ਸ਼ੇਰਪੁਰ, 24 ਜੁਲਾਈ (ਦਰਸ਼ਨ ਸਿੰਘ ਖੇੜੀ)–ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਵਿਧਾਇਕ ਕੁਲਵੰਤ ਸਿੰਘ ਪੰਡੋਰੀ ਸਮੇਤ ਇਲਾਕੇ ਦੀਆਂ ਵੱਖ-ਵੱਖ ਧਾਰਮਿਕ ,ਸਮਾਜਿਕ,ਸਾਹਿਤਕ ਅਤੇ ਰਾਜਨੀਤਕ ਨੇਤਾਵਾਂ ਨੇ ਇਲਾਕੇ ਦੀ ਧਾਰਮਿਕ ਸਖਸੀਅਤ ਸੰਤ ਬਾਬਾ ਹਾਕਮ ਸਿੰਘ ਗੰਡੇਵਾਲ,ਗੁਰਪ੍ਰੀਤ ਸਿੰਘ ਗੰਡਾ ਸਿੰਘ ਵਾਲਾ ਅਤੇ ਐਡਵੋਕੇਟ ਰਣਪ੍ਰੀਤ ਸਿੰਘ ਗੰਡੇਵਾਲ ਨਾਲ ਇਸ ਨਾਜ਼ੁਕ ਘੜੀ ਵਿਚ ਭਾਈ ਗੁਰਇਕਪ੍ਰੀਤ ਸਿੰਘ ਗੰਡਾ ਸਿੰਘ ਵਾਲ (ਯੂਐਸਏ) ਦੇ ਅਚਨਚੇਤ ਅਕਾਲ ਚਲਾਣੇ ਤੇ ਦੁੱਖ ਦਰਦ ਸਾਂਝਾ ਕੀਤਾ। ਇਸ ਮੌਕੇ ਚੇਅਰਮੈਨ ਰਾਜਵਿੰਦਰ ਸਿੰਘ ਰਾਜ ਸਰਪੰਚ ਸ਼ੇਰਪੁਰ, ਮਾਸਟਰ ਹਰਬੰਸ ਸਿੰਘ ਸ਼ੇਰਪੁਰ ਪ੍ਰਧਾਨ ਸਿੱਖ ਬੁੱਧੀਜੀਵੀ ਮੰਚ,ਗੁਰਮੇਲ ਸਿੰਘ ਚੀਮਾ, ਜਥੇਦਾਰ ਲਾਭ ਸਿੰਘ, ਕਰਨੈਲ ਸਿੰਘ,ਭੰਤ ਸਿੰਘ,ਗੋਰਾ ਸਿੰਘ, ਹਰਪਾਲ ਸਿੰਘ ਪੋਪੀ ਫੋਜ਼ੀ, ਡਾਕਟਰ ਲਖਵਿੰਦਰ ਸਿੰਘ ਟਿੱਬਾ, ਗੁਰਜੰਟ ਸਿੰਘ ਸੰਧੂ ਪ੍ਰਧਾਨ, ਗ਼ਰੀਬ ਸਿੰਘ ਛੰਨਾਂ, ਹੰਸਾਂ ਸਿੰਘ ਗੰਡੇਵਾਲ,ਮਹੰਤ ਕੇਵਲ ਕ੍ਰਿਸ਼ਨ ਹੰਢਿਆਇਆ ਆਦਿ ਆਗੂ ਮੌਜੂਦ ਸਨ।