22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਭਾਜਪਾ ਮੰਡਲ ਖਨੌਰੀ ਦੀ ਪਿੰਡ ਬਨਾਰਸੀ ਵਿਖੇ ਮੀਟਿੰਗ ਹੋਈ

Ad Position 21
No active advertisement
ਖਨੌਰੀ ਨਜ਼ਦੀਕ ਪਿੰਡ ਬਨਾਰਸੀ ਵਿਖੇ ਭਾਜਪਾ ਮੰਡਲ ਖਨੌਰੀ ਦੀ ਮੀਟਿੰਗ ਮੌਕੇ ਨਵੇਂ ਨਿਯੁਕਤ ਕੀਤੇ ਗਏ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ ਪਾਰਟੀ ਆਗੂ | ਤਸਵੀਰ: ਬਲਵਿੰਦਰ ਸਿੰਘ ਥਿੰਦ <br/> 12-05-2026
ਖਨੌਰੀ, 11 ਮਈ (ਥਿੰਦ) - ਅੱਜ ਭਾਰਤੀ ਜਨਤਾ ਪਾਰਟੀ ਮੰਡਲ ਖਨੌਰੀ ਵੱਲੋਂ ਇੱਕ ਜ਼ਰੂਰੀ ਮੀਟਿੰਗ ਜ਼ਿਲ੍ਹਾ ਪ੍ਰੀਸ਼ਦ ਸੰਗਰੂਰ ਦੇ ਸਾਬਕਾ ਵਾਈਸ ਚੇਅਰਮੈਨ ਰਾਕੇਸ਼ ਗਿੱਲ ਬਨਾਰਸੀ ਦੀ ਟਾਈਲਾਂ ਵਾਲੀ ਫ਼ੈਕਟਰੀ ਵਿਖੇ ਕਰਵਾਈ ਗਈ | ਜਿਸ ਵਿੱਚ ਪਾਰਟੀ ਦਾ ਆਧਾਰ ਪਿੰਡਾਂ ਤੱਕ ਪਹੁੰਚਾਉਣ ਵਾਸਤੇ ਵਿਚਾਰ ਚਰਚਾ ਕੀਤੀ ਗਈ | ਇਸੇ ਦੌਰਾਨ ਜ਼ਿਲ੍ਹਾ ਪ੍ਰਧਾਨ ਮੈਡਮ ਦਾਮਨ ਥਿੰਦ ਬਾਜਵਾ ਤੋਂ ਇਲਾਵਾ ਸਾਰੇ ਮੰਡਲ ਟੀਮ ਅਤੇ ਸੀਨੀਅਰ ਵਰਕਰਾਂ ਦੀ ਸਹਿਮਤੀ ਨਾਲ ਕੁੱਝ ਨਿਯੁਕਤੀਆਂ ਵੀ ਕੀਤੀਆਂ ਗਈਆਂ ਜਿਸ ਵਿੱਚ ਰਿਸ਼ੀਪਾਲ ਸ਼ਰਮਾ ਭੂਲਣ ਨੂੰ ਮੰਡਲ ਜਨਰਲ ਸਕੱਤਰ ਅਤੇ ਕੁਲਦੀਪ ਸਿੰਘ ਫ਼ੌਜੀ ਬਨਾਰਸੀ ਨੂੰ ਐਕਸ ਸਰਵਿਸ ਮੈਨ ਸੈੱਲ ਦਾ ਮੰਡਲ ਪ੍ਰਧਾਨ, ਵਿਨੋਦ ਸ਼ਰਮਾ ਬਨਾਰਸੀ ਨੂੰ ਬਨਾਰਸੀ 131 ਨੰਬਰ ਬੂਥ ਦਾ ਪ੍ਰਧਾਨ ਜਦਕਿ ਜੋਗਿੰਦਰ ਸਿੰਘ ਨੂੰ ਬੂਥ ਨੰਬਰ 132 ਦਾ ਬੂਥ ਪ੍ਰਧਾਨ ਨਿਯੁਕਤ ਗਿਆ | ਜਿਨ੍ਹਾਂ ਨੂੰ ਇਸ ਮੌਕੇ ਤੇ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਨਿਯੁਕਤੀ ਪੱਤਰ ਦਿੱਤੇ ਗਏ | ਇਸ ਮੌਕੇ ਤੇ ਪਾਰਟੀ ਆਗੂਆਂ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੇ ਟਾਈਮ ਵਿੱਚ ਭਾਰਤੀ ਜਨਤਾ ਪਾਰਟੀ ਪਿੰਡ ਪਿੰਡ ਜਾ ਕੇ ਬੂਥ ਪ੍ਰਧਾਨ ਅਤੇ ਹੋਰ ਨਿਯੁਕਤੀਆਂ ਕੀਤੀਆਂ ਜਾਣਗੀਆਂ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਤਾਂ ਜੋ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਮਜ਼ਬੂਤ ਦਾਅਵੇਦਾਰੀ ਪੰਜਾਬ ਦੇ ਲੋਕਾਂ ਵਿੱਚ ਰੱਖ ਸਕੇ ਅਤੇ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈ ਜਾ ਸਕੇ | ਇਸ ਮੌਕੇ 'ਤੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਵਾਈਸ ਚੇਅਰਮੈਨ ਰਾਕੇਸ਼ ਗਿੱਲ ਅਤੇ ਕੁਲਦੀਪ ਸਿੰਘ ਫ਼ੌਜੀ ਨੇ ਮੀਟਿੰਗ ਵਿੱਚ ਪਹੁੰਚੇ ਪਾਰਟੀ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਨਵੇਂ ਬਣੇ ਅਹੁਦੇਦਾਰਾਂ ਨੇ ਵੀ ਪਾਰਟੀ ਲਈ ਤਨ ਮਨ ਅਤੇ ਪੂਰੀ ਇਮਾਨਦਾਰੀ ਨਾਲ ਕੰਮ ਕਰਨ ਦਾ ਵਿਸ਼ਵਾਸ ਦਿਵਾਇਆ ਕਿ ਉਹ ਹਰ ਟਾਈਮ ਪਾਰਟੀ ਦੇ ਕੰਮਾਂ ਲਈ ਤਿਆਰ ਬਰ ਤਿਆਰ ਰਹਿਣਗੇ | ਇਸ ਮੌਕੇ ਮੰਡਲ ਜਰਨਲ ਸਕੱਤਰ ਰਿਸ਼ੀਪਾਲ ਖਟਕੜ, ਬਲਜਿੰਦਰ ਸਿੰਘ, ਜਗਜੀਤ ਸਿੰਘ ਗੋਠਵਾਲ, ਰਿਸ਼ੀਪਾਲ ਸ਼ਰਮਾ, ਰਣਧੀਰ ਸਿੰਘ ਓਬੀਸੀ ਮੋਰਚਾ ਪ੍ਰਧਾਨ, ਮਹੀਂਪਾਲ ਸਿੰਘ ਗੁਲਾੜੀ ਕਿਸਾਨ ਮੋਰਚਾ ਪ੍ਰਧਾਨ, ਕਰਮਜੀਤ ਸਿੰਘ, ਪਰਮਜੀਤ ਸਿੰਘ ਮੰਡਵੀ, ਬਰਥਰੀ ਰਾਮ ਬੋਪੁਰ, ਸੂਰਜਭਾਨ ਬੋਪੁਰ, ਜਗਪਾਲ ਸਿੰਘ, ਰਮੇਸ਼ ਕੁਮਾਰ, ਸਤਬੀਰ ਸਿੰਘ, ਰਾਜੇਸ਼ ਨੈਨ, ਵਿਨੋਦ ਸ਼ਰਮਾ, ਆਸ਼ਾ ਰਾਮ ਸ਼ਰਮਾ, ਸਾਹਿਲ ਗਿੱਲ, ਮੋਤੀ ਰਾਮ, ਸੋਨੂੰ ਰਾਮ, ਸੱਤਿਆਵਾਨ ਗੁਲਾੜੀ, ਸੁਨੀਲ ਮਿੱਤਲ, ਓਮ ਪ੍ਰਕਾਸ਼, ਰਾਜੇਸ਼ ਗਿੱਲ, ਬਲਵੀਰ ਸਿੰਘ, ਚਾਂਦੀ ਰਾਮ, ਗੁਰਪਾਲ ਸਿੰਘ, ਵੀਰਭਾਨ, ਰਤਨ ਲਾਲ ਸ਼ਰਮਾ, ਰਾਜੂਰਾਮ, ਬਲੀ ਰਾਮ, ਕਾਂਸ਼ੀ ਰਾਮ, ਯੋਦਾ ਰਾਮ, ਕਾਲਾ ਰਾਮ ਦੇ ਇਲਾਵਾ ਹੋਰ ਵੀ ਬਹੁਤ ਸਾਰੇ ਪਾਰਟੀ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਾਬਾਲਗ ਲੜਕੀ ਨੂੰ ਵਰਗ਼ਲਾ ਕੇ ਲਿਜਾਣ ਵਾਲੇ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਸਤੌਜ ਅਕੈਡਮੀ ਦੇ ਖਿਡਾਰੀਆਂ ਨੇ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਜਿੱਤੀ <br/>
Ad Position 24