ਸ਼ਹਿਣਾ, 8 ਮਈ (ਸੁਰੇਸ਼ ਗੋਗੀ)-ਸ਼ਹੀਦ ਬੁੱਧੂ ਖਾਂ ਸੋਰੀਆ ਚੱਕਰ ਵਿਜੇਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਵਿਖੇ ਸਥਾਈ ਪਿ੍ੰਸੀਪਲ ਨਾ ਹੋਣ ਕਾਰਨ ਵਿਦਿਆਰਥੀ ਅਤੇ ਮਾਪੇ ਪੇ੍ਰਸ਼ਾਨ ਹਨ | ਜ਼ਿਕਰਯੋਗ ਹੈ ਕਿ ਇਕਬਾਲ ਕੌਰ ਉਦਾਸੀ ਪਿ੍ੰਸੀਪਲ ਤੌਰ 'ਤੇ ਲੰਬਾ ਸਮਾਂ ਸਕੂਲ ਵਿਚ ਰਹੇ | ਉਸ ਸਮੇਂ ਸਕੂਲ ਦਾ ਅਨੁਸ਼ਾਸਨ ਤੇ ਪੜ੍ਹਾਈ ਦਾ ਮਿਆਰ ਕਾਫ਼ੀ ੳੱੁਚਾ ਰਿਹਾ | ਉਨ੍ਹਾਂ ਦੀ ਸੇਵਾ ਮੁਕਤੀ ਉਪਰੰਤ ਸਕੂਲ ਨੂੰ ਕੋਈ ਵੀ ਸਥਾਈ ਪਿ੍ੰਸੀਪਲ ਨਹੀਂ ਮਿਲਿਆ | ਜਿਸ ਕਾਰਨ ਸਕੂਲ ਦੀ ਸਥਿਤੀ ਕਾਰਨ ਮਾਪੇ ਪੇ੍ਰਸ਼ਾਨ ਹਨ | ਸਰਪੰਚ ਨਾਜਮ ਸਿੰਘ, ਪੰਚ ਬੇਅੰਤ ਸਿੰਘ ਸਰਾਂ, ਰੂਪ ਸਿੰਘ ਢਿੱਲੋਂ, ਡਾ: ਗੁਰਪ੍ਰੀਤ ਸਿੰਘ ਪੀਤਾ, ਗੁਰਮੁਖ ਸਿੰਘ, ਮਲਕੀਤ ਸਿੰਘ ਜਟਾਣਾ, ਬੂਟਾ ਸਿੰਘ ਚੇਅਰਮੈਨ ਸਕੂਲ ਕਮੇਟੀ, ਸੁਖਵਿੰਦਰ ਸਿੰਘ ਧਾਲੀਵਾਲ ਸਾਬਕਾ ਸਰਪੰਚ ਆਦਿ ਨੇ ਸਮੂਹ ਸਕੂਲ ਸਟਾਫ਼ ਨਾਲ ਸਕੂਲ ਦੇ ਪ੍ਰਬੰਧਾਂ ਬਾਰ ਮੀਟਿੰਗ ਕੀਤੀ ਅਤੇ ਪੰਚਾਇਤੀ ਆਗੂਆਂ ਨੇ ਕਿਹਾ ਕਿ ਸਰਕਾਰੀ ਸਕੂਲ ਵਿਚ ਮੱਧਵਰਗੀ ਤੇ ਗ਼ਰੀਬ ਪਰਿਵਾਰਾਂ ਦੇ ਬੱਚੇ ਪੜ੍ਹਦੇ ਹਨ | ਜਿਸ ਲਈ ਬੱਚਿਆਂ ਨੂੰ ਸਕੂਲ ਵਿਚ ਮਿਲਣ ਵਾਲਾ ਖਾਣਾ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਅਤੇ ਪੜਾਈ ਦਾ ਨੁਕਸਾਨ ਵੀ ਨਹੀਂ ਹੋਣਾ ਚਾਹੀਦਾ | ਪੰਚਾਇਤੀ ਆਗੂਆਂ ਨੇ ਕਿਹਾ ਕਿ ਸਥਾਈ ਪਿ੍ੰਸੀਪਲ ਲਾਏ ਜਾਣ ਦੇ ਸਬੰਧ ਵਿਚ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਵੀ ਵਫ਼ਦ ਮਿਲੇਗਾ | ਜਾਣਕਾਰੀ ਅਨੁਸਾਰ ਅਸਥਾਈ ਤੌਰ 'ਤੇ ਲਾਏ ਗਏ ਸਕੂਲ ਇੰਚਾਰਜ ਮੈਡਮ ਨੇ ਵੀ ਅਧਿਕਾਰੀਆਂ ਨੂੰ ਲਿਖਤੀ ਰੂਪ ਵਿਚ ਇੰਨੇ ਵੱਡੇ ਸਕੂਲ ਦਾ ਪ੍ਰਬੰਧ ਸੰਭਾਲਣ ਤੋਂ ਮਜਬੂਰੀ ਜ਼ਾਹਰ ਕੀਤੀ ਹੈ |