05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਚੋਣਾਂ ਸਮੇਂ ਕੀਤੇ ਗਏ ਵਾਅਦਿਆਂ ਤੋਂ ਭੱਜ ਰਹੀ ਹੈ 'ਆਪ' ਦੀ ਸਰਕਾਰ-ਜਰਨੈਲ ਸਿੰਘ ਦੁੱਲਮਾਂ <br/>

Ad Position 21
No active advertisement
ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਇਕਾਈ ਜ਼ਿਲ੍ਹਾ ਮਲੇਰਕੋਟਲਾ ਦਾ ਭਾਈਚਾਰਾ ਮੀਟਿੰਗ ਉਪਰੰਤ ਆਪਣੀਆਂ ਮੰਗਾਂ ਲਈ ਸੰਘਰਸ਼ ਦੀ ਰੂਪ-ਰੇਖਾ ਉਲੀਕਦਾ ਹੋਇਆ | ਤਸਵੀਰ : ਮੁਹੰਮਦ ਹਨੀਫ਼ ਥਿੰਦ <br/> 11-03-2026
ਮਲੇਰਕੋਟਲਾ, 10 ਮਾਰਚ (ਮੁਹੰਮਦ ਹਨੀਫ਼ ਥਿੰਦ) - ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਇਕਾਈ ਜ਼ਿਲ੍ਹਾ ਮਲੇਰਕੋਟਲਾ ਦੀ ਮੀਟਿੰਗ ਗੁਰਦੁਆਰਾ ਸਿੰਘ ਸਭਾ ਸਾਹਿਬ ਮਲੇਰਕੋਟਲਾ ਵਿਖੇ ਜਸਪਾਲ ਸਿੰਘ ਲਸੋਈ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਜਰਨੈਲ ਸਿੰਘ ਭੁੱਲਰ ਦੁੱਲਮਾਂ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਚੋਣਾਂ ਸਮੇਂ ਕੀਤੇ ਕੀਤੇ ਗਏ ਵਾਅਦਿਆਂ ਤੋਂ ਭੱਜ ਰਹੀ ਹੈ, ਉਨ੍ਹਾਂ ਕਿਹਾ ਕਿ ਹੁਣ ਨੰਬਰਦਾਰ ਯੂਨੀਅਨ ਚੁੱਪ ਨਹੀਂ ਰਹਿਣਗੀਆਂ ਅਤੇ ਆਪਣੀਆਂ ਮੰਗਾਂ ਦੇ ਢੁਕਵੇਂ ਹੱਲ ਲਈ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ ਤਾਂ ਜੋ ਸਰਕਾਰ ਨੂੰ ਆਪਣੇ ਕੀਤੇ ਵਾਅਦੇ ਚੇਤੇ ਕਰਵਾਏ ਜਾ ਸਕਣ | ਇਸ ਮੀਟਿੰਗ ਦੌਰਾਨ ਵੱਖ-ਵੱਖ ਨੰਬਰਦਾਰਾਂ ਨੇ ਆਪਣੇ-ਆਪਣੇ ਕੀਮਤੀ ਵਿਚਾਰ ਵੀ ਸਾਂਝੇ ਕੀਤੇ | ਇਸ ਮੌਕੇ ਚੇਅਰਮੈਨ ਗੁਰਮੇਲ ਸਿੰਘ ਹਥਨ, ਸਰਪ੍ਰਸਤ ਮਹਿੰਦਰ ਸਿੰਘ ਚੂੰਘਾਂ, ਹਰਚੇਤ ਸਿੰਘ ਫੈਜ਼ਗੜ੍ਹ, ਕੇਸਰ ਸਿੰਘ ਭੂਦਨ ਜ਼ਿਲ੍ਹਾ ਜਰਨਲ ਸਕੱਤਰ, ਜਗਰੂਪ ਸਿੰਘ ਸੰਗਾਲੀ ਖਜਾਨਚੀ, ਹਰਪਾਲ ਸਿੰਘ ਮਾਣਕੁਮਾਜਰਾ, ਗੁਰਜੰਟ ਸਿੰਘ ਸਰਵਰਪੁਰ, ਸੁਖਮਿੰਦਰ ਸਿੰਘ ਮਦੇਵੀ, ਜਰਨੈਲ ਸਿੰਘ ਦੁੱਲਮਾਂ, ਦਲਜਿੰਦਰ ਸਿੰਘ ਹਥੋਆ, ਕੁਲਦੀਪ ਸਿੰਘ ਹਥੋਆ, ਹਾਕਮ ਸਿੰਘ ਗੁਆਰਾ, ਪ੍ਰਕਾਸ਼ ਸਿੰਘ ਮੋਰਾਂਵਾਲੀ, ਪਰਮਜੀਤ ਸਿੰਘ ਮਦੇਵੀ, ਜਸਬੀਰ ਸਿੰਘ ਜਾਤੀਵਾਲ, ਤੇਜਿੰਦਰ ਸਿੰਘ ਸ਼ੇਰਵਾਨੀਕੋਟ, ਕੁਲਦੀਪ ਸਿੰਘ ਮਾਣਕਵਾਲ, ਗੁਰਮੇਲ ਸਿੰਘ ਭੈਣੀ ਕਲਾਂ ਅਤੇ ਹਰਪ੍ਰੀਤ ਸਿੰਘ ਭੈਣੀ ਕਲਾਂ ਆਦਿ ਨੰਬਰਦਾਰ ਸਾਹਿਬਾਨ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਤਿੰਨ ਰੋਜਾ ਸਮਾਗਮ ਸਮਾਪਤ-ਮੈਡੀਕਲ ਕੈਂਪ ਦੌਰਾਨ 350 ਮਰੀਜ਼ਾਂ ਦਾ ਕੀਤਾ ਚੈੱਕਅਪ <br/> ਅਗਲੀ ਖ਼ਬਰ ਸਿੱਖਿਆ ਖੇਤਰ ਦੀਆਂ ਦੋ ਸ਼ਖ਼ਸੀਅਤਾਂ ਸਨਮਾਨਿਤ <br/>
Ad Position 24