21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਜਨਗਣਨਾ ਫਾਰਮ 'ਚ ਅਪਮਾਨਜਨਕ ਸ਼ਬਦਾਵਲੀ ਦਾ ਵਿਰੋਧ-ਕਾਂਗਰਸ ਐਸ.ਸੀ. ਵਿੰਗ ਵੱਲੋਂ ਮੁੱਖ ਮੰਤਰੀ ਦਫ਼ਤਰ ਲਈ ਮੰਗ ਪੱਤਰ <br/>

Ad Position 21
No active advertisement
ਅਜੀਤ ਡੈਸਕ 09-05-2026
ਧੂਰੀ, 8 ਮਈ (ਧਾਂਦਰਾ) - ਪੰਜਾਬ ਕਾਂਗਰਸ ਦੇ ਐੱਸ.ਸੀ. ਵਿੰਗ ਵੱਲੋਂ ਅੱਜ ਸਥਾਨਕ ਮੁੱਖ ਮੰਤਰੀ ਕੈਂਪ ਦਫ਼ਤਰ ਵਿਖੇ ਪੱਤਰ ਸੌਂਪਦਿਆਂ 2027 ਦੀ ਜਨਗਣਨਾ ਲਈ ਜਾਰੀ ਨੋਟੀਫ਼ਿਕੇਸ਼ਨ ਵਿੱਚ ਅਨੁਸੂਚਿਤ ਜਾਤੀ ਭਾਈਚਾਰੇ ਲਈ ਵਰਤੀ ਗਈ ਅਪਮਾਨਜਨਕ ਸ਼ਬਦਾਵਲੀ ਦੇ ਖ਼ਿਲਾਫ਼ ਰੋਸ ਪ੍ਰਗਟਾਇਆ ਗਿਆ | ਆਗੂਆਂ ਨੇ ਮੰਗ ਕੀਤੀ ਕਿ ਸੰਵਿਧਾਨ ਦੀ ਮਰਿਆਦਾ ਨੂੰ ਠੇਸ ਪਹੁੰਚਾਉਣ ਵਾਲੇ ਇਨ੍ਹਾਂ ਸ਼ਬਦਾਂ ਨੂੰ ਤੁਰੰਤ ਹਟਾਇਆ ਜਾਵੇ | ਇਸ ਮੌਕੇ ਪੰਜਾਬ ਕਾਂਗਰਸ ਐੱਸ.ਸੀ. ਵਿੰਗ ਦੇ ਸੂਬਾ ਵਰਕਿੰਗ ਚੇਅਰਮੈਨ ਬਨੀ ਖੈਰਾ ਅਤੇ ਹਲਕਾ ਧੂਰੀ ਤੋਂ ਆਗੂ ਹਰਦੀਪ ਸਿੰਘ ਦੌਲਤਪੁਰ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਜੀ ਵੱਲੋਂ ਬਣਾਇਆ ਸੰਵਿਧਾਨ ਹਰ ਨਾਗਰਿਕ ਨੂੰ ਬਰਾਬਰਤਾ ਅਤੇ ਸਨਮਾਨ ਨਾਲ ਜੀਣ ਦਾ ਅਧਿਕਾਰ ਦਿੰਦਾ ਹੈ | ਇਸ ਮੌਕੇ ਗੁਰਪ੍ਰੀਤ ਸਿੰਘ ਹਨੀ ਜਾਫਰਪੁਰ ਸੈਕਟਰੀ ਪੰਜਾਬ ਕਰਮਜੀਤ ਕੌਰ ਸੈਕਟਰੀ, ਮਨਦੀਪ ਸਿੰਘ ਮਨੀ ਟਿੱਬਾ ਪ੍ਰਧਾਨ ਅੰਬੇਡਕਰ ਭਲਾਈ ਕਲੱਬ, ਜਸਵਿੰਦਰ ਸਿੰਘ ਪ੍ਰਧਾਨ ਭਾਵਾਦਾਸ, ਹਰਦੀਪ ਸਿੰਘ ਪ੍ਰਧਾਨ ਰਵਿਦਾਸ ਲੋਕ ਭਲਾਈ ਮੰਚ, ਬਲਕਾਰ ਸਿੰਘ ਪ੍ਰਧਾਨ ਸੰਵਿਧਾਨਕ ਰੱਖਸ਼ੱਕ, ਅਮਰਦੀਪ ਸਿੰਘ ਪ੍ਰਧਾਨ ਸਫ਼ਾਈ ਸੇਵਕ ਯੂਨੀਅਨ, ਰਾਜਨ ਵਾਲਮੀਕੀ, ਕੋਨਾਲ ਸਹੋਤਾ, ਹਨੀ ਖੋਰਾ ਪੰਜਾਬ ਪ੍ਰਧਾਨ ਸੰਵਿਧਾਨ ਰਖਸ਼ਕ, ਅਵੀ ਖੋਰਾ ਮੀਤ ਜ਼ਿਲ੍ਹਾ ਪ੍ਰਧਾਨ ਭਾਵਾਦਾਸ ਅਤੇ ਵੱਡੀ ਗਿਣਤੀ ਦੇ ਵਿੱਚ ਭਾਈਚਾਰੇ ਦੇ ਸਾਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਕੂਲ ਦੇ ਬੱਚਿਆਂ ਨੂੰ ਕਿਟਾਂ ਅਤੇ ਵਰਦੀਆਂ ਵੰਡੀਆਂ <br/> ਅਗਲੀ ਖ਼ਬਰ ਤਿੰਨ ਸਾਲਾਂ ਤੋਂ ਸੇਵਾ ਨਿਭਾ ਰਹੇ ਅਧਿਆਪਕਾਂ ਨੂੰ ਮੁੜ ਬੇਰੁਜ਼ਗਾਰ ਕਰਨ ਦਾ ਮੁੱਦਾ ਭਖਿਆ <br/>
Ad Position 24