12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਵਿੱਤ ਮੰਤਰੀ ਚੀਮਾ ਵਲੋਂ ਪਿੰਡ ਡਸਕਾ ਵਿਖੇ ਨਵੀਆਂ ਬਣੀਆਂ ਸੜਕਾਂ ਦਾ ਉਦਘਾਟਨ ਪਿੰਡਾਂ ਦੇ ਵਿਕਾਸ ਕਾਰਜਾਂ ਚ ਕੋਈ ਕਮੀ ਨਹੀਂ ਛੱਡਾਗੇ - ਚੀਮਾ

Ad Position 21
repet_subhas-goyals [Copy P29]
ਵਿੱਤ ਮੰਤਰੀ ਚੀਮਾ ਵਲੋਂ ਪਿੰਡ ਡਸਕਾ ਵਿਖੇ ਨਵੀਆਂ ਬਣੀਆਂ ਸੜਕਾਂ ਦਾ ਉਦਘਾਟਨ ਕਰਦੇ ਹੋਏ ਨਾਲ ਨਗਰ ਪੰਚਾਇਤ ਡਸਕਾ | ਤਸਵੀਰ : ਗੁਰਜੀਤ ਸਿੰਘ ਚਹਿਲ <br/> 01-06-2026
ਧਰਮਗੜ੍ਹ, 31 ਮਈ (ਗੁਰਜੀਤ ਸਿੰਘ ਚਹਿਲ) - ਸਥਾਨਕ ਕਸਬੇ ਨੇੜਲੇ ਪਿੰਡ ਡਸਕਾ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੜਕਾਂ ਦੇ ਉਦਘਾਟਨ ਮੌਕੇ ਕਰਵਾਏ ਸਮਾਗਮ ਦੌਰਾਨ ਕਿਹਾ ਕਿ ਪਿੰਡ ਜਿਲਾ ਮਾਨਸਾ ਦੀ ਸੰਗਰੂਰ ਜ਼ਿਲੇ੍ਹ ਨਾਲ ਲੱਗਦੀ ਹੱਦ ਤੇ ਵੱਸਦੇ ਪਿੰਡ ਬੱਛੋਆਣਾ ਤੋਂ ਪਿੰਡ ਬਰੇਟਾ ਤੱਕ (ਵਾਇਆ ਡਸਕਾ ਅਤੇ ਬਹਾਦਰਪੁਰ) ਲਗਭਗ 10.5 ਕਿਲੋਮੀਟਰ ਲੰਬੀ ਸੜਕ ਨੂੰ 12 ਫੁੱਟ ਤੋਂ ਵਧਾ ਕੇ 18 ਫੁੱਟ ਚੌੜਾ ਕੀਤਾ ਗਿਆ ਹੈ | ਇਸ ਪ੍ਰਾਜੈਕਟ 'ਤੇ ਕਰੀਬ 7 ਕਰੋੜ 15 ਲੱਖ ਰੁਪਏ ਦੀ ਲਾਗਤ ਆਈ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਇਹ ਸੜਕ ਟੁੱਟੀ ਅਤੇ ਤੰਗ ਹੋਣ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਹਾਦਸਿਆਂ ਦਾ ਖ਼ਤਰਾ ਵੀ ਬਣਿਆ ਰਹਿੰਦਾ ਸੀ, ਪਰ ਹੁਣ ਇਸ ਦੇ ਚੌੜਾ ਹੋਣ ਨਾਲ ਪਿੰਡ ਬੱਛੂਆਣਾ, ਡਸਕਾ ਅਤੇ ਬਹਾਦਰਪੁਰ ਦੇ ਵਸਨੀਕਾਂ ਲਈ ਬਰੇਟਾ ਜਾਣਾ ਸੁਖਾਲਾ ਹੋ ਗਿਆ ਹੈ | ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਅੱਜ ਇਲਾਕੇ ਦੇ ਪਿੰਡਾਂ 'ਚ ਸੜਕਾਂ ਦੇ ਵਿਕਾਸ ਲਈ ਤਿਆਰ ਕੀਤੇ ਗਏ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਹਲਕਾ ਦਿੜ੍ਹਬਾ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਚ ਕੋਈ ਕਮੀ ਨਹੀਂ ਰਹਿਣ ਦੇਵਾਂਗੇ ਕਿਉਂਕਿ ਉਕਤ ਪ੍ਰਾਜੈਕਟਾਂ 'ਤੇ ਵੀ ਕੁੱਲ ਕਰੀਬ 8.76 ਕਰੋੜ ਰੁਪਏ ਦੀ ਲਾਗਤ ਆਈ ਹੈ, ਜਿਸ ਨਾਲ ਪਿੰਡਾਂ ਦੀ ਕੁਨੈਕਟੀਵਿਟੀ ਅਤੇ ਆਵਾਜਾਈ ਸਹੂਲਤਾਂ ਵਿੱਚ ਵੱਡਾ ਸੁਧਾਰ ਹੋਵੇਗਾ | ਇਸ ਤੋਂ ਇਲਾਵਾ, ਪਿੰਡ ਡਸਕਾ ਤੋਂ ਖੱਤਰੀ ਵਾਲਾ ਪਿੰਡ ਤੱਕ ਲਗਭਗ 4 ਕਿਲੋਮੀਟਰ ਲੰਬੀ ਨਵੀਂ ਸੜਕ ਤਿਆਰ ਕੀਤੀ ਗਈ ਹੈ, ਜਿਸ 'ਤੇ ਕਰੀਬ 1 ਕਰੋੜ 27 ਲੱਖ ਰੁਪਏ ਖ਼ਰਚੇ ਗਏ ਹਨ | ਪਹਿਲਾਂ ਇਹ ਰਸਤਾ ਕੱਚਾ ਹੋਣ ਕਾਰਨ ਬਾਰਸ਼ ਜਾਂ ਗਰਮੀ ਦੇ ਮੌਸਮ ਵਿੱਚ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਹੁਣ ਇਹ ਸਮੱਸਿਆ ਪੂਰੀ ਤਰ੍ਹਾਂ ਹੱਲ ਹੋ ਗਈ ਹੈ ਅਤੇ ਦੋਨਾਂ ਪਿੰਡਾਂ ਦੀ ਕੁਨੈਕਟੀਵਿਟੀ ਮਜ਼ਬੂਤ ਹੋ ਗਈ ਹੈ | ਵਿੱਤ ਮੰਤਰੀ ਨੇ ਇਹ ਵੀ ਦੱਸਿਆ ਕਿ ਪਿੰਡ ਡਸਕਾ-ਬਹਾਦਰਪੁਰ ਰੋਡ 'ਤੇ ਸਥਿਤ ਡੇਰਾ ਬਾਬਾ ਧੌਲਾ ਪੀਰ ਤੱਕ ਜਾਣ ਵਾਲੀ ਲਗਭਗ 1 ਕਿਲੋਮੀਟਰ ਲੰਬੀ ਸੜਕ 34.50 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਹੈ | ਇਸ ਧਾਰਮਿਕ ਸਥਾਨ 'ਤੇ ਵੱਖ-ਵੱਖ ਪਿੰਡਾਂ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਹੁਣ ਸੁਵਿਧਾਜਨਕ ਆਵਾਜਾਈ ਮਿਲੇਗੀ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਵੱਡੇ ਪੱਧਰ 'ਤੇ ਸੜਕਾਂ ਦੇ ਨਿਰਮਾਣ ਅਤੇ ਨਵੀਨੀਕਰਨ ਦੇ ਕੰਮ ਜਾਰੀ ਹਨ ਅਤੇ ਲਗਭਗ 40 ਹਜ਼ਾਰ ਕਿਲੋਮੀਟਰ ਸੜਕਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ | ਮੰਤਰੀ ਚੀਮਾ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਨੇ ਵੀ ਮੰਨਿਆ ਹੈ ਕਿ ਪਿਛਲੇ ਕਈ ਦਹਾਕਿਆਂ ਦੌਰਾਨ ਪਿੰਡਾਂ ਦੇ ਵਿਕਾਸ ਨੂੰ ਅਣਗੌਲਿਆ ਕੀਤਾ ਗਿਆ, ਪਰ ਮੌਜੂਦਾ ਸਰਕਾਰ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਇਹ ਸੜਕਾਂ ਲੋਕਾਂ ਨੂੰ ਸਮਰਪਿਤ ਕਰਕੇ ਇਲਾਕੇ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਦਾ ਹੱਲ ਕੀਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਸੜਕੀ ਢਾਂਚਾ ਹੋਰ ਵੀ ਮਜ਼ਬੂਤ ਬਣੇਗਾ | ਇਸ ਮੌਕੇ ਪਿੰਡ ਡਸਕਾ ਦੇ ਸਰਪੰਚ, ਪੰਚ, ਮੁਹਤਬਰ ਵਿਅਕਤੀ, ਪਾਰਟੀ ਆਗੂ ਅਤੇ ਪਾਰਟੀ ਵਰਕਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਲੋੜਵੰਦਾਂ ਨੂੰ ਮਾਸਿਕ ਵਿੱਤੀ ਸਹਾਇਤਾ ਦੇ ਚੈੱਕ ਵੰਡੇ <br/> ਅਗਲੀ ਖ਼ਬਰ ਜਿੱਤ ਨੂੰ ਦਿਮਾਗ਼ 'ਤੇ ਨਾ ਚੜ੍ਹਨ ਦਿਓ ਅਮਨ ਅਰੋੜਾ ਦਾ ਜੇਤੂ ਕੌਂਸਲਰਾਂ ਨੂੰ ਮੰਤਰ
Ad Position 24