ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਐੱਸ. ਯੂ. ਐੱਸ ਕਾਲਜ ਮਹਿਲਾਂ ਚੌਂਕ ਦਾ ਬੀ.ਏ. ਸਮੈਸਟਰ ਪੰਜਵਾਂ ਦਾ ਨਤੀਜਾ ਰਿਹਾ ਸੌ ਫ਼ੀਸਦੀ

Ad Position 21
No active advertisement
ਅਜੀਤ ਡੈਸਕ 13-07-2026
ਸੁਨਾਮ ਊਧਮ ਸਿੰਘ ਵਾਲਾ, 12 ਜੁਲਾਈ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਚੇਅਰਮੈਨ ਰਾਓਵਿੰਦਰ ਸਿੰਘ ਅਤੇ ਵਾਈਸ ਚੇਅਰਮੈਨ ਕੌਰ ਸਿੰਘ ਦੁੱਲਟ ਦੀ ਅਗਵਾਈ ਵਿਚ ਚੱਲ ਰਹੀ ਇਲਾਕੇ ਦੀ ਨਾਮਵਰ ਸੰਸਥਾ ਸ਼ਹੀਦ ਊਧਮ ਸਿੰਘ ਕਾਲਜ ਆਫ ਮੈਨੇਜਮੈਂਟ, ਆਰਟਸ ਐਂਡ ਕੰਪਿਊਟਰ ਸਾਇੰਸ ਮਹਿਲਾਂ ਚੌਂਕ ਦਾ ਬੀ.ਏ. ਸੈਸ਼ਨ ਨਵੰਬਰ 2025 ਸਮੈਂਸਟਰ ਪੰਜਵਾਂ ਦਾ ਨਤੀਜਾ ਸੌ ਫੀਸਦੀ ਰਿਹਾ।ਕਾਲਜ ਪ੍ਰਿੰਸੀਪਲ ਡਾ.ਕੁਲਵੰਤ ਕੌਰ ਨੇ ਦੱਸਿਆ ਕਿ ਇਸ ਪ੍ਰੀਖਿਆ ਵਿਚ ਵਿਦਿਆਰਥਣ ਮੀਨਾਕਸ਼ੀ ਸ਼ਰਮਾ ਸਪੁੱਤਰੀ ਨਰਿੰਦਰ ਕੁਮਾਰ ਨੇ 86% ਅੰਕਾਂ ਨਾਲ ਪਹਿਲਾ, ਦਿਕਸ਼ਾ ਭੰਮ ਸਪੁੱਤਰੀ ਰਾਜਿੰਦਰ ਕੁਮਾਰ ਨੇ 82% ਅੰਕਾਂ ਨਾਲ ਦੂਜਾ ਅਤੇ ਲਵਪ੍ਰੀਤ ਕੌਰ ਸਪੁੱਤਰੀ ਅਮਰੀਕ ਸਿੰਘ ਨੇ 80% ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਪ੍ਰਿੰਸੀਪਲ ਡਾ. ਕੁਲਵੰਤ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਅਧਿਆਪਕਾਂ ਨੂੰ ਵਧਾਈ ਦੇ ਨਾਲ-ਨਾਲ ਭਵਿੱਖ ਵਿੱਚ ਹੋਰ ਵਧੀਆ ਨਤੀਜਿਆਂ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਲੋਕ ਮਿਲਣੀਆਂ ਦੇ ਭਰਵੇਂ ਇਕੱਠ ਨੇ ਸਾਬਤ ਕੀਤਾ ਕਿ ਮਾਨ ਸਰਕਾਰ ਤੋਂ ਲੋਕ ਖੁਸ਼ ਹਨ : ਵਿਧਾਇਕ ਡਾ. ਰਹਿਮਾਨ ਅਗਲੀ ਖ਼ਬਰ ਕਾਂਗਰਸ ਨੇ ਕਦੇ ਵੀ ਲੋਕ ਮੁੱਦਿਆਂ ਦੀ ਗੱਲ ਨਹੀਂ ਕੀਤੀ, ਇਹ ਹਮੇਸ਼ਾ ਪ੍ਰਧਾਨਗੀ ਦੇ ਚੱਕਰ ਵਿੱਚ ਉਲਝੇ ਰਹਿੰਦੇ ਹਨ-ਨੀਲ ਗਰ...
Ad Position 24
No active advertisement