23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਨੰਨ੍ਹੇ ਮੁੰਨਿ੍ਹਆਂ ਲਈ ਮੈਡੀਕਲ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 06-03-2026
ਸੰਗਰੂਰ, 5 ਮਾਰਚ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਸੰਗਰੂਰ ਦੇ ਪ੍ਰਸਿੱਧ ਕਿੰਡਰਗਾਰਟਨ ਸਕੂਲ ਦ ਗ੍ਰੇਡ ਪ੍ਰੀ ਸਕੂਲ, ਸੰਗਰੂਰ ਵਿੱਚ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਵਿਸ਼ੇਸ਼ ਡਾਕਟਰੀ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ | ਇਸ ਮੌਕੇ 'ਤੇ ਮਸ਼ਹੂਰ ਹੋਮਿਓਪੈਥਿਕ ਡਾਕਟਰ ਡਾ: ਕਾਜਲ ਗਰਗ ਨੇ ਸਕੂਲ ਦਾ ਦੌਰਾ ਕਰ ਕੇ ਨਿੱਕੇ-ਨਿੱਕੇ ਵਿਦਿਆਰਥੀਆਂ ਦੀ ਰੁਟੀਨ ਸਿਹਤ ਜਾਂਚ ਕੀਤੀ | ਡਾਕਟਰ ਵੱਲੋਂ ਬੱਚਿਆਂ ਦੀ ਸਿਹਤ ਦੀ ਸੰਭਾਲ ਨਾਲ ਜਾਂਚ ਕੀਤੀ ਗਈ ਅਤੇ ਕੁਝ ਬੱਚਿਆਂ ਵਿੱਚ ਮੌਸਮੀ ਵਾਇਰਲ ਇਨਫੈਕਸ਼ਨ ਦੇ ਲੱਛਣ ਮਿਲਣ 'ਤੇ ਉਨ੍ਹਾਂ ਨੂੰ ਲੋੜ ਅਨੁਸਾਰ ਖੰਘ ਦੀ ਦਵਾਈ ਦਿੱਤੀ ਗਈ | ਇਸ ਦੇ ਨਾਲ ਹੀ ਡਾਕਟਰ ਨੇ ਬੱਚਿਆਂ ਲਈ ਲੋੜੀਂਦੇ ਸੁਝਾਓ ਵੀ ਦਿੱਤੇ ਅਤੇ ਮਾਪਿਆਂ ਨੂੰ ਸਿਹਤ ਸੰਬੰਧੀ ਜ਼ਰੂਰੀ ਸਲਾਹਾਂ ਦਿੱਤੀਆਂ | ਸਕੂਲ ਪ੍ਰਬੰਧਨ ਦਾ ਕਹਿਣਾ ਹੈ ਕਿ ਦ ਗ੍ਰੇਡ ਪ੍ਰੀ ਸਕੂਲ ਸਿਰਫ਼ ਅਕਾਦਮਿਕ ਸਿੱਖਿਆ ਹੀ ਨਹੀਂ, ਸਗੋਂ ਬੱਚਿਆਂ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਨੂੰ ਵੀ ਬਰਾਬਰ ਮਹੱਤਵ ਦਿੰਦਾ ਹੈ | ਇਸ ਤਰ੍ਹਾਂ ਦੀਆਂ ਗਤੀਵਿਧੀਆਂ ਰਾਹੀਂ ਬੱਚਿਆਂ ਦੀ ਸਮੁੱਚੀ ਭਲਾਈ ਅਤੇ ਸਿਹਤਮੰਦ ਭਵਿੱਖ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ |

Ad Position 22
No active advertisement
ਪਿਛਲੀ ਖ਼ਬਰ ਸੱਤਾਧਾਰੀ ਧਿਰ 'ਆਪ' ਨੇ ਬਲਾਕ ਸੰਮਤੀ ਦੇ ਚੇਅਰਮੈਨ ਦੀ ਚੋਣ ਨਾ ਕਰਵਾ ਕੇ ਲੋਕਤੰਤਰੀ ਕਦਰਾਂ ਕੀਮਤਾਂ ਦਾ ਉਡਾਇਆ ਮਜ਼ਾਕ... ਅਗਲੀ ਖ਼ਬਰ ਦਿੱਲੀ ਦੇ ਰਾਮ-ਲੀਲ੍ਹਾ ਗਰਾੳਾੂਡ ਵਿਚ ਸੀ.ਪੀ.ਆਈ.ਐੱਮ. 24 ਨੂੰ ਕਰੇਗੀ ਦੇਸ਼ ਵਿਆਪੀ ਰੈਲੀ-ਕਾਮਰੇਡ ਸੇਖੋਂ
Ad Position 24