ਅਹਿਮਦਗੜ੍ਹ, 14 ਮਈ (ਸੁਖਜੀਤ ਸਿੰਘ ਖੇੜਾ)- ਸਿਟੀ ਪ੍ਰੈਸ ਕਲੱਬ ਅਹਿਮਦਗੜ੍ਹ ਦੀ ਇਕ ਅਹਿਮ ਮੀਟਿੰਗ ਅੱਜ ਚੇਅਰਮੈਨ ਰੌਸ਼ਨ ਮਲਹੋਤਰਾ ਦੇ ਦਫ਼ਤਰ ਵਿਖੇ ਕਲੱਬ ਦੇ ਪ੍ਰਧਾਨ ਸੁਖਜੀਤ ਸਿੰਘ ਖੇੜਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਫ਼ੀਲਡ 'ਚ ਪੱਤਰਕਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਦੌਰਾਨ ਸੀਨੀਅਰ ਪੱਤਰਕਾਰ ਮਯੰਕ ਤਾਇਲ ਦੀ ਮਾਤਾ ਰਮਾ ਤਾਇਲ ਨੂੰ ਸ਼ਰਧਾਂਜਲੀ ਦਿੱਤੀ ਗਈ | ਸਮੂਹ ਪੱਤਰਕਾਰਾਂ ਨੇ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਅਹਿਦ ਲਿਆ ਕੇ ਕਿਸੇ ਵੀ ਪੱਤਰਕਾਰ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਸਾਰੇ ਕਲੱਬ ਨੂੰ ਉਸ ਦਾ ਸਾਥ ਦੇਣਾ ਚਾਹੀਦਾ ਹੈ | ਇਸ ਦੌਰਾਨ ਕਲੱਬ ਦੇ ਕਈ ਪੱਤਰਕਾਰਾਂ ਨੂੰ ਆਈਆਂ ਵੱਖ-ਵੱਖ ਸਮੱਸਿਆਵਾਂ ਸਬੰਧੀ ਵੀ ਵਿਚਾਰ ਚਰਚਾ ਕੀਤੀ ਤੇ ਇਹਨਾਂ ਸਮੱਸਿਆਵਾਂ ਨੂੰ ਰਲ ਕੇ ਨਜਿੱਠਣ ਲਈ ਇੱਕ ਪਲੇਟਫ਼ਾਰਮ ਤੇ ਇਕੱਠਾ ਹੋਣ ਦਾ ਪ੍ਰਣ ਕੀਤਾ | ਇਸ ਮੌਕੇ ਸਰਕਾਰੀ ਸਮਾਗਮਾਂ ਅਤੇ ਸਰਕਾਰੀ ਅਧਿਕਾਰੀਆਂ ਵੱਲੋਂ ਸ਼ਹਿਰ ਅੰਦਰ ਆਪਣੀਆਂ ਫੇਰੀਆਂ ਦੌਰਾਨ ਪੱਤਰਕਾਰਾਂ ਨੂੰ ਡੀ.ਪੀ.ਆਰ.ਓ. ਦਫ਼ਤਰ ਵੱਲੋਂ ਜਾਣਕਾਰੀ ਨਾ ਦੇਣ ਦੀ ਸਖਤ ਨਿੰਦਾ ਕੀਤੀ ਗਈ ਤੇ ਇਸ ਤੇ ਕੋਈ ਰਣਨੀਤੀ ਬਣਾਉਣ ਲਈ ਸੁਝਾਅ ਦਿੱਤੇ | ਇਸ ਮੌਕੇ ਸਰਪ੍ਰਸਤ ਰਾਜੇਸ਼ ਸ਼ਰਮਾ, ਸਰਪ੍ਰਸਤ ਪਰਮਿੰਦਰ ਵਾਲੀਆ, ਪ੍ਰਧਾਨ ਸੁਖਜੀਤ ਸਿੰਘ ਖੇੜਾ, ਸਕੱਤਰ ਰਾਕੇਸ਼ ਜੋਸੀ, ਚੇਅਰਮੈਨ ਰੋਸ਼ਨ ਮਲਹੋਤਰਾ, ਚੇਅਰਮੈਨ ਵਿੱਕੀ ਟੰਡਨ, ਕਨਵੀਨਰ ਮਨਜੀਤ ਸਿੰਘ ਲੇਲ, ਸੁਖਸਾਗਰ ਸਿੰਘ ਸੋਢੀ, ਖਜਾਨਚੀ ਮਯੰਕ ਤਾਇਲ, ਰਿੱਕੀ ਸੂਦ, ਰੁਪਿੰਦਰ ਸਿੰਘ ਰੂਪੀ ਰਛੀਨ, ਰਾਜਪਾਲ ਗਰਗ, ਅਜੀਤ ਸਿੰਘ ਰਾਜੜ, ਗਗਨ ਦਰਪਨ, ਵਿਨੇਸ਼ ਗੁਪਤਾ, ਕਰਨੈਲ ਸਿੰਘ, ਮਹਾਵੀਰ ਗੋਇਲ, ਕਿ੍ਸ਼ਨ ਘਨੱਈਆ ਆਦਿ ਵਿਸ਼ੇਸ਼ ਰੂਪ ਵਿਚ ਹਾਜ਼ਰ ਸਨ |