07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਸੁਨਾਮ ’ਚ ਇਨਸਾਫ ਪਸੰਦ ਜਥੇਬੰਦੀਆਂ ਵਲੋਂ ਰੋਸ ਮਾਰਚ

Ad Position 21
No active advertisement
ਅਜੀਤ ਡੈਸਕ 25-07-2026
ਸੁਨਾਮ ਊਧਮ ਸਿੰਘ ਵਾਲਾ, 24 ਜੁਲਾਈ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਬੀਤੇ ਦਿਨ ਦਿੱਲੀ ਦੇ ਜੰਤਰ ਮੰਤਰ ਤੇ ਪੇਪਰ ਲੀਕ ਮਾਮਲੇ ਦਾ ਸ਼ਾਂਤਮਈ ਵਿਰੋਧ ਕਰ ਰਹੇ ਵਿਦਿਆਰਥੀਆਂ ਤੇ ਕੀਤੇ ਗਏ ਬੇਹਤਾਸ਼ਾ ਲਾਠੀਚਾਰਜ ਅਤੇ ਬਰਨਾਲਾ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਸਫਾਈ ਸੇਵਕਾਂ ਚ ਸ਼ਾਮਿਲ ਬੀਬੀਆਂ ਦੀ ਕੀਤੀ ਗਈ ਕੁੱਟਮਾਰ ਦੇ ਰੋਸ ਵਜੋਂ ਅੱਜ ਵੱਖ-ਵੱਖ ਜਥੇਬੰਦੀਆਂ,ਸਮੂਹ ਇਨਸਾਫ ਪਸੰਦ ਲੋਕਾਂ ਅਤੇ ਨਗਰ ਕੌਂਸਲ ਦੇ ਸਫਾਈ ਸੇਵਕਾਂ ਵਲੋਂ ਮਿਲਕੇ ਸੁਨਾਮ ਸ਼ਹਿਰ ਰੋਸ ਮਾਰਚ ਕੀਤਾ ਗਿਆ ਜੋ ਸਥਾਨਕ ਮਾਤਾ ਮੋਦੀ ਚੌਂਕ ਤੋਂ ਚੱਲਕੇ ਸ਼ਹਿਰ ਦੇ ਵੱਖ-ਵੱਖ ਬਜਾਰਾਂ ’ਚੋਂ ਦੀ ਹੁੰਦਾ ਹੋਇਆ ਪੀਰਾਂ ਵਾਲਾ ਗੇਟ ਵਿਖੇ ਜਾ ਕੇ ਸਮਾਪਤ ਹੋਇਆ।ਇਸ ਸਮੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਵੀ ਕੀਤੀ ਗਈ।ਇਸ ਸਮੇ ਡਾ.ਅਮਰੀਕ ਸਿੰਘ ਅਮਨ, ਗਿਆਨੀ ਜੰਗੀਰ ਸਿੰਘ ਰਤਨ, ਕਰਨੈਲ ਸਿੰਘ ਜਖੇਪਲ,ਭੋਲਾ ਸਿੰਘ ਸੰਗਰਾਮੀ, ਹਰਵਿੰਦਰ ਸਿੰਘ ਪੱਪਨ, ਕਾ ਗੋਬਿੰਦ ਸਿੰਘ ਛਾਜਲੀ, ਸਿਸ਼ਨ ਦਾਸ, ਚੇਤ ਰਾਮ ਢਿੱਲੋਂ, ਕਾ ਹੰਗੀ ਖਾ,ਰਾਮਪਾਲ ਸ਼ਰਮਾ ਆਦਿ ਨੇ ਕਿਹਾ ਕਿ ਇਹ ਕੋਈ ਪਹਿਲੀ ਵਾਰ ਨਹੀ ਕਿ ਕਿਸੇ ਪ੍ਰੀਖਿਆ ਦਾ ਪੇਪਰ ਲੀਕ ਹੋਇਆ ਹੋਵੇ ਸਗੋਂ ਇਸ ਤੋਂ ਪਹਿਲਾਂ ਵੀ ਅਣਗਿਣਤ ਪ੍ਰੀਖਿਆਵਾਂ ਦੇ ਪੇਪਰ ਲੀਕ ਹੋ ਚੁੱਕੇ ਹਨ ਪਰ ਅਫਸੋਸ ਕਿ ਪੇਪਰ ਲੀਕ ਮਾਮਲੇ ਵਿਚ ਦੋਸ਼ੀਆਂ ਨੂੰ ਬੇਮਸਾਲੀ ਸਜਾ ਦੇਣ ਦੀ ਬਜਾਏ ਸਰਕਾਰ ਵਲੋਂ ਬਚਾ ਲਿਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਇਕ ਪਾਸੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਵਿਚ ਵਿਦਿਆਰਥੀਆਂ ਤੇ ਹੋਏ ਲਾਠੀਚਾਰਜ ਨੂੰ ਲੈਕੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਪਾਣੀ ਪੀ-ਪੀ ਕੋਸ ਰਹੇ ਹਨ ਪਰ ਦੂਜੇ ਪਾਸੇ ਬਰਨਾਲਾ ਵਿਚ ਸੂਬੇ ਦੀ ਆਪ ਸਰਕਾਰ ਦੀ ਸਹਿ ਤੇ ਪੁਲਿਸ ਵਲੋਂ ਸਫਾਈ ਸੇਵਕ ਬੀਬੀਆਂ ਦੇ ਸਿਰਾਂ ਤੇ ਡੰਡੇ ਮਾਰੇ ਜਾਂਦੇ ਹਨ। ਉਨ੍ਹਾਂ ਜਿੱਥੇ ਦਿੱਲੀ ਦੇ ਲਾਠੀਚਾਰਜ ਮਾਮਲੇ ’ਚ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫਾ ਦੇਣ,ਵਿਦਿਆਰਥੀਆਂ ਤਸੱਦਦ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਨ ਅਤੇ ਪੀੜ੍ਹਤ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਇਕ-ਇਕ ਕਰੋੜ ਰੁਪਏ ਦੇਣ ਉੱਥੇ ਹੀ ਬਰਨਾਲਾ ਵਿਚ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਈਆਂ ਸਫਾਈ ਸੇਵਕ ਬੀਬੀਆਂ ਨੂੰ ਇਨਸਾਫ ਦੇਣ ਦੀ ਮੰਗ ਕੀਤੀ।ਇਸ ਮੌਕੇ ਹਰਨੇਕ ਸਿੰਘ,ਦਵਿੰਦਰ ਸਿੰਘ, ਸੁਖਦੇਵ ਸਿੰਘ, ਮਹਿੰਦਰ ਸਿੰਘ, ਮੁਹੰਮਦ ਅਜੀਜ, ਭੀਮ ਸਿੰਘ ਭੁੱਕਲ, ਪਵਨ ਕੁਮਾਰ, ਜੀਤ ਸਿੰਘ ਬੰਗਾ,ਪਵਨ ਕੁਮਾਰ, ਬੇਅੰਤ ਸਿੰਘ, ਮਨਜੀਤ ਕੌਰ ਜਖੇਪਲ, ਹਰਪਾਲ ਕੌਰ ਰਵਿਦਾਸਪੁਰਾ ਟਿੱਬੀ, ਸ਼ਾਂਤੀ ਕੌਰ, ਰਾਮਵੀਰ ਸਿੰਘ ਅਤੇ ਰਾਜਵੀਰ ਸਿੰਘ ਆਦਿ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਦੇਸ਼ ਦੀ ਸਿੱਖਿਆ ਪ੍ਰਣਾਲੀ ’ਚ ਵਿਦਿਆਰਥੀਆਂ ਦਾ ਭਰੋਸਾ ਬਣਾਏ ਰੱਖਣ ਲਈ ਬਣਾਏ ਜਾਣ ਸਖ਼ਤ ਕਾਨੂੰਨ - ਵਿਧਾਇਕ ਡਾ. ਰਹਿਮਾਨ ਅਗਲੀ ਖ਼ਬਰ ਹਰਦਿੱਤਪੁਰਾ ਸਭਾ ਦੇ ਸਕੱਤਰ ਵਲੋਂ 20 ਕਿਸਾਨਾਂ ਦੇ ਕਰੀਬ 9 ਲੱਖ 77 ਤੋਂ ਵੱਧ ਰੁਪਏ ਸਭਾ ਵਿਚ ਜਮਾਂ ਨਾ ਕਰਾਉਣ ’ਤੇ ਮਾਰੀ...
Ad Position 24
No active advertisement