02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਐਸ. ਸੀ. ਐਸ. ਟੀ. ਐਕਟ ਅਧੀਨ ਦਰਜ ਮਾਮਲੇ 'ਚੋਂ ਤਤਕਾਲੀਨ ਸਰਪੰਚ ਸਮੇਤ 3 ਬਰੀ

Ad Position 21
repet_subhas-goyals [Copy P29]
ਅਜੀਤ ਡੈਸਕ 06-06-2026
ਸੰਗਰੂਰ, 5 ਜੂਨ (ਧੀਰਜ ਪਸ਼ੌਰੀਆ)-ਵਧੀਕ ਸੈਸ਼ਨ ਜੱਜ ਮੈਡਮ ਮਨਜਿੰਦਰ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਬੇਅੰਤ ਸਿੰਘ ਛਾਜਲੀ ਵਲੋਂ ਕੀਤੀ ਗਈ ਪੈਰਵੀ ਤੋਂ ਬਾਅਦ ਸੁਣਵਾਈ ਮੁਕੰਮਲ ਹੋਣ ਉੱਤੇ ਐਸ ਸੀ ਐਸ ਟੀ ਐਕਟ ਅਧੀਨ ਦਰਜ ਮਾਮਲੇ ਵਿੱਚੋਂ ਤਤਕਾਲੀਨ ਸਰਪੰਚ ਸਮੇਤ ਤਿੰਨ ਵਿਅਕਤੀਆਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਪੁਲਿਸ ਥਾਣਾ ਸਦਰ ਧੂਰੀ ਵਿਖੇ 14 ਮਾਰਚ 2021 ਨੂੰ ਦਰਜ ਮਾਮਲੇ ਮੁਤਾਬਕ ਪਿੰਡ ਭਸੌੜ ਦੇ ਜੋਗਿੰਦਰ ਸਿੰਘ ਅਤੇ ਹੋਰਨਾਂ ਵੱਲੋਂ ਦਰਖਾਸਤ ਦਿੱਤੀ ਗਈ ਸੀ ਕਿ ਉਨ੍ਹਾਂ ਦੇ ਲੜਕੇ ਖੇਡਦੇ ਖੇਡਦੇ ਲਾਗਲੇ ਪਿੰਡ ਬਨਭੌਰੀ ਵਿਖੇ ਚਲੇ ਗਏ | ਉੱਥੇ ਉਨ੍ਹਾਂ ਨੇ ਨਾ ਸਮਝੀ ਵਿੱਚ ਬਾਬੇ ਦੀ ਸਮਾਧ ਤੇ ਚੜੇ ਹੋਏ ਕੁੱਝ ਰੁਪਏ ਚੁੱਕ ਲਏ ਜਿਨ੍ਹਾਂ ਨੂੰ ਪਿੰਡ ਬਨਭੌਰੀ ਦੇ ਲੋਕਾਂ ਨੇ ਫੜ ਲਿਆ ਉਨ੍ਹਾਂ ਦੇ ਥੱਪੜ ਵੀ ਮਾਰੇ | ਇਨ੍ਹਾਂ ਬੱਚਿਆਂ ਨੂੰ ਫਿਰ ਪਿੰਡ ਭਸੌੜ ਪੈਦਲ ਲਿਆਂਦਾ ਗਿਆ ਜਿੱਥੇ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ | ਦਰਜ ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਪਿੰਡ ਭਸੌੜ ਦੀ ਪੰਚਾਇਤ ਵੱਲੋਂ ਉਨ੍ਹਾਂ ਨੂੰ 5000 ਰੁਪਏ ਜੁਰਮਾਨਾ ਲਗਾ ਦਿੱਤਾ ਗਿਆ ਜਦੋਂ ਉਹ ਇਸ ਜੁਰਮਾਨੇ ਦੀ ਰਕਮ ਨੂੰ ਦੇਣ ਗਏ ਤਾਂ ਉਨ੍ਹਾਂ ਨੂੰ ਕੋਈ ਰਸੀਦ ਨਹੀਂ ਦਿੱਤੀ ਗਈ ਬਲਕਿ ਗਾਲੀ ਗਲੋਚ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਅਤੇ ਜਾਤੀ ਸ਼ਬਦ ਸੂਚਕ ਬੋਲੇ ਗਏ | ਸ਼ਿਕਾਇਤ ਦੇ ਅਧਾਰ ਤੇ ਪਿੰਡ ਦੇ ਤਤਕਾਲੀਨ ਸਰਪੰਚ ਗੁਰਨਾਮ ਸਿੰਘ, ਮਹਿੰਦਰ ਸਿੰਘ ਫ਼ੌਜੀ ਪੰਚ,ਸੁਨੀਲ ਬਾਂਸਲ ਅਤੇ ਗੁਰਵਿੰਦਰ ਸਿੰਘ ਵਾਸੀਅਨ ਭਸੌੜ ਦੇ ਖ਼ਿਲਾਫ਼ ਐਸਸੀ ਐਸਟੀ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ | ਹੁਣ ਅਦਾਲਤ ਵਿੱਚ ਸੁਣਵਾਈ ਮੁਕੰਮਲ ਹੋਣ ਤੇ ਪਿੰਡ ਦੇ ਤਤਕਾਲੀਨ ਸਰਪੰਚ ਗੁਰਨਾਮ ਸਿੰਘ, ਸੁਨੀਲ ਬਾਂਸਲ ਅਤੇ ਗੁਰਵਿੰਦਰ ਸਿੰਘ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ ਜਦਕਿ ਮਹਿੰਦਰ ਸਿੰਘ ਫੌਜੀ ਦੀ ਮੌਤ ਹੋ ਚੁੱਕੀ ਹੈ
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾ ਰਾਹੀਂ ਸੰਗਰੂਰ ਜ਼ਿਲ੍ਹੇ ਦੇ ਰੇਹੜੀ-ਫੜੀ ਵਿਕੇ੍ਰਤਾਵਾਂ ਨੂੰ ਮਿਲਿਆ ਆਰਥਿਕ ਲਾਭ-ਸਰਜੀਵਨ... ਅਗਲੀ ਖ਼ਬਰ ਮੀਟਿੰਗ ਦਾ ਸਮਾਂ ਨਾ ਮਿਲਣ ਦੀ ਸੂਰਤ ਵਿਚ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ
Ad Position 24