02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਖਨੌਰੀ ਵਿਖੇ ਕਈ ਵਾਰਡਾਂ ਵਿਚ ਗੰਦੇ ਪਾਣੀ ਦੀ ਸਪਲਾਈ ਹੋਣ 'ਤੇ ਲੋਕਾਂ 'ਚ ਭਾਰੀ ਰੋਸ <br/>

Ad Position 21
repet_subhas-goyals [Copy P29]
ਅਜੀਤ ਡੈਸਕ 06-06-2026
ਖਨੌਰੀ, 5 ਜੂਨ (ਬਲਵਿੰਦਰ ਸਿੰਘ ਥਿੰਦ) - ਸਥਾਨਕ ਸ਼ਹਿਰ ਦੇ ਕਈ ਵਾਰਡਾਂ ਵਿਚ ਪੀਣ ਵਾਲੇ ਗੰਦੇ ਪਾਣੀ ਦੀ ਸਪਲਾਈ ਹੋਣ ਕਰ ਕੇ ਸ਼ਹਿਰ ਅੰਦਰ ਕਈ ਖ਼ਤਰਨਾਕ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ ਉੱਥੇ ਪੈਦਾ ਹੋਈ ਇਸ ਸਮੱਸਿਆ ਬਾਰੇ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਾ ਦਿੱਤੇ ਜਾਣ ਤੇ ਸ਼ਹਿਰ ਵਾਸੀਆਂ ਵਿੱਚ ਜਲ ਸਪਲਾਈ ਵਿਭਾਗ ਅਤੇ ਨਗਰ ਪੰਚਾਇਤ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਪਿਛਲੇ ਕਾਫੀ ਦਿਨਾਂ ਤੋਂ ਸ਼ਹਿਰ ਦੇ ਵਾਰਡ ਨੰਬਰ 5, 6, 13 ਸਮੇਤ ਕੁੱਝ ਹੋਰ ਵਾਰਡਾਂ ਵਿਚ ਪਾਣੀ ਦੀ ਜੋ ਸਪਲਾਈ ਆ ਰਹੀ ਹੈ, ਉਹ ਪੀਣ ਯੋਗ ਨਹੀਂ ਦੱਸੀ ਜਾ ਰਹੀ ਹੈ ਅਤੇ ਉਸ ਮਾੜੇ ਪਾਣੀ ਦੀ ਸਪਲਾਈ ਤੋਂ ਕਈ ਖ਼ਤਰਨਾਕ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ | ਇਸ ਸਬੰਧੀ ਸ਼ਹਿਰ ਵਾਸੀ ਜਲ ਸਪਲਾਈ ਵਿਭਾਗ ਨੂੰ ਵੀ ਜਾਣੂ ਕਰਵਾ ਚੁੱਕੇ ਹਨ ਪਰ ਵਿਭਾਗ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਜ਼ਿਕਰਯੋਗ ਹੈ ਕਿ ਇਸ ਗਰਮੀ ਦੇ ਮੌਸਮ ਵਿਚ ਲੋਕਾਂ ਨੂੰ ਜ਼ਿਆਦਾ ਪਿਆਸ ਲੱਗਣ ਕਰ ਕੇ ਉਹ ਜ਼ਿਆਦਾ ਪਾਣੀ ਪੀਂਦੇ ਹਨ | ਗਰਮੀਆਂ ਦੇ ਮੌਸਮ ਵਿਚ ਅਕਸਰ ਹੀ ਲੋਕ ਪੇਟ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਪਰ ਅਗਰ ਗੰਦੇ ਪਾਣੀ ਦੀ ਸਪਲਾਈ ਹੋਵੇ ਤਾਂ ਖ਼ਤਰਨਾਕ ਬਿਮਾਰੀਆਂ ਫੈਲਣਾ ਸੁਭਾਵਿਕ ਹੀ ਹੈ | ਸ਼ਹਿਰ ਦੇ ਕੁੱਝ ਵਾਰਡਾਂ ਵਿਚ ਗੰਦਾ ਪਾਣੀ ਆਉਣ ਕਰ ਕੇ ਮਜਬੂਰੀ ਵੱਸ ਇਨ੍ਹਾਂ ਵਾਰਡਾਂ ਦੇ ਵਾਸੀ ਇਸ ਤੱਪਦੀ ਗਰਮੀ ਦੇ ਮੌਸਮ ਵਿਚ ਸਵੇਰੇ ਸ਼ਾਮ ਪੀਣ ਲਈ ਪਾਣੀ ਸ਼ਹਿਰ ਦੀ ਭਾਖੜਾ ਨਹਿਰ ਦੇ ਕੰਢੇ ਤੇ ਸਥਿਤ ਟਰੱਕ ਯੂਨੀਅਨ ਦੇ ਬੋਰ ਤੋਂ ਅਤੇ ਪੁਲਿਸ ਥਾਣੇ ਦੇ ਸਾਹਮਣੇ ਲੱਗੇ ਬੋਰ ਟਿਊਬਵੈੱਲ ਤੋਂ ਕੈਨੀਆਂ, ਕੈਂਪਰਾਂ ਆਦਿ ਵਿੱਚ ਪਾਣੀ ਭਰ ਕੇ ਲਿਆ ਰਹੇ ਹਨ | ਵਾਰਡ ਨੰਬਰ 5 ਅਤੇ 6 ਦੇ ਵਾਸੀ ਰਾਜਿੰਦਰ ਅਪਨ, ਅਸ਼ੋਕ, ਮੋਤੀ ਲਾਲ, ਬੀਰਬਲ ਕੁਮਾਰ, ਸੁਖਦੇਵ, ਸਤਨਾਮ ਸਿੰਘ, ਚੰਦਰ ਭਾਨ, ਰਾਜੇਸ਼ ਕੁਮਾਰ, ਰਾਮ ਕੁਮਾਰ ਆਦਿ ਸਮੇਤ ਕਈ ਹੋਰ ਲੋਕਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਜੋ ਪਾਣੀ ਦੀ ਸਪਲਾਈ ਆ ਰਹੀ ਹੈ ਉਹ ਕਾਫੀ ਖਰਾਬ ਹੈ ਤੇ ਪੀਣ ਯੋਗ ਨਹੀਂ ਹੈ ਅਤੇ ਕਾਫੀ ਲੋਕਾਂ ਵੱਲੋਂ ਪੇਟ ਦਰਦ, ਦਸਤ ਆਦਿ ਦੀ ਸ਼ਿਕਾਇਤ ਕੀਤੀ ਜਾ ਰਹੀ ਹੈ | ਇਸੇ ਪ੍ਰਕਾਰ ਤਕਦੀਰ ਸਿੰਘ ਬਹਿਣੀਵਾਲ ਨੇ ਵੀ ਦੱਸਿਆ ਕਿ ਵਾਰਡ ਨੰਬਰ 13, ਬੱਸ ਸਟੈਂਡ ਵਾਲੇ ਕੱਟ ਦੇ ਨੇੜਲੀ ਆਬਾਦੀ ਵਿਚ ਵੀ ਖਰਾਬ ਪਾਣੀ ਦੀ ਸਪਲਾਈ ਆ ਰਹੀ ਹੈ ਜੋ ਕਿ ਬਿੱਲਕੁਲ ਵੀ ਪੀਣ ਯੋਗ ਨਹੀਂ ਹੈ | ਵਾਰਡ 2, 4, 11, 12 ਆਦਿ ਵਿੱਚ ਵੀ ਪਾਣੀ ਦੀ ਸਪਲਾਈ ਠੀਕ ਨਾ ਹੋਣ ਬਾਰੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ | ਜ਼ਿਕਰਯੋਗ ਹੈ ਕਰੀਬ ਡੇਢ ਮਹੀਨਾ ਪਹਿਲਾਂ ਵੀ ਵਾਰਡ ਨੰਬਰ 7,8,9, ਅਤੇ 10 ਦੇ ਵਾਸੀਆਂ ਨੂੰ ਵੀ ਪੀਣ ਵਾਲੇ ਖਰਾਬ ਪਾਣੀ ਦੀ ਸਪਲਾਈ ਹੋਣ ਦੀ ਸਮੱਸਿਆਂ ਆਈ ਸੀ ਤੇ ਕੋਈ ਸੁਣਵਾਈ ਨਾ ਹੋਣ ਕਾਰਨ ਉਨ੍ਹਾਂ ਨੂੰ ਮਜਬੂਰੀ ਵੱਸ ਕੈਥਲ ਮੋੜ ਪੁਲ ਥੱਲੇ ਜਾਮ ਲਗਾਉਣ ਲਈ ਮਜਬੂਰ ਹੋਣਾ ਪਿਆ ਸੀ ਅਤੇ ਉਨ੍ਹਾਂ ਵੱਲੋਂ ਜਲ ਸਪਲਾਈ ਵਿਭਾਗ ਅਤੇ ਨਗਰ ਪੰਚਾਇਤ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਸੀ | ਬਸਪਾ ਦੇ ਸੀਨੀਅਰ ਆਗੂ ਸੁਰਿੰਦਰ ਸੰਗਰੋਲੀ ਅਤੇ ਸ਼ਹਿਰ ਦੇ ਹੋਰ ਬਹੁਤ ਸਾਰੇ ਲੋਕਾਂ ਦੀ ਮੰਗ ਹੈ ਕਿ ਸ਼ਹਿਰ ਵਿਚ ਜੋ ਖਰਾਬ ਪਾਣੀ ਸਪਲਾਈ ਹੋ ਰਹੀ ਹੈ ਉਸ ਨੂੰ ਠੀਕ ਕੀਤਾ ਜਾਵੇ ਅਤੇ ਪੀਣ ਯੋਗ ਸਾਫ਼ ਪਾਣੀ ਦੀ ਸਪਲਾਈ ਦਿੱਤੀ ਜਾਵੇ ਤਾਂ ਜੋ ਲੋਕ ਸਾਫ ਪਾਣੀ ਦੀ ਵਰਤੋਂ ਕਰ ਖ਼ਤਰਨਾਕ ਬਿਮਾਰੀਆਂ ਦਾ ਸ਼ਿਕਾਰ ਹੋਣ ਤੋਂ ਬਚ ਸਕਣ |

Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਕਰਮਚਾਰੀਆਂ ਨੇ ਤੀਜੇ ਦਿਨ ਵੀ ਕੀਤੀ ਕਲਮ ਛੋੜ ਹੜਤਾਲ <br/> ਅਗਲੀ ਖ਼ਬਰ ਧੂਰੀ ਵਿਖੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੀ ਹੋਈ ਸਮੀਖਿਆ ਮੀਟਿੰਗ <br/>
Ad Position 24