ਜਖੇਪਲ, 12 ਜੁਲਾਈ (ਮੇਜਰ ਸਿੰਘ ਸਿੱਧੂ) - ਡੇਰਾ ਬਾਬਾ ਧਰਮਦਾਸ ਪਿੰਡ ਮੈਦੇਵਾਸ ਵਿਖੇ ਮੂਰਤੀ ਸਥਾਪਨਾ ਸਬੰਧੀ ਸ਼੍ਰੀਮਾਨ ਮਹੰਤ ਬਾਬਾ ਪ੍ਰਸੋਤਮ ਦਾਸ ਦੀ ਅਪਾਰ ਕ੍ਰਿਪਾ ਸਦਕਾ, ਮਹੰਤ ਭਰਪੂਰ ਦਾਸ ਦੀ ਦੇਖ-ਰੇਖ ਵਿੱਚ, ਗ੍ਰਾਮ ਪੰਚਾਇਤ ਸਰਪੰਚ ਸਤਨਾਮ ਸਿੰਘ ਤੇ ਨਗਰ ਦੇ ਸਹਿਯੋਗ ਨਾਲ 8 ਜੁਲਾਈ ਤੋਂ 12 ਜੁਲਾਈ ਤੱਕ ਪੰਜ ਰੋਜਾ ਵਿਸ਼ਾਲ ਸਮਾਂਗਮ ਦਾ ਅਯੋਜਨ ਕੀਤਾ ਗਿਆ । ਜਿਸ ਵਿੱਚ ਵੱਖ-ਵੱਖ ਥਾਵਾਂ ਤੋਂ ਲੱਗ-ਭੱਗ 200 ਦੇ ਕਰੀਬ ਡੇਰਿਆਂ ਦੇ ਮਹੰਤਾਂ ਨੇ ਹਾਜਰੀ ਭਰੀ । ਸਮਾਂਗਮ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਨੇ ਵਿਸ਼ੇਸ਼ ਤੌਰ ’ਤੇ ਸਿਰਕਤ ਕੀਤੀ । ਡੇਰੇ ਵਿੱਚ ਬਾਬਾ ਧਰਮਦਾਸ, ਬਾਬਾ ਸ਼੍ਰੀ ਚੰਦ ਤੇ ਮਹਾਂਵੀਰ ਹਨੂੰਮਾਨ ਦੀਆਂ ਮੂਰਤੀਆਂ ਦੀ ਸਥਾਪਨਾ ਕੀਤੀ ਗਈ । ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾਂ ਨੇ ਸੰਗਤਾਂ ਨੂੰ ਗੁਰੂਆਂ ਦੇ ਦਰਸਾਏ ਮਾਰਗਾਂ ਤੇ ਚੱਲਣ ਦੀ ਅਪੀਲ ਕੀਤੀ ਤੇ ਸੰਗਤਾਂ ਦੀਆਂ ਤਕਲੀਫਾਂ ਸੁਣੀਆਂ। ਇਸ ਤੋਂ ਇਲਾਵਾ ਵਿੱਤ ਮੰਤਰੀ ਨੇ ਡੇਰੇ ਵਿੱਚ ਸ਼ੈੱਡ ਲਈ ਬਣਾਉਣ ਲਈ 12 ਲੱਖ ਰੂਪੈ ਦੀ ਰਾਸ਼ੀ ਦਾ ਐਲਾਨ ਵੀ ਕੀਤਾ। ਮਹੰਤ ਭਰਪੂਰ ਦਾਸ ਵੱਲੋਂ ਵਿੱਤ ਮੰਤਰੀ ਸ. ਹਰਪਾਲ ਚੀਮਾਂ ਦਾ ਸਿਰੋਪਾ ਪਾ ਕੇ ਸਨਮਾਨ ਕੀਤਾ ਗਿਆ। ਸਮਾਂਗਮ ਦੌਰਾਨ ਵੱਖ-ਵੱਖ ਕਵਿਸ਼ਰੀ ਜਥਿਆਂ ਨੇ ਗੁਰੂਆਂ ਦੀਆਂ ਜੀਵਨੀਆਂ ਸਬੰਧੀ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਤੇ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ । ਸਟੇਜ ਸਕੱਤਰ ਦੀ ਭੂਮਿਕਾ ਮਲਕੀਤ ਸਿੰਘ ਮੱਲਣ ਨੇ ਬਾਖੂਬੀ ਨਿਭਾਈ। ਇਸ ਮੌਕੇ ਸ. ਤਪਿੰਦਰ ਸਿੰਘ ਸੋਹੀ, ਪਹਿਲਵਾਨ ਪਰਵਿੰਦਰ ਸਿੰਘ, ਸਰਪੰਚ ਸਤਨਾਮ ਸਿੰਘ, ਪੰਚ ਗੁਰਬਚਨ ਸਿੰਘ, ਯਾਦਵਿੰਦਰ ਸਿੰਘ, ਜਗਦੀਪ ਸਿੰਘ, ਸੋਨੀ ਸਿੰਘ ਸਾਰੇ ਪੰਚ, ਆੜਤੀਆ ਪ੍ਰਧਾਨ ਰਜਿੰਦਰ ਬਬਲੀ, ਸਾਬਕਾ ਸਰਪੰਚ ਤੇ ਮੈਬਰ ਜਿਲ੍ਹਾ ਪ੍ਰੀਸ਼ਦ ਪਵਿੱਤਰ ਸਿੰਘ ਗੰਢੂਆਂ, ਚੇਅਰਮੈਨ ਹਰਵਿੰਦਰ ਸਿੰਘ ਛਾਜਲੀ, ਚੇਅਰਮੈਨ ਰਣਜੀਤ ਸਿੰਘ ਜੋਨਡੀਅਰ, ਸਰਪੰਚ ਮੌਜੋਵਾਲ, ਹਰਮੇਲ ਸਿੰਘ ਖਾਲਸਾ, ਜੇ.ਈ. ਹਰਬੰਸ ਸਿੰਘ, ਸਰਪੰਚ ਮੌਜੋਵਾਲ, ਸਰਪੰਚ ਜਸਪਾਲ ਸਿੰਘ ਕਾਲਾ, ਸਰਪੰਚ ਕੇਵਲ ਸਿੰਘ, ਸਰਪੰਚ ਮਨਪ੍ਰੀਤ ਸਿੰਘ ਗੱਗੀ, ਪੰਚ ਅਮਨਦੀਪ ਸਿੰਘ ਦੀਪ ਤੋੰ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਮੈਦੇਵਾਸ ਅਤੇ ਲਾਗਲੇ ਪਿੰਡਾਂ ਦੇ ਮੋਹਤਵਰ ਵਿਅੱਕਤੀ ਅਤੇ ਔਰਤਾਂ ਹਾਜ਼ਰ ਸਨ। ਸਰਪੰਚ ਸਤਨਾਮ ਸਿੰਘ ਨੇ ਆਏ ਮਹਿਮਾਨਾਂ ਤੇ ਨਗਰ ਦੇ ਪਤਵੰਤਿਆਂ ਦਾ ਧੰਨਵਾਦ ਕੀਤਾ ।