03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਮਸ਼ੀਨੀ ਹਾਦਸੇ ’ਚ ਪੀੜਤ ਕਿਸਾਨ ਨੂੰ ਆਰਥਿਕ ਸਹਾਇਤਾ ਤੇ ਸਰਕਾਰੀ ਨੌਕਰੀ ਦੇਣ ਦੀ ਮੰਗ

ਸ਼ੇਰਪੁਰ, 2 ਅਗਸਤ (ਦਰਸ਼ਨ ਸਿੰਘ ਖੇੜੀ) - ਇਥੋਂ ਨੇੜਲੇ ਪਿੰਡ ਖੇੜੀ ਕਲਾਂ ਦੇ ਕਿਸਾਨ ਰਾਜਵਿੰਦਰ ਸਿੰਘ ਸਪੁੱਤਰ ਨਿਰਮਲ ਸਿੰਘ ਦੀ ਮੱਕੀ ਦਾ ਟੋਕਾ ਕਰਨ ਸਮੇਂ ਟੋਕਾ ਕਰਨ ਵਾਲੀ ਮਸ਼ੀਨ ਵਿੱਚ ਬਾਂਹ ਕੱਟੀ ਗਈ। ਇਹ ਕਿਸਾਨ ਪਸ਼ੂਆਂ ਦੇ ਖਾਣ ਲਈ ਅਚਾਰ ਬਨਾਉਣ ਵਾਸਤੇ ਮੱਕੀ ਦਾ ਟੋਕਾ ਕਰ ਰਿਹਾ ਸੀ, ਤਾਂ ਅਚਾਨਕ ਮਸ਼ੀਨ ਵਿੱਚ ਬਾਂਹ ਆ ਜਾਣ ਕਰਕੇ ਬਾਂਹ ਕੱਟੀ ਗਈ ਅਤੇ ਚੂਰਾ ਚੂਰਾ ਹੋ ਗਈ।

Ad Position 21
No active advertisement
ਮਾਲੇਰਕੋਟਲਾ ਵਿਖੇ ਨਿਯੁਕਤੀ ਪੱਤਰ ਸੌਂਪਦੇ ਹਲਕਾ ਵਿਧਾਇਕ ਪ੍ਰੋ. ਗੱਜਣਮਾਜਰਾ ਨਾਲ ਪ੍ਰਧਾਨ ਨਰੇਸ਼ ਕੁਮਾਰ ਨਾਰੀਕੇ। ਤਸਵੀਰ – ਸਰੌਦ 03-08-2026
ਸ਼ੇਰਪੁਰ, 2 ਅਗਸਤ (ਦਰਸ਼ਨ ਸਿੰਘ ਖੇੜੀ) - ਇਥੋਂ ਨੇੜਲੇ ਪਿੰਡ ਖੇੜੀ ਕਲਾਂ ਦੇ ਕਿਸਾਨ ਰਾਜਵਿੰਦਰ ਸਿੰਘ ਸਪੁੱਤਰ ਨਿਰਮਲ ਸਿੰਘ ਦੀ ਮੱਕੀ ਦਾ ਟੋਕਾ ਕਰਨ ਸਮੇਂ ਟੋਕਾ ਕਰਨ ਵਾਲੀ ਮਸ਼ੀਨ ਵਿੱਚ ਬਾਂਹ ਕੱਟੀ ਗਈ। ਇਹ ਕਿਸਾਨ ਪਸ਼ੂਆਂ ਦੇ ਖਾਣ ਲਈ ਅਚਾਰ ਬਨਾਉਣ ਵਾਸਤੇ ਮੱਕੀ ਦਾ ਟੋਕਾ ਕਰ ਰਿਹਾ ਸੀ, ਤਾਂ ਅਚਾਨਕ ਮਸ਼ੀਨ ਵਿੱਚ ਬਾਂਹ ਆ ਜਾਣ ਕਰਕੇ ਬਾਂਹ ਕੱਟੀ ਗਈ ਅਤੇ ਚੂਰਾ ਚੂਰਾ ਹੋ ਗਈ। ਅੱਤ ਦੀ ਮਹਿੰਗਾਈ ਦੇ ਯੁੱਗ ਵਿਚ ਮਹਿੰਗੀ ਖੇਤੀ ਦੀ ਮਾਰ ਝੱਲ ਰਹੇ ਇਸ ਮੱਧਵਰਗੀ ਕਿਸਾਨ ਪ੍ਰੀਵਾਰ ਦੇ ਇਕੋ ਇਕ ਕਮਾਊਂ ਪੁੱਤਰ ਨੂੰ ਸਰੀਰਕ ਨੁਕਸਾਨ ਕਾਰਨ ਅਪੰਗ ਹੋਣ ਦੀ ਹਾਲਤ ਵਿਚ ਪੀੜ੍ਹਤ ਪ੍ਰੀਵਾਰ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਅਤੇ ਨਾ ਪੂਰਾ ਹੋਣ ਵਾਲਾ ਬਹੁਤ ਹੀ ਘਾਟਾ ਪਿਆ ਹੈ । ਗ੍ਰਾਂਮ ਪੰਚਾਇਤ ਖੇੜੀ ਕਲਾਂ ਦੀ ਸਰਪੰਚ ਬੀਬੀ ਬਲਜੀਤ ਕੌਰ ਸਮੇਤ ਵੱਖ ਵੱਖ ਕਿਸਾਨ ਯੂਨੀਅਨਾਂ ਨੇ ਮੰਗ ਕੀਤੀ ਹੈ ਕਿ ਪੀੜ੍ਹਤ ਪਰਿਵਾਰ ਨੂੰ ਆਰਥਿਕ ਸਹਾਇਤਾ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਮੌਕੇ ਆੜਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਸਰਪੰਚ ਬੀਬੀ ਬਲਜੀਤ ਕੌਰ ਚਹਿਲ ਦੇ ਪਤੀ ਨਛੱਤਰ ਸਿੰਘ ਆੜਤੀਆਂ ਖੇੜੀ ਨੇ ਪੰਜਾਬ ਸਰਕਾਰ ਅਤੇ ਮੰਡੀ ਬੋਰਡ ਤੋਂ ਇਸ ਕਿਸਾਨ ਦੇ ਅੰਗਹੀਣ ਕੋਟੇ ਵਿਚੋਂ ਸਰਕਾਰੀ ਨੌਕਰੀ ਅਤੇ ਵੱਧ ਤੋਂ ਵੱਧ ਆਰਥਿਕ ਸਹਾਇਤਾ ਦੇਣ ਦੀ ਜ਼ੋਰਦਾਰ ਵਕਾਲਤ ਕੀਤੀ ਗਈ। ਇਸ ਮੌਕੇ ਪ੍ਰੀਵਾਰ ਨਾਲ ਹਮਦਰਦੀ ਪ੍ਰਗਟਾਉਣ ਲਈ ਨਸ਼ਾ ਰੋਕੂ ਕਮੇਟੀ ਦੇ ਆਗੂ ਬਲਵਿੰਦਰ ਸਿੰਘ ਬਿੰਦਾ, ਡਾਕਟਰ ਨਾਇਬ ਸਿੰਘ, ਕਿਸਾਨ ਆਗੂ ਸੁਖਦੀਪ ਸਿੰਘ ਚਹਿਲ, ਲਖਵੀਰ ਸਿੰਘ, ਹਰਮੇਲ ਸਿੰਘ, ਪ੍ਰਗਟ ਸਿੰਘ, ਸਵਰਨ ਸਿੰਘ, ਨਿਰਮਲ ਸਿੰਘ,ਫਰਿੰਦਰਜੀਤ ਸਿੰਘ, ਬਿੰਦਰ ਸਿੰਘ, ਜਤਿੰਦਰ ਸਿੰਘ ਗਰੇਵਾਲ ਸ਼ੇਰਪੁਰ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਖੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਝਨੇੜੀ ਵਿਚ ਪਬਲਿਕ ਸ਼ੈੱਡ ਲਈ 10 ਲੱਖ ਦੀ ਗ੍ਰਾਂਟ ਦਾ ਕੀਤਾ ਐਲਾਨ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪਿੰਡ ਝਨੇੜੀ ਤੇ ਭਵਾਨੀ...
Ad Position 24
No active advertisement