ਸੰਗਰੂਰ, 15 ਜੁਲਾਈ (ਧੀਰਜ ਪਸ਼ੌਰੀਆ) - ਭਾਰਤੀ ਕਿਸਾਨ ਯੂਨੀਅਨ ਏਕਤਾ ਆਜਾਦ ਦੇ ਵੱਲੋਂ ਭਾਰਤ ਅਮਰੀਕਾ ਦੀ ਹੋ ਰਹੀ ਖੇਤੀ ਟਰੇਡ ਡੀਲ ਦੇ ਵਿਰੋਧ ਵਜੋਂ ਜ਼ਿਲਾ ਕਾਰਜਕਾਰੀ ਕਨਵੀਨਰ ਕੁਲਵਿੰਦਰ ਸੋਨੀ ਲੌਂਗੋਵਾਲ ਦੀ ਅਗਵਾਈ ਹੇਠ ਮੋਟਰਸਾਈਕਲ ਮਾਰਚ ਕਰਦਿਆਂ ਸੈਂਕੜੇ ਕਿਸਾਨਾਂ ਮਜ਼ਦੂਰਾਂ ਨੇ ਸੁਨਾਮ ਦੀ ਦਾਣਾ ਮੰਡੀ ਵਿੱਚ ਇਕੱਤਰ ਹੋ ਕੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪਿੰਡਾਂ ਵਿੱਚੋਂ ਦੀ ਮਾਰਚ ਕਰਦੇ ਹੋਏ ਸੰਗਰੂਰ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਭਾਰਤ ਸਰਕਾਰ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ। ਕਿਸਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸੰਬੋਧਨ ਕਰਦਿਆਂ ਸੂਬਾ ਕਾਰਜਕਾਰੀ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਮੋਦੀ ਸਰਕਾਰ ਪੂਰੀ ਤਰ੍ਹਾਂ ਅਮਰੀਕਾ ਅੱਗੇ ਗੋਡੇ ਟੇਕਦਿਆਂ ਭਾਰਤ ਅਮਰੀਕਾ ਟਰੇਡ ਡੀਲ ਨੂੰ ਅੰਤਿਮ ਛੋਹਾਂ ਦੇਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦਾ ਮੰਤਰੀ ਮੰਡਲ ਟਰੇਡ ਡੀਲ ਨੂੰ ਅੰਤਿਮ ਛੋਹਾਂ ਦੇਣ ਲਈ ਪੱਬਾਂ ਭਾਰ ਹੋਇਆ ਪਿਆ ਹੈ। ਤੇ ਮੋਦੀ ਸਰਕਾਰ ਪੂਰੀ ਤਰ੍ਹਾਂ ਭਾਰਤ ਤੇ ਪੰਜਾਬ ਦੀ ਖੇਤੀਬਾੜੀ ਤੇ ਡੇਅਰੀ ਸੈਕਟਰ ਨੂੰ ਖ਼ਤਮ ਕਰਨ ਲਈ ਲਗਭਗ ਮੌਤ ਦੇ ਵਾਰੰਟਾ ਤੇ ਦਸਤਖ਼ਤ ਕਰ ਚੁੱਕੀ ਹੈ।ਖੇਤੀ ਟਰੇਡ ਡੀਲ ਦੇ ਲਾਗੂ ਹੋਣ ਨਾਲ ਅਮਰੀਕਾ ਦੀਆਂ ਖੇਤੀ ਨਾਲ ਸਬੰਧਤ ਅਨਾਜ ਤੇ ਹੋਰ ਵਸਤਾਂ ਭਾਰਤ ਵਿੱਚ ਵਿਕਣ ਦੀ ਖੁੱਲੀ ਆਜ਼ਾਦੀ ਹੋਣ ਤੋਂ ਬਾਅਦ ਭਾਰਤ ਵਿਚ ਪੈਦਾ ਹੋਣ ਵਾਲੇ ਅਨਾਜ਼ ਤੇ ਡੇਅਰੀ ਨਾਲ ਸਬੰਧਤ ਦੁੱਧ ਦੀਆਂ ਵਸਤਾਂ ਮੰਡੀ ਤੇ ਬਜਾਰ ਵਿੱਚ ਰੁਲ ਜਾਣੀਆਂ ਹਨ। ਜਿਸ ਨਾਲ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਦੀ ਤਬਾਹੀ ਤਹਿ ਹੈ। ਸੋ ਕੇਂਦਰ ਸਰਕਾਰ ਸਰਕਾਰ ਪੂਰੀ ਤਰ੍ਹਾਂ ਅਮਰੀਕਾ ਅੱਗੇ ਗੋਡੇ ਟੇਕ ਕੇ ਕਿਸਾਨਾਂ ਮਜ਼ਦੂਰਾਂ ਦੇ ਹਿੱਤਾਂ ਨੂੰ ਭੁਲਾ ਚੁੱਕੀ ਹੈ।ਕੇਂਦਰ ਸਰਕਾਰ ਨੂੰ ਇਤਿਹਾਸ ਤੋਂ ਸਿੱਖਣਾ ਚਾਹੀਦਾ ਹੈ ਤੇ ਪਿਛਲੇ ਦਿੱਲੀ ਅੰਦੋਲਨ ਤੋਂ ਸਬਕ ਲੈਣ ਦੀ ਲੋੜ ਹੈ। ਕਿਉਂਕਿ ਪਿਛਲੇ ਦਿੱਲੀ ਅੰਦੋਲਨ ਤੋਂ ਵੀ ਵੱਡਾ ਅੰਦੋਲਨ ਖੇਤੀ ਟਰੇਡ ਡੀਲ ਨੂੰ ਰੱਦ ਕਰਵਾਉਣ ਲਈ ਹੋਵੇਗਾ। ਤੇ ਨਾਲ ਦੀ ਪੰਜਾਬ ਸਰਕਾਰ ਵੀ ਨਵੀਂ ਲੈਂਡ ਪੂਲਿੰਗ ਨੀਤੀ ਲਿਆਉਣ ਤੋਂ ਬਾਜ ਆਵੇ। ਨਹੀਂ ਪੰਜਾਬ ਵਿੱਚ ਵੀ ਵੱਡੇ ਅੰਦੋਲਨ ਲੈਂਡ ਪੂਲਿੰਗ ਨੀਤੀ ਵਾਪਸ ਕਰਵਾਉਣ ਲਈ ਕੀਤੇ ਜਾਣਗੇ।ਤੇ ਆਉਣ ਵਾਲੇ ਦਿਨਾਂ ਵਿੱਚ ਕਿਸਾਨ ਆਪਣਾ ਕੰਮ ਧੰਦਾ ਸਮੇਟਦਿਆਂ ਸ਼ੰਭੂ ਖਨੌਰੀ ਤੇ ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨਾਂ ਦਾ ਮੋਰਚਾ ਉਖਾੜ ਕੇ ਜੋ ਸਮਾਨ ਲੁੱਟਿਆ ਉਸਦੀ ਭਰਭਾਈ ਕਰਵਾਉਣ ਲਈ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਵੱਡੇ ਪ੍ਰੋਗਰਾਮ ਉਲੀਕੇ ਜਾਣਗੇ।ਕੇਂਦਰ ਸਰਕਾਰ ਨੂੰ ਸਖਤ ਤਾੜਨਾਂ ਦਿੰਦਿਆਂ ਜਸਵੀਰ ਮੈਦੇਵਾਸ ਨੇ ਕਿਹਾ ਕਿ ਜੇ ਮੋਦੀ ਸਰਕਾਰ ਖੇਤੀ ਟਰੇਡ ਡੀਲ ਤੇ ਦਸਤਖ਼ਤ ਕਰਕੇ ਸਮਝੌਤਾ ਕਰਦੀ ਹੈ ਤਾਂ ਫਿਰ ਪੰਜਾਬ ਤੇ ਪੂਰੇ ਭਾਰਤ ਵਿੱਚ ਅੰਦੋਲਨ ਦਾ ਸਾਹਮਣਾ ਕਰਨ ਲੲਈ ਤਿਆਰ ਰਹੇ।ਅੱਜ ਦੇ ਮੋਟਰਸਾਈਕਲ ਮਾਰਚ ਦੇ ਮੁਜ਼ਾਹਰੇ ਨੂੰ ਮੁਜ਼ਾਹਰੇ ਨੂੰ ਜ਼ਿਲਾ ਕਾਰਜਕਾਰੀ ਆਗੂ , ਜਸਵੀਰ ਮੈਧੇਵਾਸ,ਸੰਤ ਰਾਮ ਛਾਜਲੀ, ਹਰਦੇਵ ਕੁਲਾਰ, ਸੁਖਵਿੰਦਰ ਪੇਧਨੀ ਆਦਿ ਨੇ ਵੀ ਸੰਬੋਧਨ ਕੀਤਾ।