22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸੱਤ ਰੋਜ਼ਾ ਗੁਰਮਤਿ ਪ੍ਰਚਾਰ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 09-05-2026
ਲੌਂਗੋਵਾਲ, 8 ਮਈ (ਵਿਨੋਦ ਸ਼ਰਮਾ) - ਸ਼ਹੀਦ ਭਾਈ ਮਨੀ ਸਿੰਘ ਖ਼ਾਲਸਾ ਕਾਲਜ ਲੌਂਗੋਵਾਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਨਾਲ ਪਿੰਡ ਉੱਭਾਵਾਲ ਵਿਖੇ ਸੱਤ ਰੋਜ਼ਾ ਗੁਰਮਤਿ ਪ੍ਰਚਾਰ ਕੈਂਪ ਲਗਾਇਆ ਗਿਆ | ਜਿਸ ਵਿੱਚ ਧਾਰਮਿਕ ਪ੍ਰੋਫੈਸਰ ਸ. ਸੁਰਜੀਤ ਸਿੰਘ ਦਿਲਾ ਰਾਮ ਦੁਆਰਾ ਵਿਦਿਆਰਥੀਆਂ ਨੂੰ ਗੁਰ ਇਤਿਹਾਸ ਦੇ ਨਾਲ-ਨਾਲ ਗੁਰਬਾਣੀ, ਕਵਿਤਾਵਾਂ, ਕਵੀਸ਼ਰ ਅਤੇ ਦਸਤਾਰ ਬੰਨ੍ਹਣ ਦੀ ਸਿਖਲਾਈ ਦਿੱਤੀ ਗਈ | ਕੈਂਪ ਦੇ ਅਖੀਰਲੇ ਦਿਨ ਵਿਦਿਆਰਥੀਆਂ ਦੇ ਗੁਰਮਤਿ ਮੁਕਾਬਲੇ ਕਰਵਾਏ ਗਏ | ਗੁਰਮਤਿ ਪ੍ਰਸ਼ਨੋਤਰੀ, ਦਸਤਾਰ ਸਜਾਉਣ, ਧਾਰਮਿਕ ਪੇਂਟਿੰਗ ਅਤੇ ਕਵਿਤਾ ਮੁਕਾਬਲੇ ਵਿਚੋਂ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਕੈਂਪ ਵਿੱਚ ਵਿਸ਼ੇਸ਼ ਤੌਰ 'ਤੇ 'ਊੜਾ ਅਤੇ ਜੂੜਾ ਸੰਭਾਲ ਮੁਕਾਬਲਾ' ਕਰਵਾਇਆ ਗਿਆ ਜਿਸ ਵਿੱਚ ਪਿੰਡ ਦੀਆਂ ਬੀਬੀਆਂ ਨੇ ਬੱਚਿਆਂ ਦੇ ਸਿਰਾਂ 'ਤੇ ਜੂੜੇ ਕਰਕੇ ਇਸ ਮੁਕਾਬਲੇ ਵਿੱਚ ਵੱਧ ਚੜ੍ਹ ਕੇ ਭਾਗ ਲਿਆ | ਸੋਹਣਾ ਜੂੜਾ ਕਰਨ ਵਾਲੀਆਂ ਪਹਿਲੀਆਂ ਦੋ ਬੀਬੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਕੈਂਪ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਧਰਮ ਪ੍ਰਚਾਰ ਕਮੇਟੀ ਦੇ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਬਾਬਾ ਜੀਵਨ ਸਿੰਘ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ, ਗੁਰਦੁਆਰਾ ਗੰਗਸਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਗੁਰਬਚਨ ਸਿੰਘ, ਗੁਰਦੁਆਰਾ ਕੈਂਬੋਵਾਲ ਸਾਹਿਬ ਦੇ ਗ੍ਰੰਥੀ ਸਿਕੰਦਰ ਸਿੰਘ, ਖ਼ਾਲਸਾ ਕਾਲਜ ਲੌਂਗੋਵਾਲ ਦੇ ਕਲਰਕ ਸੁਖਬੀਰ ਸਿੰਘ ਉੱਭਾਵਾਲ ਤੋਂ ਇਲਾਵਾ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਤੀਨਿਧ ਅਤੇ ਸੰਗਤ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਨਵ ਵਿਆਹੇ ਜੋੜੇ ਦੀ ਪੁਲਿਸ ਸੁਰੱਖਿਆ ਲਈ ਕੀਤੀ ਅਪੀਲ ਨੂੰ ਅਦਾਲਤ ਨੇ ਕੀਤਾ ਰੱਦ ਅਗਲੀ ਖ਼ਬਰ ਪ੍ਰੀਤਪਾਲ ਸਿੰਘ ਬਾਪਲਾ ਨੂੰ ਜ਼ਿਲ੍ਹਾ ਯੂਥ ਪ੍ਰਧਾਨ ਕੀਤਾ ਨਿਯੁਕਤ <br/>
Ad Position 24