19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਪੀ.ਪੀ.ਐਸ ਦੀ ਵਿਦਿਆਰਥਣ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ

Ad Position 21
No active advertisement
ਅਜੀਤ ਡੈਸਕ 22-05-2026
ਚੀਮਾ ਮੰਡੀ, 21 ਮਈ (ਜਗਰਾਜ ਮਾਨ, ਗੁਰਜੀਤ ਸਿੰਘ ਚਹਿਲ) - ਜਵਾਹਰ ਨਵੋਦਿਯਾ ਵਿਦਿਆਲਿਆ ਵਲੋਂ 'ਵਿਕਸਿਤ ਭਾਰਤ' ਵਿਸ਼ੇ 'ਤੇ ਕਰਵਾਏ ਗਏ ਪੇਂਟਿਗ ਮੁਕਾਬਲਿਆਂ 'ਚ ਪੀ.ਪੀ.ਐਸ, ਚੀਮਾ ਅਤੇ ਲਗਭਗ 20 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਹ ਮੁਕਾਬਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਕੀਮ ਪ੍ਰੇਰਨਾ ਉਤਸਵ ਦੇ ਤਹਿਤ ਕਰਵਾਏ ਗਏ | ਜਿਸ 'ਚ ਨੌਵੀਂ ਜਮਾਤ ਦੀ ਵਿਦਿਆਰਥਣ ਨਿਮਰਤਪ੍ਰੀਤ ਕੌਰ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਪੇਂਟਿਗ ਦੇ ਮੁਕਾਬਲੇ 'ਚੋਂ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ | ਸਕੂਲ ਪਹੁੰਚਣ 'ਤੇ ਸਕੂਲ ਦੇ ਐਮ.ਡੀ. ਜਸਵੀਰ ਸਿੰਘ ਚੀਮਾ ਅਤੇ ਮੈਡਮ ਕਿਰਨਪਾਲ ਕੌਰ ਨੇ ਵਿਦਿਆਰਥਣ ਨੂੰ ਮੁਬਾਰਕਬਾਦ ਦਿੰਦੇ ਹੋਏ ਸਨਮਾਨਿਤ ਕੀਤਾ ਅਤੇ ਉਸਦੀ ਦੀ ਹੌਸਲਾ ਅਫਜਾਈ ਕਰਦੇ ਹੋਏ ਭਵਿੱਖ ਵਿੱਚ ਹੋਰ ਬੁਲੰਦੀਆਂ ਹਾਸਿਲ ਕਰਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਪਿੰ੍ਰਸੀਪਲ ਸੰਜੇ ਕੁਮਾਰ, ਵਾਈਸ ਪਿ੍ੰਸੀਪਲ ਭੁਸ਼ਪਿੰਦਰ ਕੌਰ, ਕੋਆਰਡੀਨੇਟਰ ਸ਼ਿਵਾਨੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਜਾਗਰੂਕਤਾ ਕੈਂਪ 'ਚ 40 ਕਿਸਾਨ ਹੋਏ ਸ਼ਾਮਿਲ ਅਗਲੀ ਖ਼ਬਰ ਐਲੀਮੈਂਟਰੀ ਸਕੂਲ ਦਿੱਤੂਪੁਰ 'ਚ ਦਾਨੀ ਵਿਅਕਤੀਆਂ ਨੇ ਬੈਗ ਵੰਡੇ
Ad Position 24