ਸੰਗਰੂਰ, 16 ਅਪ੍ਰੈਲ (ਅਮਨਦੀਪ ਸਿੰਘ ਬਿੱਟਾ)-ਤਹਿਸੀਲ ਕੰਪਲੈਕਸ ਸਥਿਤ ਜ਼ਿਲ੍ਹਾ ਪੈਨਸ਼ਨਰਜ਼ ਦਫ਼ਤਰ ਵਿਖੇ ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਮਹੀਨੇ ਵਾਰ ਜਨਮ ਦਿਨ ਅਤੇ ਸਨਮਾਨ ਸਮਾਰੋਹ ਭੁਪਿੰਦਰ ਸਿੰਘ ਜੱਸੀ ਪ੍ਰਧਾਨ ਦੀ ਅਗਵਾਈ ਵਿੱਚ ਕੀਤਾ ਗਿਆ | ਪ੍ਰਧਾਨਗੀ ਵਿੱਚ ਜੀਤ ਸਿੰਘ ਢੀਂਡਸਾ ਸਰਪ੍ਰਸਤ, ਰਾਜ ਕੁਮਾਰ ਅਰੋੜਾ ਜ਼ਿਲ੍ਹਾ ਪ੍ਰਧਾਨ, ਪਿ੍ੰਸੀਪਲ ਮਲਕੀਤ ਸਿੰਘ ਖੱਟੜਾ, ਪਿ੍ੰਸੀਪਲ ਹਰਵਿੰਦਰ ਸਿੰਘ ਭੱਠਲ, ਲਾਭ ਸਿੰਘ ਖ਼ਜ਼ਾਨਚੀ ਸ਼ਾਮਲ ਹੋਏ | ਅਵਿਨਾਸ਼ ਸ਼ਰਮਾ ਜਨਰਲ ਸਕੱਤਰ ਦੇ ਸਟੇਜ ਸੰਚਾਲਨ ਅਧੀਨ ਸਭ ਤੋਂ ਪਹਿਲਾਂ ਯੂਨਿਟ ਦੇ ਚੇਅਰਮੈਨ ਜਗਜੀਤਇੰਦਰ ਸਿੰਘ, ਪੇ੍ਰਮ ਪ੍ਰਕਾਸ਼ ਸ਼ਰਮਾ, ਗੁਰਦਿੱਤ ਸਿੰਘ ਰਾਏ, ਸ਼ਿੰਗਾਰਾ ਸਿੰਘ ਤੇ ਸ਼੍ਰੀਮਤੀ ਬਿਮਲਾ ਰਾਣੀ ਦੇ ਅਕਾਲ ਚਲਾਣਾ ਕਰ ਜਾਣ ਤੇ ਸ਼ਰਧਾਂਜਲੀ ਭੇਟ ਕੀਤੀ ਗਈ | ਉਪਰੰਤ ਗੁਰਦੀਪ ਸਿੰਘ ਮੰਗਵਾਲ ਸੀਨੀਅਰ ਮੀਤ ਪ੍ਰਧਾਨ ਨੇ ਸਵਾਗਤੀ ਸ਼ਬਦ ਕਹੇ | ਵੱਖ-ਵੱਖ ਬੁਲਾਰਿਆਂ ਵਿਚ ਸ਼ਾਮਲ ਦਰਸ਼ਨ ਸਿੰਘ ਨੌਰਥ ਜ਼ਿਲ੍ਹਾ ਸਕੱਤਰ, ਜੀਤ ਸਿੰਘ ਢੀਂਡਸਾ, ਸਤਪਾਲ ਸਿੰਗਲਾ, ਪ੍ਰੀਤਮ ਸਿੰਘ ਕਾਂਝਲਾ, ਪਿ੍ੰਸੀਪਲ ਮਲਕੀਤ ਸਿੰਘ ਖੱਟੜਾ, ਸੁਰਿੰਦਰ ਪਾਲ ਸਿੰਘ ਸਿਦਕੀ, ਰਾਜ ਕੁਮਾਰ ਅਰੋੜਾ ਨੇ ਜਨਮ ਦਿਨ ਵਾਲੇ ਸਾਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੀ ਸਿਹਤ ਤੰਦਰੁਸਤੀ ਦੀ ਕਾਮਨਾ ਕੀਤੀ | ਰਾਜ ਕੁਮਾਰ ਅਰੋੜਾ ਨੇ ਦੱਸਿਆ ਕਿ ਇੱਕ ਮਈ ਨੂੰ ਪੈਨਸ਼ਨਰਜ਼ ਸਾਥੀਆਂ ਵੱਲੋਂ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਅਤੇ ਪੰਜਾਬ ਸਰਕਾਰ ਖ਼ਿਲਾਫ਼ 'ਵਿਰੋਧ ਦਿਵਸ' ਮਨਾਇਆ ਜਾਵੇਗਾ | ਤੇਜਾ ਸਿੰਘ, ਮਲਕੀਤ ਸਿੰਘ ਸਕਰੌਦੀ, ਗਿਆਨ ਚੰਦ ਸਿੰਗਲਾ, ਮਾਸਟਰ ਫ਼ਕੀਰ ਚੰਦ ਵੱਲੋਂ ਪੇਸ਼ ਕੀਤੇ ਗੀਤਾਂ ਤੋ ਬਾਅਦ ਨੰਦ ਲਾਲ ਮਲਹੋਤਰਾ, ਹਰਪਾਲ ਸਿੰਘ ਸੰਗਰੂਰਵੀ, ਓਮ ਪ੍ਰਕਾਸ਼ ਸ਼ਰਮਾ, ਗੁਰਦੇਵ ਸਿੰਘ ਲੂੰਬਾ, ਪੀ ਸੀ ਬਾਘਾ ਆਦਿ ਦੀਆਂ ਵੱਖ-ਵੱਖ ਸੇਵਾਵਾਂ ਤਹਿਤ ਇਸ ਮੌਕੇ ਤੇ ਮਾਰਚ ਅਤੇ ਅਪ੍ਰੈਲ ਮਹੀਨੇ ਵਾਲੇ 50 ਤੋਂ ਵੱਧ ਮਰਦ ਅਤੇ ਇਸਤਰੀ ਮੈਂਬਰਾਂ ਨੂੰ ਪ੍ਰਧਾਨਗੀ ਮੰਡਲ ਅਤੇ ਬੁਲਾਰਿਆਂ ਵਲੋਂ ਸਨਮਾਨਿਤ ਕੀਤਾ ਗਿਆ | ਜਨਮ ਦਿਨ ਵਾਲੇ ਗੁਰਜਿੰਦਰ ਸਿੰਘ, ਅਮਰਜੀਤ ਸਿੰਘ, ਗੁਰਜੰਟ ਸਿੰਘ, ਅਵਤਾਰ ਸਿੰਘ, ਕੇਵਲ ਸਿੰਘ, ਰਾਜਿੰਦਰ ਸਿੰਘ ਚੰਗਾਲ, ਨਿਰਮਲ ਸਿੰਘ, ਬਹਾਦਰ ਸਿੰਘ, ਚਮਕੌਰ ਸਿੰਘ, ਟਹਿਲ ਚੰਦ, ਤਰਲੋਕੀ ਗੁਪਤਾ, ਸੱਤਦੇਵ ਸ਼ਰਮਾ, ਹਰਦਿਆਲ ਸਿੰਘ, ਨਾਹਰ ਸਿੰਘ, ਵਿਜੈ ਕੁਮਾਰ, ਰਾਜ ਕੁਮਾਰ ਅਰੋੜਾ, ਲਾਭ ਸਿੰਘ, ਹਰਦਿਆਲ ਸਿੰਘ ਪਟਵਾਰੀ, ਗੁਰਸ਼ਰਨ ਕੌਰ, ਰਜਿੰਦਰ ਕੌਰ, ਮੋਹਨ ਦੇਵੀ, ਜਸਵੰਤ ਕੌਰ, ਸੁਰਿੰਦਰ ਕੌਰ, ਸ਼ਵਿੰਦਰ ਕੌਰ ਆਦਿ ਨੂੰ ਹਾਰ ਪਾ ਕੇ ਅਤੇ ਗਿਫ਼ਟ ਦੇ ਕੇ ਸਨਮਾਨਿਤ ਕੀਤਾ ਗਿਆ | ਭੁਪਿੰਦਰ ਸਿੰਘ ਜੱਸੀ ਪ੍ਰਧਾਨ ਨੇ ਕਿਹਾ ਕਿ 17 ਮਈ ਨੂੰ ਜਲੰਧਰ ਵਿਖੇ ਹੋ ਰਹੀ ਸਟੇਟ ਪੱਧਰੀ ਕਾਨਫ਼ਰੰਸ ਵਿਚ ਅਗਲੇ ਸੰਘਰਸ਼ ਦੀ ਰਣਨੀਤੀ ਘੜੀ ਜਾਵੇਗੀ | ਇਸ ਮੌਕ ਜੰਟ ਸਿੰਘ ਸੋਹੀਆਂ, ਸੱਜਣ ਸਿੰਘ ਪੂਨੀਆ, ਸੁਰਿੰਦਰ ਸਿੰਘ ਸੋਢੀ, ਨਿਹਾਲ ਸਿੰਘ ਮਾਨ, ਜਰਨੈਲ ਸਿੰਘ ਲੁਬਾਣਾ, ਸੁਖਦੇਵ ਸਿੰਘ ਜੱਸੀ, ਬਲਦੇਵ ਸਿੰਘ ਰਤਨ, ਸ਼ੇਰ ਸਿੰਘ ਬਾਲੇਵਾਲ, ਪਵਨ ਕੁਮਾਰ ਸਿੰਗਲਾ, ਗਿਰਧਾਰੀ ਲਾਲ, ਜਾਤੀ ਰਾਮ, ਨਰਾਤਾ ਰਾਮ, ਲਾਲ ਚੰਦ ਸੈਣੀ, ਮੋਹਨ ਸਿੰਘ, ਬਾਲ ਕਿ੍ਸ਼ਨ, ਆਸ਼ਾ ਰਾਣੀ, ਆਦਿ ਸਮੇਤ ਬਹੁਤ ਵੱਡੀ ਗਿਣਤੀ ਵਿੱਚ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ |