05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

'ਧੂਰੀ ਵਿਕਾਸ ਮੰਚ' ਦੀ ਕੋਰ ਕਮੇਟੀ ਵਲੋਂ ਅਹਿਮ ਮੀਟਿੰਗ <br/>

Ad Position 21
No active advertisement
ਧੂਰੀ ਵਿਕਾਸ ਮੰਚ ਦੇ ਅਹੁਦੇਦਾਰ ਮੈਡੀਕਲ ਕੈਂਪ ਸੰਬੰਧੀ ਮੀਟਿੰਗ ਕਰਨ ਉਪਰੰਤ ਜਾਣਕਾਰੀ ਸਾਂਝੀ ਕਰਦੇ ਹੋਏ | ਤਸਵੀਰ: ਸੁਖਵੰਤ ਸਿੰਘ ਭੁੱਲਰ <br/> 11-03-2026
ਧੂਰੀ, 10 ਮਾਰਚ (ਭੁੱਲਰ,ਧਾਂਦਰਾ) - ਧੂਰੀ ਇਲਾਕੇ ਦੀਆਂ ਭਖਦੀਆਂ ਮੰਗਾਂ, ਦਰਪੇਸ਼ ਮੁਸ਼ਕਲਾਂ ਅਤੇ ਆਮ ਲੋਕਾਂ ਦੀ ਸਿਹਤ ਪ੍ਰਤੀ ਗੰਭੀਰਤਾ ਦਿਖਾਉਂਦੇ ਹੋਏ, ਇਲਾਕੇ ਦੀ ਪ੍ਰਮੁੱਖ ਗੈਰ-ਸਿਆਸੀ ਜਥੇਬੰਦੀ 'ਧੂਰੀ ਵਿਕਾਸ ਮੰਚ' ਦੀ ਕੋਰ ਕਮੇਟੀ ਵਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ | ਇਸ ਮੀਟਿੰਗ ਵਿਚ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਸੰਸਥਾ ਵਲੋਂ ਮਾਰਚ ਮਹੀਨੇ ਦੇ ਆਖ਼ਰੀ ਹਫ਼ਤੇ ਦੂਸਰਾ ਵਿਸ਼ਾਲ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾਵੇਗਾ | ਸੰਸਥਾ ਦੇ ਚੇਅਰਮੈਨ ਜਗਸੀਰ ਸਿੰਘ ਜੱਗੀ ਢੀਂਡਸਾ, ਪ੍ਰਧਾਨ ਅਮਨ ਗਰਗ ਅਤੇ ਉੱਪ ਚੇਅਰਮੈਨ ਅਭਿਨਵ ਨਵੀ ਗੋਇਲ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ ਇਸ ਇਕੱਤਰਤਾ ਦੌਰਾਨ ਸੰਸਥਾ ਵਲੋਂ ਪਿਛਲੇ ਸਮੇਂ ਵਿਚ ਕੀਤੇ ਗਏ ਸਮਾਜ ਭਲਾਈ ਦੇ ਕੰਮਾਂ ਦਾ ਬਾਰੀਕੀ ਨਾਲ ਰੀਵਿਊ ਕੀਤਾ ਗਿਆ | ਕੈਂਪ ਦੀ ਰੂਪ-ਰੇਖਾ ਸਾਂਝੀ ਕਰਦਿਆਂ ਸੰਸਥਾ ਦੇ ਉੱਪ ਚੇਅਰਮੈਨ ਐਡਵੋਕੇਟ ਰਾਜੇਸ਼ਵਰ ਚੌਧਰੀ ਅਤੇ ਸਕੱਤਰ ਜਨਰਲ ਹੰਸ ਰਾਜ ਬਜਾਜ ਨੇ ਦੱਸਿਆ ਕਿ ਇਸ ਦੂਸਰੇ ਮੈਡੀਕਲ ਕੈਂਪ ਵਿਚ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਅਤੇ ਨਾਮੀ ਡਾਕਟਰ ਆਪਣੀਆਂ ਸੇਵਾਵਾਂ ਦੇਣਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਸੰਦੀਪ ਬਾਂਸਲ, ਮੋਹਿਤ ਜਿੰਦਲ, ਮਨੋਹਰ ਸਿੰਘ ਸੱਗੂ, ਸੰਜੀਵ ਕੁਮਾਰ ਜੋਨੀ, ਅਮਨਦੀਪ ਡਿੰਪੀ ਗਰਗ, ਮਨਿੰਦਰ ਸਿੰਘ ਢੀਂਡਸਾ ਅਤੇ ਸੁਰਿੰਦਰਪਾਲ ਸਿੰਘ ਨੀਟਾ ਸਮੇਤ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਚੋਣ ਅਫ਼ਸਰ ਵਲੋਂ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਮਹਿਲਾ ਬੂਥ ਲੈਵਲ ਅਫ਼ਸਰਾਂ ਦਾ ਵਿਸ਼ੇਸ਼ ਸਨਮਾਨ <br/>... ਅਗਲੀ ਖ਼ਬਰ ਧਾਰਮਿਕ ਸਮਾਗਮ ਕਰਵਾਇਆ <br/>
Ad Position 24