ਧੂਰੀ, 8 ਮਈ (ਧਾਂਦਰਾ) - ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਰਜਿ ਧੂਰੀ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਸੁਖਦੇਵ ਸ਼ਰਮਾ ਦੀ ਪ੍ਰਧਾਨਗੀ ਹੇਠ ਸਥਾਨਕ ਦਫ਼ਤਰ ਸੰਗਰੂਰ ਵਾਲੀ ਕੋਠੀ ਵਿਖੇ ਹੋਈ | ਮੀਟਿੰਗ ਦੌਰਾਨ ਜਸਦੇਵ ਸਿੰਘ ਕਾਰਜਕਾਰੀ ਪ੍ਰਧਾਨ, ਡਾ. ਅਮਰਜੀਤ ਸਿੰਘ ਸਕੱਤਰ, ਰਤਨ ਸਿੰਘ ਭੰਡਾਰੀ ਵਿੱਤ ਸਕੱਤਰ, ਸੀਨੀਅਰ ਆਗੂ ਚਰਨਜੀਤ ਸਿੰਘ ਕੈਂਥ, ਇੰਦਰਜੀਤ ਸ਼ਰਮਾ, ਸੁਰਜੀਤ ਸਿੰਘ ਘਨੌਰੀ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਏ | ਸ਼ੁਰੂਆਤ ਮੌਕੇ ਪਿਛਲੇ ਦਿਨਾਂ ਵਿੱਚ ਸਦੀਵੀ ਵਿਛੋੜਾ ਦੇ ਗਏ ਪੈਨਸ਼ਨਰਾਂ ਅਤੇ ਉਨ੍ਹਾਂ ਦੇ ਸਕੇ ਸੰਬੰਧੀਆਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਦੋ ਮਿੰਟ ਦਾ ਮੌਨ ਰੱਖਿਆ ਗਿਆ | ਉਪਰੰਤ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਦੀਆਂ ਪੈਨਸ਼ਨਰ ਮਾਰੂ ਨੀਤੀਆਂ ਦੀ ਪੁਰਜ਼ੋਰ ਨਿੰਦਾ ਕੀਤੀ | ਲੰਮੇ ਸਮੇਂ ਤੋਂ ਲਟਕਦੇ ਆ ਰਹੇ ਮਸਲਿਆਂ ਪ੍ਰਤੀ ਸਰਕਾਰ ਦੀ ਘੇਸਲ ਮਾਰੂ ਨੀਤੀ ਸਰਕਾਰ ਵੱਲੋਂ ਵੋਟਾਂ ਮੌਕੇ ਕੀਤੇ ਵਾਅਦਿਆਂ ਨਾਲ ਮੇਲ ਨਹੀਂ ਖਾਂਦੀ | ਹੁਣ ਜਦੋਂ ਕਿ ਉੱਚ ਅਦਾਲਤ ਨੇ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ ਮੁਕੰਮਲ ਡੀ.ਏ. 30 ਜੂਨ ਤੱਕ ਅਦਾ ਕਰਨ ਦਾ ਹੁਕਮ ਦਿੱਤਾ ਹੈ ਸਰਕਾਰ ਪੈਨਸ਼ਨਰਾਂ ਨੂੰ ਖੱਜਲ ਖ਼ੁਆਰ ਕਰਨ ਲਈ ਉੱਚ ਅਦਾਲਤ ਦੇ ਡਬਲ ਬੈਂਚ ਕੋਲ ਜਾ ਵੜੀ ਹੈ | ਇਸ ਦੌਰਾਨ ਹੀ ਮਈ ਮਹੀਨੇ ਜਨਮ ਦਿਨ ਵਾਲੇ ਸਾਥੀਆਂ, ਫ਼ਕੀਰ ਸਿੰਘ, ਅਨਿਲ ਕੁਮਾਰ, ਮਨੋਹਰ ਲਾਲ, ਸੁਖਦੇਵ ਸਿੰਘ, ਰਘਵੀਰ ਚੰਦ ਸ਼ਰਮਾ, ਪਿਆਰਾ ਸਿੰਘ, ਜਨਕ ਰਾਜ ਸ਼ਰਮਾ, ਹਰੀ ਨਰਾਇਣ, ਗੁਲਜ਼ਾਰ ਸਿੰਘ, ਬਲਵੰਤ ਸਿੰਘ, ਹਰਪਾਲ ਸਿੰਘ ਅਤੇ ਤੇਜ ਸਿੰਘ ਦੇ ਜਨਮ ਦਿਨ ਮਨਾਉਂਦੇ ਹੋਏ ਹਾਰ ਪਾ ਕੇ ਅਤੇ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਦੀ ਲੰਮੀ ਅਤੇ ਤੰਦਰੁਸਤ ਉਮਰ ਦੀ ਕਾਮਨਾ ਕੀਤੀ ਗਈ | ਜਥੇਬੰਦੀ ਲਈ ਹਰ ਮਹੀਨੇ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਕਰਮਜੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬਹਾਦਰ ਸਿੰਘ, ਓਾਕਾਰ ਸ਼ਰਮਾ, ਜਸਵੰਤ ਰਾਏ ਗੁਪਤਾ, ਸੇਵਾ ਮੁਕਤ ਡਿਪਟੀ ਡੀ.ਓ. ਬਿੱਕਰ ਸਿੰਘ, ਭਜਨ ਸਿੰਘ ਰੰਗੀਆਂ, ਸਰਬਜੀਤ ਸਿੰਘ ਮੀਮਸਾ, ਪਿ੍ੰਸੀਪਲ ਨੌਰੰਗ ਸਿੰਘ, ਸੀਤਾ ਸਿੰਘ, ਮੇਜਰ ਸਿੰਘ, ਵਿਲਕਸ਼ਣ ਦੱਤ, ਚਮਕੌਰ ਸਿੰਘ, ਜਾਗਰ ਸਿੰਘ, ਤਰਲੋਚਨ ਸਿੰਘ ਸਮੇਤ ਅਨੇਕਾਂ ਪੈਨਸ਼ਨਰ ਹਾਜ਼ਰ ਸਨ |