08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਲਾਈਨਸ ਕਲੱਬ ਵਲੋਂ “ਰਿਲੀਵ ਦ ਹੰਗਰ” ਪ੍ਰੋਜੈਕਟ ਅਧੀਨ ਹੋਮੀ ਭਾਬੇ ਕੈਂਸਰ ਹਸਪਤਾਲ ’ਚ ਕੀਤੀ ਗਈ ਸੇਵਾ

Ad Position 21
No active advertisement
ਅਜੀਤ ਡੈਸਕ 16-07-2026
ਸੰਗਰੂਰ, 15 ਜੁਲਾਈ (ਧੀਰਜ ਪਸ਼ੌਰੀਆ) - ਲਾਇਨਜ਼ ਕਲੱਬ ਸੰਗਰੂਰ ਗ੍ਰੇਟਰ ਦੇ ਪ੍ਰਧਾਨ ਅਮ੍ਰਿਤ ਗਰਗ ਦੀ ਅਗਵਾਈ ਹੇਠ ਦੂਜਾ “ਰਿਲੀਵ ਦ ਹੰਗਰ” ਪ੍ਰੋਜੈਕਟ ਹੋਮੀ ਭਾਬੇ ਕੈਂਸਰ ਹਸਪਤਾਲ, ਸੰਗਰੂਰ ਵਿਖੇ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਇਹ ਸੇਵਾ ਪ੍ਰੋਜੈਕਟ ਸ਼੍ਰੀ ਗੁਰੂ ਅੰਗਦ ਦੇਵ ਸੇਵਾ ਸੋਸਾਇਟੀ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਪ੍ਰੋਜੈਕਟ ਦੀ ਸੇਵਾ ਕਰਨਬੀਰ ਸਿੰਘ ਮਾਨ ਵੱਲੋਂ ਆਪਣੇ ਪਿਤਾ ਸਵਰਗਵਾਸੀ ਰਾਜਪਾਲ ਸਿੰਘ ਮਾਨ (ਬੇਬੀ) ਦੀ ਯਾਦ ਵਿੱਚ ਕੀਤੀ ਗਈ। ਇਸ ਮੌਕੇ ਕਲੱਬ ਦੇ ਸਕੱਤਰ ਜਸਪਾਲ ਸਿੰਘ, ਖਜ਼ਾਨਚੀ ਐਨ.ਡੀ. ਸਿੰਗਲਾ, ਵਾਈਸ ਪ੍ਰਧਾਨ ਸਤਪਾਲ ਸਿੰਘ, ਵਾਈਸ ਪ੍ਰਧਾਨ ਦੀਪਕ ਗਰਗ, ਜਗਦੀਸ਼ ਬਾਂਸਲ, ਚਮਨ ਸਦਾਨਾ, ਜਸਪਾਲ ਸਿੰਘ ਰਾਣਾ, ਵਿਸ਼ਾਲ ਛਾਬੜਾ, ਪਵਨ ਕਾਂਸਲ, ਡਾਕਟਰ ਪ੍ਰੀਤਪਰਕਾਸ ਸਿੰਘ ਸੇਖੋਂ, ਵਿਨੀਤਾ ਗਰਗ, ਕਿਰਨਪਾਲ ਕੌਰ, ਸ਼ਿਵਾਨੀ ਗੋਇਲ ਅਤੇ ਮਾਨ ਪਰਿਵਾਰ ਦੇ ਮੈਂਬਰ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ਦੌਰਾਨ ਸਰਬਜੀਤ ਸਿੰਘ ਰੇਖੀ ਹੋਏ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਪੰਜਾਬੀ ਮਾਵਾਂ ਧੀਆਂ ਭਗਵੰਤ ਮਾਨ ਦੀ ਸਰਕਾਰ ਦੇ ਬਹਿਕਾਵੇ ਵਿਚ ਨਹੀਂ ਆਉਣਗੀਆਂ - ਹਮੀਦੀ
Ad Position 24