22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਵਿੱਦਿਅਕ ਟੂਰ ਲਗਾਇਆ

Ad Position 21
No active advertisement
ਅਜੀਤ ਡੈਸਕ 17-04-2026
ਸੰਦੌੜ, 16 ਅਪ੍ਰੈਲ (ਜਸਵੀਰ ਸਿੰਘ ਜੱਸੀ) - ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਸੰਦੌੜ ਦੀਆਂ ਵਿਦਿਆਰਥਣਾਂ ਦਾ ਦੋ ਰੋਜ਼ਾ ਵਿੱਦਿਅਕ ਟੂਰ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਅਤੇ ਹੋਰ ਥਾਵਾਂ ਦਿਖਾਉਣ ਲਈ ਲਿਜਾਇਆ ਗਿਆ | ਵਿਧਾਨ ਸਭਾ ਦੇ ਇਜਲਾਸ ਵਿਚ ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ 2026 ਪਾਸ ਕੀਤਾ ਗਿਆ | ਇਲਾਕੇ ਦੇ ਵੱਖ-ਵੱਖ ਪਿੰਡਾਂ ਦੀਆਂ ਵਿਦਿਆਰਥਣਾਂ ਨੇ ਇਸ ਇਤਿਹਾਸਕ ਦਿਨ ਹੋਏ ਇਜਲਾਸ ਦੀ ਕਾਰਵਾਈ ਦੇਖਦੇ ਹੋਏ ਨਿੱਜੀ ਤੌਰ ਤੇ ਸਦਨ ਦੀਆਂ ਗਤੀਵਿਧੀਆਂ ਦਾ ਅਨੁਭਵ ਕੀਤਾ | ਇਹ ਵਿੱਦਿਅਕ ਟੂਰ ਪਿ੍ੰਸੀਪਲ ਡਾ ਬਚਿੱਤਰ ਸਿੰਘ ਦੀ ਪ੍ਰਧਾਨਗੀ ਅਤੇ ਟੂਰ ਕੁਆਰਡੀਨੇਟਰ ਡਾ. ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਨੇਪਰੇ ਚੜਿਆ | ਇਸ ਮੌਕੇ ਟੂਰ ਕੁਆਰਡੀਨੇਟਰ ਡਾ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਕਲਾਸਾਂ ਦੀ ਸਿੱਖਿਆ ਤੋਂ ਬਾਹਰ ਵਿਦਿਆਰਥਣਾਂ ਨੂੰ ਸ੍ਰੀ ਫ਼ਤਿਹਗੜ੍ਹ ਸਾਹਿਬ, ਸੈਕਟਰ 10 ਸੀ ਦਾ ਸਰਕਾਰੀ ਮਿਊਜ਼ੀਅਮ, ਮੋਰਨੀ ਹਿੱਲ, ਟਿੱਕਰ ਤਾਲ ਲੇਕ, ਚੋਖੀ ਢਾਣੀ, ਗੁਰਦੁਆਰਾ ਅੰਬ ਸਾਹਿਬ, ਸੁਖਨਾ ਝੀਲ, ਵਿਧਾਨ ਸਭਾ ਅਤੇ ਅਲੰਤੇ ਮਾਲ ਦਿਖਾਇਆ ਗਿਆ ਹੈ ਅਤੇ ਅਜਿਹੇ ਟੂਰ ਪਹਿਲਾਂ ਵੀ ਕਾਲਜ ਉਲੀਕਦਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਟੂਰ ਲਿਜਾਏ ਜਾਣਗੇ | ਉਨ੍ਹਾਂ ਦੱਸਿਆ ਕਿ ਟੂਰ ਤੇ ਗਈਆਂ ਵਿਦਿਆਰਥਣਾਂ ਵਿੱਚੋਂ ਲਗਭਗ ਸਾਰੀਆਂ ਹੀ ਪਹਿਲੀ ਵਾਰ ਚੰਡੀਗੜ੍ਹ ਤੇ ਬਾਕੀ ਥਾਵਾਂ ਤੇ ਗਈਆਂ | ਇਸ ਮੌਕੇ ਪ੍ਰੋ ਸ਼ੇਰ ਸਿੰਘ ਅਤੇ ਪ੍ਰੋ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਟੂਰ ਮਨੋਰੰਜਨ ਤੇ ਸਿੱਖਿਆ ਭਰਪੂਰ ਸੀ ਅਤੇ ਵਿਧਾਨ ਸਭਾ ਵਿੱਚ ਤਾਂ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਕਾਲਜ ਦਾ ਨਾਮ ਬੋਲਦਿਆਂ ਉਚੇਚੇ ਤੌਰ ਤੇ ਵਿਦਿਆਰਥਣਾਂ ਦਾ ਸਵਾਗਤ ਕੀਤਾ ਗਿਆ | ਇਸ ਟੂਰ ਨੂੰ ਸਫ਼ਲ ਬਣਾਉਣ ਵਿੱਚ ਕਾਲਜ ਸਟਾਫ਼ ਵਿੱਚੋ ਪ੍ਰੋ ਦਿਲਪ੍ਰੀਤ ਸਿੰਘ, ਪ੍ਰੋ. ਸ਼ੇਰ ਸਿੰਘ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਜਸ਼ਨਪ੍ਰੀਤ ਕੌਰ, ਪ੍ਰੋ. ਗਗਨਦੀਪ ਕੌਰ ਨੇ ਅਹਿਮ ਯੋਗਦਾਨ ਪਾਇਆ ਅਤੇ ਸ਼ਮੂਲੀਅਤ ਕੀਤੀ |
Ad Position 22
No active advertisement
ਪਿਛਲੀ ਖ਼ਬਰ ਰਾਜਨ ਸਿੰਗਲਾ ਸਾਲ 2027-28 ਲਈ ਰੋਟਰੀ ਕਲੱਬ ਸੁਨਾਮ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਜਥੇਦਾਰ ਸੇਹਕੇ ਦੀ ਅਗਵਾਈ ਹੇਠ ਜ਼ਿਲ੍ਹਾ ਮਲੇਰਕੋਟਲਾ ਦੇ ਅਕਾਲੀ ਵਰਕਰਾਂ ਦੀ ਹੋਈ ਮੀਟਿੰਗ
Ad Position 24