05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਸੀਬਾ ਸਕੂਲ ਦੀ ਐੱਨ.ਸੀ.ਸੀ. ਟੀਮ ਨੇ ਓਵਰਆਲ ਟਰਾਫ਼ੀ ਵਿੱਚ ਦੂਜਾ ਸਥਾਨ ਕੀਤਾ ਪ੍ਰਾਪਤ

Ad Position 21
No active advertisement
ਅਜੀਤ ਡੈਸਕ 24-07-2026
ਲਹਿਰਾਗਾਗਾ, 23 ਜੁਲਾਈ (ਅਸ਼ੋਕ ਗਰਗ) - ਬੀਤੇ ਦਿਨੀਂ ਫਤਿਹਗੜ੍ਹ ਸਾਹਿਬ ਵਿਖੇ ਲੱਗੇ ਸਾਲਾਨਾ ਟ੍ਰੇਨਿੰਗ ਕੈਂਪ ਐਨ.ਸੀ.ਸੀ ਏਅਰ ਵਿੰਗ ਵਿਚ ਸੀਬਾ ਸਕੂਲ ਲਹਿਰਾਗਾਗਾ ਦੇ ਕੈਡਿਟਾਂ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਮੁਕਾਬਲਿਆਂ ਵਿਚ ਓਵਰਆਲ ਦੂਸਰਾ ਸਥਾਨ, ਸੱਭਿਆਚਾਰ ਗਤੀਵਿਧੀਆਂ ਵਿਚ ਕੈਡਿਟ ਗੁਰਸੀਰਤ ਕੌਰ ਦੀ ਅਗਵਾਈ ਵਿਚ ਪਹਿਲਾ ਸਥਾਨ, ਡਰਿੱਲ ਕਮਾਂਡਰ ਕੈਡਿਟ ਦੀਪਇੰਦਰ ਕੌਰ ਦੀ ਅਗਵਾਈ ਹੇਠ ਦੂਸਰਾ ਸਥਾਨ, 4 ਗੁਣਾ 100 ਰਲੇਅ ਦੌੜ ਵਿਚ ਤੀਸਰਾ ਸਥਾਨ ਅਤੇ 200 ਮੀਟਰ ਦੌੜ ਵਿਚ ਕੈਡਿਟ ਗੁਰਜੋਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਐਨ.ਸੀ.ਸੀ ਦੇ ਇੰਚਾਰਜ ਸੁਭਾਸ਼ ਚੰਦ ਮਿੱਤਲ ਨੇ ਦੱਸਿਆ ਕਿ ਗਰੁੱਪ ਕੈਪਟਨ ਸੋਮਨਾਥ ਮਿੱਤਰਾ ਦੀ ਅਗਵਾਈ ਹੇਠ ਇਸ ਕੈਂਪ ਵਿਚ 19 ਸਕੂਲਾਂ ਦੇ 400 ਕੈਡਿਟਾਂ ਨੇ ਹਿੱਸਾ ਲਿਆ ਜਿਸ ਵਿਚ ਸੀਬਾ ਸਕੂਲ ਦੇ 24 ਕੈਡਿਟ ਸ਼ਾਮਲ ਸਨ। ਇਸ ਦਸ ਰੋਜ਼ਾ ਕੈਂਪ ਦੌਰਾਨ ਇਹ ਵਿਦਿਆਰਥੀ ਸਵੇਰੇ 5 ਵਜੇ ਉੱਠ ਕੇ ਅਲੱਗ-ਅਲੱਗ ਸਰੀਰਕ ਗਤੀਵਿਧੀਆਂ ਕਰਦੇ ਹੋਏ 10 ਵਜੇ ਤੋਂ ਡੇਢ ਵਜੇ ਤੱਕ ਪੜ੍ਹਾਈ ਅਤੇ ਸ਼ਾਮ ਨੂੰ ਵੱਖ-ਵੱਖ ਖੇਡਾਂ ਕਰਦੇ ਸਨ। ਬੱਚਿਆਂ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ, ਮੈਡਮ ਅਮਨ ਢੀਂਡਸਾ ਅਤੇ ਪ੍ਰਿੰਸੀਪਲ ਫਲੈਵੀ ਡੇਵਿਡ ਨੇ ਮੁਬਾਰਕਵਾਦ ਦਿੱਤੀ ਅਤੇ ਬੱਚਿਆਂ ਨੂੰ ਵਧੇਰੇ ਅਨੁਸ਼ਾਸਨ ਵਿੱਚ ਰਹਿ ਕੇ ਦੇਸ਼ ਅਤੇ ਸਮਾਜ ਸੇਵਾ ਕਰਨ ਲਈ ਪ੍ਰੇਰਿਆ।
Ad Position 22
No active advertisement
ਪਿਛਲੀ ਖ਼ਬਰ ਅਭਿਆਨ ਫਾਊਂਡੇਸ਼ਨ ਨੇ ਕਰਵਾਇਆ ਸਮਾਗਮ ਅਗਲੀ ਖ਼ਬਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਾਮਿਆਂ ਨੇ ਹਲਕਾ ਸਾਹਨੇਵਾਲ ਤੋਂ 27 ਨੂੰ ਝੰਡਾ ਮਾਰਚ ਕਰਨ ਦਾ ਕੀਤਾ ਐਲਾਨ
Ad Position 24
No active advertisement