ਸੰਗਰੂਰ, 3 ਅਪ੍ਰੈਲ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਜ਼ਿਲ੍ਹਾ ਕਿ੍ਕੇਟ ਐਸੋਸੀਏਸ਼ਨ ਸੰਗਰੂਰ ਦੀ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਭੱਲੂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਮਤਾ ਪਾਸ ਕੀਤਾ ਗਿਆ ਕਿ ਪਿਛਲੇ ਸਾਲ ਤੋਂ ਚਲੇ ਆ ਰਹੇ ਪ੍ਰਧਾਨ ਸ੍ਰੀ ਰਾਜੇਸ਼ ਧੀਮਾਨ ਨੂੰ ਮੁੜ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ | ਇਸ ਮੌਕੇ ਮੀਤ ਪ੍ਰਧਾਨ ਰਾਜਿੰਦਰਪਾਲ ਭੱਲੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਰਾਜੇਸ਼ ਧੀਮਾਨ ਆਪਣੀ ਲਗਨ ਅਤੇ ਇਮਾਨਦਾਰੀ ਨਾਲ ਕੰਮ ਕਰਦੇ ਰਹੇ ਹਨ ਸਾਨੂੰ ਇਨ੍ਹਾਂ ਤੋਂ ਪੇ੍ਰਰਨਾ ਲੈ ਕੇ ਆਪਣੀ ਜੀਵਨਸ਼ਾਲ ਨੂੰ ਚੰਗਾ ਬਣਾਉਣਾ ਚਾਹੀਦਾ ਹੈ | ਇਸ ਉਪਰੰਤ ਸਟੇਜ ਸੰਚਾਲਨ ਦੀ ਭੂਮਿਕਾ ਨਿਭਾ ਰਹੇ ਹਰੀਸ਼ ਸਚਦੇਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਸਾਲ 2025 ਵਿੱਚ ਖਿਡਾਰੀਆਂ ਵੱਲੋਂ ਮਾਰੀਆਂ ਮੱਲ੍ਹਾਂ ਬਾਰੇ ਸ੍ਰੀ ਰਾਜੇਸ਼ ਧੀਮਾਨ ਨੂੰ ਜਾਣੂ ਕਰਵਾਇਆ | ਸ੍ਰੀ ਹਰੀਸ਼ ਸਚਵੇਦਾ ਨੇ ਰਾਜੇਸ਼ ਧੀਮਾਨ ਨਾਲ ਖੇਡ ਮੈਦਾਨ ਬਣਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਅਤੇ ਸ੍ਰੀ ਧੀਮਾਨ ਨੇ ਜਲਦ ਹੀ ਖੇਡ ਸਟੇਡੀਅਮ ਬਣਾਉਣ ਬਾਰੇ ਰਣਨੀਤੀ ਕਰਨ ਦਾ ਐਲਾਨ ਕੀਤਾ ਅਤੇ ਹਰੀਸ਼ ਸਚਦੇਵਾ ਨੂੰ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਖੇਡ ਮੈਦਾਨ ਬਣਾਇਆ ਜਾਵੇਗਾ | ਸ੍ਰੀ ਰਾਜੇਸ਼ ਧੀਮਾਨ ਪ੍ਰਧਾਨ ਜ਼ਿਲ੍ਹਾ ਕਿ੍ਕੇਟ ਐਸੋਸੀਏਸ਼ਨ ਨੇ ਸੰਬੋਧਨ ਕਰਦਿਆਂ ਕਿ ਕਿਹਾ ਜੋ ਮਾਨ ਸਨਮਾਨ ਐਸੋਸੀਏਸ਼ਨ ਵੱਲੋਂ ਮੈਨੂੰ ਦਿੱਤਾ ਗਿਆ ਹੈ ਉਸ ਦੇ ਲਈ ਮੈਂ ਐਸੋਸੀਏਸ਼ਨ ਦਾ ਸ਼ੁਕਰਗੁਜ਼ਾਰ ਹਾਂ ਅਤੇ ਭਵਿੱਖ ਵਿੱਚ ਜੇਕਰ ਐਸੋਸੀਏਸ਼ਨ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਤਾਂ ਉਸ ਦੇ ਲਈ ਮੈਂ ਹਮੇਸ਼ਾ ਹਾਜ਼ਰ ਰਹਾਂਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਯੋਗਰਾਜ ਰਿਟਾਇਰ ਜ਼ਿਲ੍ਹਾ ਖੇਡ ਅਫ਼ਸਰ, ਗੁਰਮੀਤ ਸਿੰਘ ਜੌਹਲ, ਹਰਤਨਵੀਰ ਸਿੰਘ ਘੁਮਾਣ, ਸੁਸ਼ੀਲ ਕਾਲੜਾ, ਰਵਿੰਦਰ ਸਿੰਘ, ਦੀਪਕ ਗਾਂਧੀ, ਪ੍ਰੋਫੈਸਰ ਰੁਪਿੰਦਰ ਸ਼ਰਮਾ, ਲਾਲਵਿੰਦਰ ਸਿੰਘ, ਨਵੀਨ ਕੁਮਾਰ, ਡਾ. ਰਾਜੇਸ਼ ਕੁਮਾਰ, ਬਲਬੀਰ ਸਿੰਘ, ਰਵਿੰਦਰ ਕੁਮਾਰ, ਪਿ੍ੰਸ ਬਜਾਜ, ਸਚਿਨ ਛਾਬੜਾ ਤੋਂ ਇਲਾਵਾ ਜਤਿੰਦਰ ਕੁਮਾਰ ਅਤੇ ਹੋਰ ਮੈਂਬਰਾਨ ਹਾਜ਼ਰ ਸਨ |