ਦਿੜ੍ਹਬਾ ਮੰਡੀ, 5 ਮਾਰਚ (ਹਰਬੰਸ ਸਿੰਘ ਛਾਜਲੀ)-ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਲਾਕ ਪੰਚਾਇਤ ਸੰਮਤੀ ਦਿੜ੍ਹਬਾ (ਐੱਸ.ਸੀ. ਰਾਖਵਾਂ) ਦੀ ਸਰਬਸੰਮਤੀ ਨਾਲ ਚੇਅਰਪਰਸਨ ਸ੍ਰੀਮਤੀ ਮਨਜੀਤ ਕੌਰ ਅਤੇ ਵਾਇਸ ਚੇਅਰਪਰਸਨ (ਮਹਿਲਾ) ਸ੍ਰੀਮਤੀ ਪਰਮਜੀਤ ਕੌਰ ਮਾਨ ਨੂੰ ਚੁਣੇ ਜਾਣ 'ਤੇ ਵਧਾਈ ਦਿੱਤੀ | ਅÏਰਤ ਦਿਵਸ ਤੋਂ ਪਹਿਲਾਂ ਦਿੜ੍ਹਬਾ ਹਲਕੇ ਦੀਆਂ ਅÏਰਤਾਂ ਨੂੰ ਨੁਮਾਇੰਦਗੀ ਮਿਲਣਾ ਸ਼ਲਾਘਾਯੋਗ ਹੈ | ਇਹ ਫ਼ੈਸਲਾ ਪਿੰਡ ਪੱਧਰ 'ਤੇ ਲੋਕਤੰਤਰਿਕ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਮਹਿਲਾਵਾਂ ਦੀ ਅਗਵਾਈ ਨੂੰ ਅੱਗੇ ਲਿਆਉਣ ਦਾ ਪ੍ਰਤੀਕ ਹੈ | ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਮਹਿਲਾ ਸ਼ਕਤੀਕਰਨ ਅਤੇ ਕੁਸ਼ਲ ਸ਼ਾਸਨ ਵੱਲ ਮਜ਼ਬੂਤੀ ਨਾਲ ਕਦਮ ਅੱਗੇ ਵਧਾ ਰਹੀ ਹੈ |