ਸੰਗਰੂਰ, 4 ਮਈ (ਧੀਰਜ਼ ਪਸੋਰੀਆ) - ਦੇਸ਼ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿਚ ਭਾਜਪਾ ਨੂੰ ਮਿਲੀ ਸ਼ਾਨਦਾਰ ਜਿੱਤ 'ਤੇ ਜ਼ਿਲ੍ਹਾ ਬਾਰ ਸੰਗਰੂਰ ਵਿਚ ਵਕੀਲਾਂ ਵਲੋਂ ਲੱਡੂ ਵੰਡ ਕੇ ਖ਼ੁਸ਼ੀ ਮਨਾਈ ਗਈ | ਇਸ ਮੌਕੇ ਐਡਵੋਕੇਟ ਸੁਰਜੀਤ ਸਿੰਘ ਗਰੇਵਾਲ, ਐਡਵੋਕੇਟ ਲਲਿਤ ਕੁਮਾਰ ਗਰਗ, ਐਡਵੋਕੇਟ ਬਲਵੰਤ ਸਿੰਘ ਢੀਂਡਸਾ, ਐਡਵੋਕੇਟ ਰਤਨ ਲਾਲ ਵਰਮਾ, ਐਡਵੋਕੇਟ ਨਵੀਨ ਮੜਕਣ, ਐਡਵੋਕੇਟ ਗੁਰਵਿੰਦਰ ਸਿੰਘ ਚੀਮਾ, ਐਡਵੋਕੇਟ ਅਮਿਤ ਅਗਰਵਾਲ, ਐਡਵੋਕੇਟ ਸੁਖਬੀਰ ਸਿੰਘ ਸੋਹੀ ਐਡਵੋਕੇਟ ਰਵਿੰਦਰ ਮਿਸ਼ਰਾ, ਐਡਵੋਕੇਟ ਜਤਿੰਦਰਵੀਰ ਸਿੰਘ ਤੇ ਹੋਰ ਮੌਜੂਦ ਸਨ |