮੇਂ ਵਾਧਾ ਹੋਣ ਦਾ ਮੁੱਖ ਕਾਰਨ ਇਹ ਵੀ ਹੈ ਕਿ ਇੱਥੇ ਪੱਕੇ ਤੌਰ ਤੇ ਕੋਈ ਐਸਐਚਓ ਤੈਨਾਤ ਨਹੀਂ ਕੀਤਾ ਜਾਂਦਾ | ਪਿਛਲੇ ਮਹੀਨੇ ਦੌਰਾਨ ਇੱਥੇ ਚਾਰ ਥਾਣੇਦਾਰ ਆ ਜਾ ਚੁੱਕੇ ਹਨ | ਜਿਸ ਕਾਰਨ ਸ਼ਹਿਰ ਦੀ ਸਾਰੀ ਕਾਨੂੰਨ ਵਿਵਸਥਾ ਵਿਗੜੀ ਪਈ ਹੈ | ਇਸ ਤੋਂ ਪਹਿਲਾਂ ਵੀ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਨਵੀਆਂ ਬਣ ਰਹੀਆਂ ਕੋਠੀਆਂ ਅੰਦਰੋਂ ਬਿਜਲੀ ਤੇ ਤਾਰਾਂ ਵੀ ਚੋਰੀਆਂ ਹੋਈਆਂ ਹਨ |

Ad Position 22
No active advertisement
ਪਿਛਲੀ ਖ਼ਬਰ ਦਿੱਲੀ ਦੇ ਰਾਮ-ਲੀਲ੍ਹਾ ਗਰਾੳਾੂਡ ਵਿਚ ਸੀ.ਪੀ.ਆਈ.ਐੱਮ. 24 ਨੂੰ ਕਰੇਗੀ ਦੇਸ਼ ਵਿਆਪੀ ਰੈਲੀ-ਕਾਮਰੇਡ ਸੇਖੋਂ <br/> ਅਗਲੀ ਖ਼ਬਰ ਨੌਜਵਾਨ ਨੂੰ ਜ਼ਖ਼ਮੀ ਕਰਨ ਦੇ ਮਾਮਲੇ 'ਚ ਕੇਸ ਦਰਜ
Ad Position 24