ਸ਼ੇਰਪੁਰ, 8 ਮਈ (ਮੇਘ ਰਾਜ ਜੋਸ਼ੀ) - ਪੰਜਾਬ ਸਟੇਟ ਟਰੇਡ ਕਮਿਸ਼ਨ ਵਲੋਂ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਕਸਬੇ ਦੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣਨ ਲਈ ਵਿਸ਼ੇਸ਼ ਮੀਟਿੰਗ ਕਮਿਊਨਿਟੀ ਹਾਲ ਨੇੜੇ ਪੁਰਾਣੀ ਤਹਿਸੀਲ ਸ਼ੇਰਪੁਰ ਵਿਖੇ ਕੀਤੀ ਗਈ | ਇਸ ਦੌਰਾਨ ਵਪਾਰੀਆਂ ਨੇ ਆਪਣੇ ਕਾਰੋਬਾਰ ਨਾਲ ਜੁੜੀਆਂ ਕਈ ਅਹਿਮ ਮੁਸ਼ਕਲਾਂ ਅਧਿਕਾਰੀਆਂ ਅੱਗੇ ਰੱਖੀਆਂ ਜਿਨ੍ਹਾਂ ਵਿਚੋਂ ਕਈ ਸਮੱਸਿਆਵਾਂ ਦਾ ਮੌਕੇ 'ਤੇ ਹੀ ਨਿਵਾਰਨ ਕਰ ਦਿੱਤਾ ਗਿਆ | ਮੀਟਿੰਗ ਵਿਚ ਸਹਾਇਕ ਜ਼ਿਲ੍ਹਾ ਮੰਡੀ ਅਫ਼ਸਰ ਡੀਨਪਾਲ ਸਿੰਘ, ਜੀਐਸ ਟੀ ਵਿਭਾਗ ਸਸੀਲ ਕੁਮਾਰ, ਐਸ.ਡੀ.ਓ. ਮਨਪ੍ਰੀਤ ਸਿੰਘ, ਐਸ.ਡੀ.ਓ. ਜਗਰੂਪ ਸਿੰਘ ਖੇੜੀ, ਨਾਇਬ ਤਹਿਸੀਲਦਾਰ ਖੁਸ਼ਵਿੰਦਰ ਕੁਮਾਰ ਸਰਮਾ, ਕਨੂੰਗੋ ਰਾਜਵਿੰਦਰ ਸਿੰਘ, ਸੁਪਰਡੈਂਟ ਬੀ.ਡੀ.ਪੀ.ਓ. ਦਫ਼ਤਰ ਰਜਿੰਦਰ ਸਿੰਘ, ਸਿਵਲ ਸਰਜਨ ਬਰਨਾਲਾ , ਈ.ਟੀ.ਓ., ਇੰਸਪੈਕਟਰ ਪਨਗਰੇਨ ਜਗਦੇਵ ਸਿੰਘ, ਇੰਸਪੈਕਟਰ ਪਨਗਰੇਨ ਅਜੇ ਕੁਮਾਰ, ਮੰਡੀ ਸੁਪਰਵਾਈਜ਼ਰ ਵਿਨੋਦ ਪੁਰੀ, ਸਹਾਇਕ ਥਾਣੇਦਾਰ ਸਤਵਿੰਦਰ ਸਿੰਘ, ਹੌਲਦਾਰ ਕੁਲਦੀਪ ਸਿੰਘ ਆਦਿ ਮੌਜੂਦ ਰਹੇ | ਵਪਾਰੀਆਂ ਨੇ ਮੰਗ ਕੀਤੀ ਕਿ ਜੀ.ਐਸ.ਟੀ. ਟੈਕਸ ਸਬੰਧੀ ਕਾਰਵਾਈ ਸਿੱਧੀ ਫ਼ਰਮਾਂ ਜਾਂ ਨਿਰਮਾਤਾਵਾਂ 'ਤੇ ਕੀਤੀ ਜਾਵੇ ਅਤੇ ਛੋਟੇ ਦੁਕਾਨਦਾਰਾਂ ਨੂੰ ਬਿਨਾਂ ਕਾਰਨ ਤੰਗ-ਪਰੇਸ਼ਾਨ ਨਾ ਕੀਤਾ ਜਾਵੇ | ਇਸ ਤੋਂ ਇਲਾਵਾ ਕੰਡੇ-ਵੱਟਿਆਂ ਦੀ ਫ਼ੀਸ ਮੁਆਫ਼ ਕਰਨ, ਚੈਕਿੰਗ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ਅਤੇ ਵਪਾਰਕ ਅਦਾਰਿਆਂ ਲਈ ਬਿਜਲੀ ਦਰਾਂ ਵਿਚ ਰਾਹਤ ਦੇਣ ਦੀ ਮੰਗ ਵੀ ਰੱਖੀ ਗਈ | ਵਪਾਰੀਆਂ ਨੇ ਆਪਣੀਆਂ ਹੋਰ ਸਮੱਸਿਆਵਾਂ ਲਿਖਤੀ ਰੂਪ ਵਿਚ ਵੀ ਅਧਿਕਾਰੀਆਂ ਨੂੰ ਸੌਂਪੀਆਂ | ਇਸ ਮੌਕੇ ਮਾਰਕੀਟ ਕਮੇਟੀ ਸ਼ੇਰਪੁਰ ਦੇ ਚੇਅਰਮੈਨ ਸਰਪੰਚ ਰਾਜਵਿੰਦਰ ਸਿੰਘ ਰਾਜ, ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਰਕੇਸ਼ ਕੁਮਾਰ ਭੋਲਾ, ਉੱਘੇ ਕਾਰੋਬਾਰੀ ਸੁਭਾਸ਼ ਚੰਦ ਗੰਡੇਵਾਲੀਆ, ਸਰਪੰਚ ਰਣਜੀਤ ਸਿੰਘ ਕਾਲਾ ਬੂਲਾ, ਹੈਪੀ ਸ਼ਰਮਾ, 'ਆਪ' ਆਗੂ ਬਿੱਲੂ ਬੜੀ, ਵਪਾਰ ਮੰਡਲ ਦੇ ਪ੍ਰਧਾਨ ਮਨਦੀਪ ਸਿੰਘ ਪੀਪਲ, ਭੋਲਾ ਸਿੰਘ, ਜੀਵਨ ਕੁਮਾਰ ਚੱਕੀ ਵਾਲੇ, ਰਾਮ ਲਾਲ, ਬਲਜੀਤ ਸਿੰਘ ਜਲੂਰ ਵਾਲੇ, ਪ੍ਰਧਾਨ ਅਵਤਾਰ ਸਿੰਘ ਖੀਪਲ, ਦਰਸੀ ਗੰਡੇਵਾਲੀਆ, ਅੰਮਿ੍ਤਪਾਲ ਸਿੰਘ ਵਿੱਕੀ ਨੰਗਲ, ਹਨੀ ਸ਼ਰਮਾ, ਰਾਮ ਕੁਮਾਰ ਮਲੇਰਕੋਟਲੇ ਵਾਲੇ, ਹੈਪੀ ਮਲੇਰਕੋਟਲੇ ਵਾਲੇ ਸਮੇਤ ਵੱਡੀ ਗਿਣਤੀ ਵਿਚ ਵਪਾਰੀ ਹਾਜ਼ਰ ਸਨ |