16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਐੱਸ.ਸੀ. ਸਬ ਪਲਾਨ ਦਾ ਪੈਸਾ ਲਾਗੂ ਕਰੇ ਸਰਕਾਰ-ਡਾ. ਰਿਤੂ ਸਿੰਘ <br/>

Ad Position 21
repet_subhas-goyals [Copy P29]
ਅਜੀਤ ਡੈਸਕ 13-04-2026
ਛਾਜਲੀ, 12 ਅਪ੍ਰੈਲ (ਅਜਾਇਬ ਸਿੰਘ ਨੀਲੋਵਾਲ)-ਬੀਤੇ ਦਿਨੀਂ ਹਲਕਾ ਦਿੜ੍ਹਬਾ ਦੇ ਪਿੰਡ ਗੋਬਿੰਦਗੜ੍ਹ ਜੇਜੀਆਂ ਵਿਖੇ ਖ਼ਾਲਸਾ ਸਾਜਨਾ ਦਿਵਸ, ਫੂਲੇ ਅਤੇ ਅੰਬੇਡਕਰ ਜਯੰਤੀ ਨੂੰ ਸਮਰਪਿਤ ਬਹੁਜਨ ਕ੍ਰਾਂਤੀ ਮੇਲੇ ਦੌਰਾਨ ਬਹੁਜਨ ਚਿੰਤਕ ਡਾ. ਰਿਤੂ ਸਿੰਘ ਨੇ ਪੰਜਾਬ ਸਰਕਾਰ 'ਤੇ ਐੱਸ.ਸੀ. ਸਬ ਪਲਾਨ ਦੇ ਫ਼ੰਡਾਂ ਨੂੰ ਲੈ ਕੇ ਗੰਭੀਰ ਦੋਸ਼ ਲਗਾਏ | ਉਨ੍ਹਾਂ ਕਿਹਾ ਕਿ ਸ਼ਡਿਊਲ ਕਾਸਟ ਸਮਾਜ ਦੀ ਲਗਭਗ 33 ਫ਼ੀਸਦੀ ਆਬਾਦੀ ਹੋਣ ਦੇ ਬਾਵਜੂਦ ਵੀ ਬਜਟ ਵਿੱਚ ਉਸ ਅਨੁਸਾਰ ਹਿੱਸਾ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਦੋਸ਼ ਲਗਾਇਆ ਕਿ ਹਜ਼ਾਰਾਂ ਕਰੋੜ ਰੁਪਏ ਦਾ ਹੱਕ ਸਰਕਾਰ ਵੱਲੋਂ ਪੂਰੀ ਤਰ੍ਹਾਂ ਜਾਰੀ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਵਿਦਿਆਰਥੀਆਂ ਦੀਆਂ ਸਕਾਲਰਸ਼ਿਪਾਂ, ਗਰੀਬ ਵਰਗ ਦੀਆਂ ਪੈਨਸ਼ਨਾਂ ਅਤੇ ਵਿਕਾਸ ਯੋਜਨਾਵਾਂ ਪ੍ਰਭਾਵਿਤ ਹੋ ਰਹੀਆਂ ਹਨ | ਡਾ. ਰਿਤੂ ਸਿੰਘ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ 'ਤੇ ਸਿੱਧਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਇਸ ਮਾਮਲੇ ਦੀ ਜ਼ਿੰਮੇਵਾਰੀ ਲੈਣ ਅਤੇ ਸਪੱਸ਼ਟ ਕਰਨ ਕਿ ਸਬ ਪਲਾਨ ਦਾ ਪੈਸਾ ਕਿੱਥੇ ਖ਼ਰਚਿਆ ਜਾ ਰਿਹਾ ਹੈ | ਉਨ੍ਹਾਂ ਚੇਤਾਵਨੀ ਦਿੱਤੀ ਕਿ ਹੁਣ ਸਮਾਜ ਚੁੱਪ ਨਹੀਂ ਬੈਠੇਗਾ ਅਤੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰੇਗਾ | ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਐੱਸ.ਸੀ. ਸਬ ਪਲਾਨ ਦੇ ਫ਼ੰਡਾਂ ਨੂੰ ਵਰਤ ਕੇ ਪੂਰੇ ਸੂਬੇ ਦੀਆਂ ਮਹਿਲਾਵਾਂ ਨੂੰ ਇੱਕ-ਇੱਕ ਹਜ਼ਾਰ ਤੋਂ ਪੰਦਰਾਂ ਸੌ ਰੁਪਏ ਦੇ ਰਹੀ ਹੈ, ਜੋ ਇਸ ਯੋਜਨਾ ਦੇ ਮੂਲ ਉਦੇਸ਼ ਦੇ ਖ਼ਿਲਾਫ਼ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਛੋਟੇ-ਮੋਟੇ ਲਾਭ ਦੇ ਕੇ ਲੋਕਾਂ ਨੂੰ ਭਰਮਾਇਆ ਜਾ ਰਿਹਾ ਹੈ, ਜਦਕਿ ਅਸਲ ਹੱਕਾਂ ਦੀ ਪੂਰੀ ਪੂਰਤੀ ਨਹੀਂ ਹੋ ਰਹੀ | ਉਨ੍ਹਾਂ ਇਹ ਵੀ ਦੱਸਿਆ ਕਿ ਇਹ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਹੈ ਅਤੇ ਲੋੜ ਪਈ ਤਾਂ ਵੱਡਾ ਅੰਦੋਲਨ ਵੀ ਕੀਤਾ ਜਾਵੇਗਾ | ਅਖੀਰ ਵਿੱਚ ਡਾ. ਰਿਤੂ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਿਰਫ਼ 14 ਅਪ੍ਰੈਲ ਨੂੰ ਡਾਕਟਰ ਅੰਬੇਡਕਰ ਨੂੰ ਯਾਦ ਕਰਨ ਦੀ ਬਜਾਏ, ਉਨ੍ਹਾਂ ਦੇ ਸਿਧਾਂਤਾਂ 'ਤੇ ਚੱਲਦੇ ਹੋਏ ਆਪਣੇ ਹੱਕਾਂ ਲਈ ਇਕੱਠੇ ਹੋ ਕੇ ਸੰਘਰਸ਼ ਕਰਨ |

Ad Position 22
No active advertisement
ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸਰਜੀਤ) ਵੱਲੋਂ ਨਵ-ਨਿਯੁਕਤ ਜਥੇਬੰਦਕ ਸਕੱਤਰਾਂ ਦੀ ਨਿਯੁਕਤੀ 'ਤੇ ਖ਼ੁਸ਼ੀ ਪ੍ਰਗਟਾਈ ਅਗਲੀ ਖ਼ਬਰ ਨਤੀਜਾ ਰਿਹਾ ਸ਼ਾਨਦਾਰ
Ad Position 24