ਸੰਗਰੂਰ, 12 ਅਪ੍ਰੈਲ (ਅਮਨਦੀਪ ਸਿੰਘ ਬਿੱਟਾ) - ਪੰਜਾਬ ਪਾਵਰ ਕਾਰਪੋਰੇਸ਼ਨ ਪੈਨਸ਼ਨਰ ਐਸੋਸੀਏਸ਼ਨ ਡਵੀਜ਼ਨ ਸੰਗਰੂਰ ਦੀ ਇਕੱਤਰਤਾ ਮਾਤਾ ਰਾਜੇਸ਼ਵਰੀ ਮੰਦਰ ਵਿਖੇ ਹੋਈ | ਡਵੀਜ਼ਨ ਪ੍ਰਧਾਨ ਅਵਿਨਾਸ਼ ਚੰਦਰ ਸ਼ਰਮਾ ਅਤੇ ਸਟੇਜ ਸਕੱਤਰ ਯਸਪਾਲ ਸ਼ਰਮਾ ਦੀ ਅਗਵਾਈ ਹੇਠ 70 ਤੋਂ 80 ਸਾਲ ਦੀ ਉਮਰ ਪੂਰੀ ਕਰ ਚੁੱਕੇ ਪੈਨਸ਼ਨਰਾਂ ਦਾ ਸਨਮਾਨ ਕੀਤਾ ਗਿਆ | ਸਨਮਾਨ ਸਮਾਰੋਹ ਦੌਰਾਨ 70 ਸਾਲ ਦੀ ਉਮਰ ਦੇ 24 ਸਾਥੀਆਂ ਅਤੇ 80 ਸਾਲ ਦੀ ਉਮਰ ਦੇ ਚਾਰ ਸਾਥੀਆਂ ਦਾ ਸਨਮਾਨ ਪੰਜਾਬ ਦੇ ਜਨਰਲ ਸਕੱਤਰ ਧਨਵੰਤ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ | ਮੰਡਲ ਦਫ਼ਤਰ ਸੰਗਰੂਰ ਦੇ ਮੈਡਮ ਰਾਜਪ੍ਰੀਤ ਕੌਰ ਅਤੇ ਸ੍ਰੀਮਤੀ ਬਬੀਤਾ ਜੋ ਪੈਨਸ਼ਨਰਾਂ ਦਾ ਕੰਮ ਪਹਿਲ ਦੇ ਆਧਾਰ ਉੱਤੇ ਕਰਦੇ ਹਨ ਨੂੰ ਵੀ ਸਨਮਾਨਿਤ ਕੀਤਾ ਗਿਆ | ਇਕੱਠ ਨੂੰ ਸੰਬੋਧਨ ਕਰਦਿਆਂ ਧਨਵੰਤ ਸਿੰਘ ਨੇ ਪੈਨਸ਼ਨਰ ਸਾਥੀਆਂ ਦੀ ਮੁਸ਼ਕਲਾਂ ਅਤੇ ਪਾਵਰਕਾਮ ਮੈਨੇਜਮੈਂਟ ਨਾਲ ਹੋਈ ਮੀਟਿੰਗਾਂ ਸੰਬੰਧੀ ਵੀ ਚਰਚਾ ਕੀਤੀ | ਉਨ੍ਹਾਂ 18 ਅਪ੍ਰੈਲ ਨੂੰ ਲੁਧਿਆਣਾ ਵਿਖੇ ਬਿਜਲੀ ਮੰਤਰੀ ਦੇ ਖ਼ਿਲਾਫ਼ ਧਰਨੇ ਵਿਚ ਵੱਡੀ ਗਿਣਤੀ ਵਿਚ ਪੁੱਜਣ ਦਾ ਸੱਦਾ ਦਿੱਤਾ | ਧਰਨੇ ਨੂੰ ਸੀਤਾ ਰਾਮ ਸ਼ਰਮਾ, ਕਰਨੈਲ ਸਿੰਘ, ਚੇਤ ਸਿੰਘ, ਕਸਤੂਰੀ ਲਾਲ, ਸੰਤ ਸਿੰਘ, ਹਾਕਮ ਸਿੰਘ, ਪ੍ਰਵੀਨ ਕੁਮਾਰ ਬਾਂਸਲ ਸੇਵਾ ਮੁਕਤ ਐਕਸੀਅਨ ਨੇ ਕਿਹਾ ਕਿ ਜੇ ਪੈਨਸ਼ਨਰਾਂ ਦਾ ਨਿਪਟਾਰਾ ਨਹੀਂ ਹੁੰਦਾ ਤਾਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ | ਇਸ ਮੌਕੇ ਬਲਵਿੰਦਰ ਸਿੰਘ, ਇੰਦਰਜੀਤ ਸਿੰਘ, ਜਸਵੰਤ ਸਿੰਘ, ਧਰਮਿੰਦਰ ਸਿੰਘ, ਲਿਲੀ ਰਾਮ ਆਦਿ ਹਾਜ਼ਰ ਸਨ |