22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਕੈਬਨਿਟ ਮੰਤਰੀ ਸÏਾਦ ਵਲੋਂ ਮਾਲੇਰਕੋਟਲਾ ਵਿਖੇ ਨਗਰ ਕÏਾਸਲ ਚੋਣਾਂ ਸਬੰਧੀ ਕੀਤੀ ਅਹਿਮ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 09-05-2026
ਮਾਲੇਰਕੋਟਲਾ, 8 ਮਈ ( ਮਨਜਿੰਦਰ ਸਿੰਘ ਸਰÏਦ, ਪਾਰਸ ਜੈਨ) - ਸੂਬੇ ਅੰਦਰ ਨਗਰ ਕÏਾਸਲ ਚੋਣਾਂ ਨੂੰ ਲੈ ਕੇ ਵੱਖ-ਵੱਖ ਸਿਆਸੀ ਧਿਰਾਂ ਵੱਲੋਂ ਕਮਰਕੱਸੇ ਕਰਕੇ ਰਾਜਨੀਤਕ ਮੈਦਾਨ ਵਿੱਚ ਨਿਤਰਨ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ ¢ ਜਿਸ ਦੇ ਤਹਿਤ ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸÏਾਦ ਵੱਲੋਂ ਮਲੇਰਕੋਟਲਾ ਪਹੁੰਚ ਕੇ ਨਗਰ ਕÏਾਸਲ ਚੋਣਾਂ ਸਬੰਧੀ ਅਹਿਮ ਮੀਟਿੰਗ ਕੀਤੀ ਗਈ ¢ ਆਮ ਆਦਮੀ ਪਾਰਟੀ ਦੇ ਮਲੇਰਕੋਟਲਾ ਦਫ਼ਤਰ ਵਿਖੇ ਮਿਊਾਸਿਪਲ ਸਕ੍ਰੀਨਿੰਗ ਕਮੇਟੀ ਮਲੇਰਕੋਟਲਾ ਦੀ ਮੀਟਿੰਗ ਦÏਰਾਨ ਆਉਣ ਵਾਲੀਆਂ ਨਗਰ ਕÏਾਸਲ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ¢ ਇਸ ਮੌਕੇ ਮਲੇਰਕੋਟਲਾ ਦੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਵੀ ਹਾਜ਼ਰ ਸਨ ¢ ਕੈਬਨਿਟ ਮੰਤਰੀ ਸÏਾਦ ਨੇ ਆਖਿਆ ਕਿ ਸੂਬਾ ਸਰਕਾਰ ਵੱਲੋਂ ਵਿਕਾਸ ਨੂੰ ਲੈ ਕੇ ਨਵੀਆਂ ਪਿਰਤਾਂ ਪਾਉਂਦਿਆਂ ਸੂਬੇ ਅੰਦਰ ਇਤਿਹਾਸਿਕ ਵਿਕਾਸ ਕਾਰਜ ਕਰਵਾਏ ਹਨ ¢ ਉਨ੍ਹਾਂ ਆਖਿਆ ਕਿ ਹਲਕਾ ਵਿਧਾਇਕ ਡਾ. ਜਮੀਲ ਉਰ ਰਹਿਮਾਨ ਦੀ ਬਦÏਲਤ ਪੰਜਾਬ ਸਰਕਾਰ ਵੱਲੋਂ ਮਲੇਰਕੋਟਲਾ ਵਰਗੇ ਰਿਆਸਤੀ ਸ਼ਹਿਰ ਦੇ ਅੰਦਰ ਮੈਡੀਕਲ ਕਾਲਜ ਤੋਂ ਲੈ ਕੇ ਕਰੋੜਾਂ ਰੁਪਏ ਦੀ ਲਾਗਤ ਨਾਲ ਨਵੇਂ ਪ੍ਰੋਜੈਕਟ ਸ਼ੁਰੂ ਕਰਵਾਏ ਗਏ ਹਨ ¢ ਕੈਬਨਿਟ ਮੰਤਰੀ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋ ਪੰਜਾਬ ਦੇ ਹਿੱਤਾਂ ਸਬੰਧੀ ਵੱਡੇ ਫੈਸਲੇ ਲੈਂਦਿਆਂ ਬਹੁਤ ਕੁਝ ਅਜਿਹਾ ਸਿਰਜ ਦਿੱਤਾ ਹੈ ਜਿਸ ਦੀ ਕਾਮਨਾ ਵੀ ਨਹੀਂ ਕੀਤੀ ਜਾ ਸਕਦੀ ¢ ਉਨ੍ਹਾਂ ਆਖਿਆ ਕਿ ਨਗਰ ਕÏਾਸਲ ਚੋਣਾਂ ਵਿਕਾਸ ਦੇ ਮੁੱਦੇ 'ਤੇ ਲੜੀਆਂ ਜਾਣਗੀਆਂ, ਕਿਉਂਕਿ ਸੂਬਾ ਸਰਕਾਰ ਵੱਲੋਂ ਬਿਨਾਂ ਕਿਸੇ ਭੇਦ-ਭਾਵ ਦੇ ਹਰ ਵਰਗ ਨੂੰ ਨਾਲ ਲੈ ਕੇ ਨਮੂਨੇ ਦਾ ਵਿਕਾਸ ਕਰਵਾਇਆ ਹੈ ¢ ਉਨ੍ਹਾਂ ਕਿਹਾ ਚੋਣਾਂ ਅੰਦਰ ਵਫ਼ਾਦਾਰ ਤੇ ਯੋਗ ਵਿਅਕਤੀਆਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ ¢ ਹਲਕਾ ਮਲੇਰਕੋਟਲਾ ਦੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਆਖਿਆ ਕਿ ਉਹ ਕੈਬਨਿਟ ਮੰਤਰੀ ਸÏਾਦ ਦਾ ਮਲੇਰਕੋਟਲਾ ਪਹੁੰਚਣ ਤੇ ਸਵਾਗਤ ਕਰਦੇ ਹਨ , ਨਗਰ ਕÏਾਸਲ ਚੋਣਾਂ ਨੂੰ ਲੈ ਕੇ ਗੰਭੀਰਤਾ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਹੈ ¢ ਹਲਕਾ ਵਿਧਾਇਕ ਤੇ ਜ਼ਿਲ੍ਹਾ ਲੀਡਰਸ਼ਿਪ ਵੱਲੋਂ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸÏਾਦ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ¢ ਇਸ ਮÏਕੇ ਜਗਦੀਪ ਸਿੰਘ ਜੱਗਾ ਸਟੇਟ ਸਕੱਤਰ , ਗੁਨਿੰਦਰਜੀਤ ਸਿੰਘ ਮੀਕੂ ਚੇਅਰਮੈਨ ਸਕ੍ਰੀਨਿੰਗ ਕਮੇਟੀ ਮਲੇਰਕੋਟਲਾ, ਸਾਕਿਬ ਅਲੀ ਰਾਜਾ, ਪੀ.ਏ. ਸਰਪੰਚ ਗੁਰਮੁੱਖ ਸਿੰਘ ਖਾਨਪੁਰ, ਚੇਅਰਮੈਨ ਜਾਫ਼ਰ ਅਲੀ, ਬਲਾਕ ਮੀਡੀਆ ਇੰਚਾਰਜ ਯਾਸਰ ਅਰਾਫਾਤ, ਆਪ ਆਗੂ ਅਸ਼ਵਨੀ ਬਾਗੜੀਆਂ, ਯਾਸੀਨ ਨੇਸਤੀ, ਸੀਨੀਅਰ ਆਪ ਆਗੂ ਸਾਜਨ ਅਨਸਾਰੀ, ਯਾਸੀਨ ਨੇਸਤੀ ਕਿਲਾ, ਅਬਦੁਲ ਸਕੂਰ ਕਿਲਾ, ਐਡਵੋਕੇਟ ਆਦਿਲ, ਮੁਹੰਮਦ ਨਦੀਮ ਆਦਿ ਆਗੂ ਹਾਜ਼ਰ ਸਨ ¢

Ad Position 22
No active advertisement
ਪਿਛਲੀ ਖ਼ਬਰ ਅਕਾਲੀ-ਕਾਂਗਰਸੀਆਂ ਦੀ ਨੀਅਤ ਖੋਟੀ ਹੋਣ ਕਰਕੇ ਬੇਅਦਬੀ ਰੋਕਣ ਸੰਬੰਧੀ ਕਾਨੂੰਨ ਨਹੀਂ ਬਣਾਇਆ - ਮੁੱਖ ਮੰਤਰੀ <br/> ਅਗਲੀ ਖ਼ਬਰ ਵੁੱਡਸਟਾਕ ਪਬਲਿਕ ਸਕੂਲ 'ਚ 'ਮਾਂ ਦਿਵਸ' ਮਨਾਇਆ
Ad Position 24