20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸਰਕਾਰੀ ਸਕੂਲ, ਛਾਹੜ ਵਿਖੇ ਸਿੱਖਿਆਤਮਕ ਗਤੀਵਿਧੀ ਆਯੋਜਿਤ <br/>

Ad Position 21
No active advertisement
ਅਜੀਤ ਡੈਸਕ 09-05-2026
ਦਿੜ੍ਹਬਾ ਮੰਡੀ, 8 ਮਈ (ਜਸਵੀਰ ਸਿੰਘ ਅÏਜਲਾ) - ਸੀਨੀਅਰ ਸੈਕੰਡਰੀ ਸਕੂਲ, ਛਾਹੜ ਵਿਖੇ ਸਕੂਲ ਇੰਚਾਰਜ ਦਰਸ਼ਨ ਪਾਲ ਦੀ ਰਹਿਨੁਮਾਈ ਹੇਠ ਇੱਕ ਵਿਸ਼ੇਸ਼ ਸਿੱਖਿਆਤਮਕ ਗਤੀਵਿਧੀ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਵਲੋਂ ''ਬਿਜ਼ਨਸ ਬਲਾਸਟ'' ਸਬੰਧੀ ਵੱਖ-ਵੱਖ ਸਟਾਲ ਲਗਾਏ ਗਏ | ਇਨ੍ਹਾਂ ਸਟਾਲਾਂ ਦਾ ਮੁੱਖ ਉਦੇਸ਼ ਨਵੇਂ ਬਿਜ਼ਨਸ ਪਲਾਨਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਬਿਜ਼ਨਸ ਨੂੰ ਸਫਲ ਬਣਾਉਣ ਦੇ ਢੰਗਾਂ ਬਾਰੇ ਜਾਣਕਾਰੀ ਦੇਣਾ ਸੀ | ਇਸ ਦੌਰਾਨ ਲਲਿਤ ਸ਼ਰਮਾ ਅਤੇ ਅਮਰਿੰਦਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਵਪਾਰਕ ਸੋਚ ਅਪਣਾਉਣ ਅਤੇ ਆਪਣੇ ਵਪਾਰਕ ਹੁਨਰਾਂ ਨੂੰ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ ਗਿਆ | ਇਸ ਆਯੋਜਨ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਜਿੱਥੇ ਵਪਾਰ ਸਬੰਧੀ ਨਵੀਂ ਜਾਣਕਾਰੀ ਪ੍ਰਾਪਤ ਹੋਈ, ਉੱਥੇ ਹੀ ਉਨ੍ਹਾਂ ਦਾ ਆਤਮ-ਵਿਸ਼ਵਾਸ ਵੀ ਵਧਿਆ | ਇਸ ਮੌਕੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਉਤਸ਼ਾਹ ਨਾਲ ਭਾਗ ਲਿਆ ਗਿਆ |

Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕ ਤੇ ਸੀਵਰਮੈਨ ਯੂਨੀਅਨ ਸੁਨਾਮ ਨੇ ਨਗਰ ਕੌਂਸਲ ਸੁਨਾਮ ਦਫ਼ਤਰ ਵਿਚ ਦਿੱਤਾ ਧਰਨਾ <br/> ਅਗਲੀ ਖ਼ਬਰ ਦਾਮਨ ਬਾਜਵਾ ਨੇ ਸਰਕਾਰੀ ਐਂਬੂਲੈਂਸ ਨੂੰ ਲੈ ਕੇ ਘੇਰੀ ਸਰਕਾਰ <br/>
Ad Position 24