ਸੰਗਰੂਰ, 24 ਜੁਲਾਈ (ਧੀਰਜ ਪਸੋਰੀਆ)-ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲਾਂ ਵੱਲੋਂ 15 ਵੇਂ ਦਿਨ ਵੀ ਕੰਮ ਕਾਜ ਠੱਪ ਕਰਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਦੇ ਮੂਹਰੇ ਧਰਨਾ ਦਿੱਤਾ ਗਿਆ ਅਤੇ ਧਰਨੇ ਦੇ ਨਾਲ ਹੀ ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲਾਂ ਵੱਲੋਂ ਲਗਾਤਾਰ ਜਾਰੀ ਲੜੀਵਾਰ ਭੁੱਖ ਹੜਤਾਲ ਵਿਚ ਜ਼ਿਲਾ ਬਾਰ ਦੇ ਉੱਘੇ ਵਕੀਲ ਲਲਿਤ ਕੁਮਾਰ ਗਰਗ, ਗੁਰਵਿੰਦਰ ਆਹਲੂਵਾਲੀਆ, ਤਰੀਬੁਵਨ ਬੈੱਸ, ਦੀਪਕ ਸਰਮਾ, ਹਿਮਾਸੂ ਸਰਮਾ, ਸੁਰਜੀਤ ਸਿੰਘ ਰੰਧਾਵਾ, ਐਮ ਜੀ ਸਰਮਾ, ਸੁਨੀਲ ਸਰਮਾ, ਗੌਰਵ ਸਿੰਗਲਾ ਅਤੇ ਐਸਪੀ ਸ਼ਰਮਾ ਭੁੱਖ ਹੜਤਾਲ ਵਿੱਚ ਸ਼ਾਮਿਲ ਹੋਏ। ਅੱਜ ਦੇ ਧਰਨੇ ਵਿੱਚ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਐਡਵੋਕੇਟ ਇਕਬਾਲ ਸਿੰਘ ਝੂੰਦਾ ਸਾਬਕਾ ਵਿਧਾਇਕ ਨੇ ਸ਼ਾਮਿਲ ਹੋ ਕੇ ਵਕੀਲਾਂ ਦੇ ਸੰਘਰਸ਼ ਦੀ ਹਿਮਾਇਤ ਕੀਤੀ। ਜ਼ਿਲ੍ਹਾ ਬਾਰ ਦੇ ਪ੍ਰਧਾਨ ਸੁਖਜਿੰਦਰ ਸਿੰਘ ਢੀਂਡਸਾ, ਐਡਵੋਕੇਟ ਸੁਰਜੀਤ ਸਿੰਘ ਗਰੇਵਾਲਅਤੇ ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੀਗਲ ਏਡ ਡਿਫੈਂਸ ਕੌਂਸਲ 2023 ਵਿੱਚ ਹੋਂਦ ਵਿੱਚ ਆਈ ਸੀ। ਹੌਲੀ ਹੌਲੀ ਇਸਦੀਆਂ ਖਾਮੀਆਂ ਸਾਹਮਣੇ ਆਉਣ ਲੱਗੀਆਂ ਹਨ। ਇਹ ਕੌਂਸਲ ਜਿੱਥੇ ਵਕੀਲ ਭਾਈਚਾਰੇ ਲਈ ਨੁਕਸਾਨਦਾਇਕ ਹੈ ਉੱਥੇ ਸਮਾਜ ਨੂੰ ਵੀ ਇਸਦੇ ਦੂਰ ਪਰਭਾਵੀ ਨੁਕਸਾਨ ਹਨ ਉਹਨਾਂ ਕਿਹਾ ਕਿ ਜੇ ਕਾਨੂੰਨ ਦੀਆਂ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਉਹ ਦਿੱਲੀ ਜਾ ਕੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ!ਸੈਕਟਰੀ ਸਿਮਰਨਦੀਪ ਸਿੰਘ ਬਲੱਗਣ,ਬਾਰ ਦੇ ਉਪ ਪ੍ਰਧਾਨ ਜਗਮੀਤ ਸਿੰਘ, ਸਾਬਕਾ ਪ੍ਰਧਾਨ ਗਗਨਦੀਪ ਸਿੰਘ ਸੀਬੀਆ, ਲਲਿਤ ਕੁਮਾਰ ਗਰਗ, ਦਲਜੀਤ ਸਿੰਘ ਸੇਖੋਂ ਨੇ ਕਿਹਾ ਕਿ ਜੇਕਰ ਵਕੀਲਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਤੋਂ ਗਰੇਜ ਨਹੀਂ ਕੀਤਾ ਜਾਵੇਗਾ। ਐਡਵੋਕੇਟ ਬੇਅੰਤ ਸਿੰਘ ਛਾਜਲੀ, ਸੰਜੀਵ ਕੁਮਾਰ ਗੋਇਲ, ਗੁਰਬਚਨ ਸਿੰਘ ਨਹਿਲ, ਗੁਰਿੰਦਰਪਾਲ ਕਰਤਾਰਪੁਰਾ, ਰਾਜਵੀਰ ਸਿੰਘ ਗਰੇਵਾਲ ਸਵਰਨ ਸਿੰਘ ਰਟੋਲ, ਕੁਲਦੀਪ ਜੈਨ, ਗੁਰਪ੍ਰੀਤ ਸਿੰਘ ਚੱਠਾ, ਜਸਵੀਰ ਸਿੰਘ ਸਰਾਓ, ਅਜੇ ਪਾਲ ਸਿੰਘ ਅਕੋਈ ਐਮਏ ਸ਼ਾਹ ਜੱਗਾ ਮਲੇਰਕੋਟਲਾ, ਰਣਜੀਤ ਸਿੰਘ ਦਿਓਲ,ਗੁਰਸੇਵਕ ਸਿੰਘ ਸਿੱਧੂ, ਮਨਪ੍ਰੀਤ ਸਿੰਘ ਗਰੇਵਾਲ, ਰਣਧੀਰ ਸਿੰਘ ਭੰਗੂ, ਅਮਿਤ ਅਗਰਵਾਲ, ਰਿਤੇਸ਼ ਜਿੰਦਲ, ਇੰਦਰਪਾਲ ਸਿੰਘ ਧਾਂਦਲੀ, ਚਮਕੌਰ ਸਿੰਘ ਲਿੱਟ, ਗੌਰਵ ਗਰਗ ਲਹਿਰਾ, ਕੁਲਵਿੰਦਰ ਸਿੰਘ ਤੂਰ, ਗੁਰਪ੍ਰੀਤ ਸਿੰਘ ਮਾਨ, ਸਿੰਮੀ ਮਾਨ ਅਤੇ ਹੋਰਨਾਂ ਨੇ ਇਸ ਸੰਘਰਸ਼ ਦਾ ਸਮਰਥਨ ਕੀਤਾ ਹੈ।