10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਪੈਨਸ਼ਨਰਾਂ ਨੇ ਆਈ.ਟੀ.ਆਈ ਵਾਲੇ ਸਾਥੀਆਂ 'ਤੇ ਹੋਏ ਲਾਠੀਚਾਰਜ ਦੀ ਕੀਤੀ ਨਿੰਦਾ

Ad Position 21
No active advertisement
ਅਜੀਤ ਡੈਸਕ 11-06-2026
ਧੂਰੀ, 10 ਜੂਨ (ਸੰਜੇ ਲਹਿਰੀ) - ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਮੰਡਲ ਧੂਰੀ ਦੀ ਮੀਟਿੰਗ ਦੀ ਪ੍ਰਧਾਨਗੀ ਸੁਖਦੇਵ ਸਿੰਘ ਨੇ ਕੀਤੀ | ਜਿਸ ਵਿੱਚ ਵਿੱਛੜੇ ਸਾਥੀਆਂ ਦੀ ਆਤਮਿਕ ਸ਼ਾਂਤੀ ਲਈ ਮੌਨ ਧਾਰਕ ਕਰਕੇ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਗਈ | ਉਪਰੰਤ 5 ਜੂਨ ਨੂੰ ਪਾਵਰਕਾਮ ਮੁੱਖ ਦਫ਼ਤਰ ਪਟਿਆਲਾ ਦੇ ਗੇਟ ਅੱਗੇ ਆਈ.ਟੀ.ਆਈ ਸਾਥੀਆਂ 'ਤੇ ਹੋਏ ਲਾਠੀਚਾਰਜ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ | ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ 17 ਜੂਨ ਨੂੰ ਜਲੰਧਰ ਵਿਖੇ ਹੋ ਰਹੀ ਸੂਬਾ ਪੱਧਰੀ ਕਨਵੈੱਨਸ਼ਨ ਵਿੱਚ ਸੂਬਾ ਵਰਕਿੰਗ ਕਮੇਟੀ ਮੈਂਬਰਾਂ, ਡਵੀਜ਼ਨਾਂ ਵਿਚੋਂ ਪੰਜ-ਪੰਜ ਸਾਥੀ ਆਪਣੇ ਝੰਡੇ, ਬੈਨਰ ਲੈ ਕੇ ਪੁੱਜਣ ਦੀ ਗੱਲ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ 'ਚ ਸੂਬਾ ਕਮੇਟੀ ਵੱਲੋਂ ਕੈਸ਼ ਲੈਸ਼ ਸਕੀਮ ਬਾਰੇ ਸਹਿਮਤੀ ਅਤੇ ਨੋਮੀਨੇਸ਼ਨ ਦੇ ਫਾਰਮ ਭਰਵਾਉਣ ਬਾਰੇ ਵੀ ਸਹਿਮਤੀ ਪ੍ਰਗਟਾਈ ਗਈ, ਜਿਸ ਵਿੱਚ ਪੈਨਸ਼ਨਰ/ ਫੈਮਿਲੀ ਪੈਨਸ਼ਨਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲਾਭ ਹੋਵੇਗਾ | ਜਥੇਬੰਦੀ ਦੀ ਏਕਤਾ ਹੋਰ ਮਜ਼ਬੂਤ ਕਰਨ ਲਈ ਵਿਚਾਰ ਕਰਦਿਆਂ ਰਹਿ ਗਈਆਂ ਮੰਗਾਂ ਜਿਵੇਂ ਕਿ 2.59 ਦੇ ਫੈਕਟਰ ਦਾ ਲਾਭ ਲੈਣਾ, 23 ਸਾਲਾਂ ਇੰਕਰੀਮੈਂਟ ਦਾ ਲਾਭ ਦੇਣ, ਵੱਧ ਰਹੀ ਮਹਿੰਗਾਈ ਨੂੰ ਮੁੱਖ ਰੱਖਦੇ ਹੋਏ ਮੈਡੀਕਲ ਵਿੱਚ 1000 ਰੁਪੈ ਤੋਂ ਵਧਾ ਕੇ 2000 ਰੁਪੈ ਕਰਨ, 16 ਫ਼ੀਸਦੀ ਡੀ.ਏ ਬਕਾਇਆ 30 ਜੂਨ ਤੱਕ ਜਾਰੀ ਕਰਨਾ ਆਦਿ ਮੰਗਾਂ ਬਾਰੇ ਪੰਜਾਬ ਸਰਕਾਰ ਦੇ ਹਾਂ ਪੱਖੀ ਰਵੱਈਏ ਦੀ ਮੰਗ ਕੀਤੀ ਗਈ | ਇਸ ਮੌਕੇ ਭੂਪ ਸਿੰਘ ਜੇ.ਈ., ਹਰਦੇਵ ਸਿੰਘ ਫੋਰਮੈਨ, ਜਸਪਾਲ ਸਿੰਘ ਖੁਰਮੀ, ਦਲਜੀਤ ਸਿੰਘ, ਇੰਦਰਜੀਤ ਸਿੰਘ, ਦਲਵੀਰ ਸਿੰਘ, ਸੰਤੋਖ ਸਿੰਘ ਅਮਰਜੀਤ ਸਿੰਘ ਅਮਨ ਅਤੇ ਸੰਤੋਖ ਸਿੰਘ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਇੰਦਰਜੀਤ ਸਿੰਘ ਮੁੰਡੇ ਵਲੋਂ ਬੂਟੇ ਵੰਡਣ ਦਾ ਲੰਗਰ ਲਗਾਇਆ ਗਿਆ <br/> ਅਗਲੀ ਖ਼ਬਰ ਅੱਤ ਦੀ ਗਰਮੀ 'ਚ ਦੂਜੇ ਦਿਨ ਵੀ ਟਾਵਰ 'ਤੇ ਚੜਿ੍ਹਆ ਰਿਹਾ ਬੇਰੁਜ਼ਗਾਰ ਅਧਿਆਪਕ <br/>
Ad Position 24