03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਸੱਤ ਸਾਲਾਂ ਦੀ ਕਾਨੂੰਨੀ ਲੜਾਈ ਤੋਂ ਬਾਅਦ ਸ਼ਹੀਦ ਫੌਜੀ ਦੇ ਪਰਿਵਾਰ ਨੂੰ ਮਿਲਿਆ ਇਨਸਾਫ਼ ਸੰਗਰੂਰ ਦੀ ਸਥਾਈ ਲੋਕ ਅਦਾਲਤ ਨੇ ਬੀਮਾ ਕੰਪਨੀ ਨੂੰ 30 ਲੱਖ ਰੁਪਏ ਦਾ ਬੀਮਾ ਕਲੇਮ ਅਦਾ ਕਰਨ ਦੇ ਦਿੱਤੇ ਹੁਕਮ ਮੈਡੀਕਲ ਪ੍ਰੈਕਟੀਸ਼ਨਰਜ਼ ਵਲੋਂ ਵਿਧਾਇਕ ਪੰਡੋਰੀ ਨੂੰ ਦਿੱਤਾ ਮੰਗ-ਪੱਤਰ

ਸੰਗਰੂਰ, 2 ਅਗਸਤ (ਧੀਰਜ ਪਸੋਰੀਆ) - ਦੇਸ਼ ਦੀ ਰੱਖਿਆ ਕਰਦੇ ਹੋਏ ਡਿਊਟੀ ਦੌਰਾਨ ਸ਼ਹੀਦ ਹੋਏ ਇੱਕ ਫੌਜੀ ਦੇ ਪਰਿਵਾਰ ਨੂੰ ਕਰੀਬ ਸੱਤ ਸਾਲਾਂ ਦੀ ਕਾਨੂੰਨੀ ਜੱਦੋਜਹਿਦ ਤੋਂ ਬਾਅਦ ਆਖ਼ਿਰਕਾਰ ਇਨਸਾਫ਼ ਮਿਲ ਗਿਆ ਹੈ। ਸੰਗਰੂਰ ਦੀ ਸਥਾਈ ਲੋਕ ਅਦਾਲਤ ਨੇ ਇੱਕ ਮਹੱਤਵਪੂਰਨ ਫ਼ੈਸਲਾ ਸੁਣਾਉਂਦਿਆਂ ਯੂਨਾਈਟਡ ਇੰਡੀਆ ਇੰਸ਼ੋਰੈਂਸ ਕੰਪਨੀ ਲਿਮਿਟਡ ਨੂੰ ਹੁਕਮ ਦਿੱਤਾ ਹੈ ਕਿ ਉਹ ਮ੍ਰਿਤਕ ਫੌਜੀ ਦੀ ਮਾਤਾ ਗੁਰਜੀਤ ਕੌਰ ਨੂੰ 30 ਲੱਖ ਰੁਪਏ ਦੀ ਪਰਸਨਲ ਐਕਸੀਡੈਂਟ ਬੀਮਾ ਰਾਸ਼ੀ ਤਿੰਨ ਮਹੀਨਿਆਂ ਦੇ ਅੰਦਰ ਅਦਾ ਕਰੇ।

Ad Position 21
No active advertisement
ਸ਼ਹੀਦ ਫੌਜੀ ਮਨਪ੍ਰੀਤ ਸਿੰਘ ਦੀ ਫਾਈਲ ਫੋਟੋ। 03-08-2026
ਸੰਗਰੂਰ, 2 ਅਗਸਤ (ਧੀਰਜ ਪਸੋਰੀਆ) - ਦੇਸ਼ ਦੀ ਰੱਖਿਆ ਕਰਦੇ ਹੋਏ ਡਿਊਟੀ ਦੌਰਾਨ ਸ਼ਹੀਦ ਹੋਏ ਇੱਕ ਫੌਜੀ ਦੇ ਪਰਿਵਾਰ ਨੂੰ ਕਰੀਬ ਸੱਤ ਸਾਲਾਂ ਦੀ ਕਾਨੂੰਨੀ ਜੱਦੋਜਹਿਦ ਤੋਂ ਬਾਅਦ ਆਖ਼ਿਰਕਾਰ ਇਨਸਾਫ਼ ਮਿਲ ਗਿਆ ਹੈ। ਸੰਗਰੂਰ ਦੀ ਸਥਾਈ ਲੋਕ ਅਦਾਲਤ ਨੇ ਇੱਕ ਮਹੱਤਵਪੂਰਨ ਫ਼ੈਸਲਾ ਸੁਣਾਉਂਦਿਆਂ ਯੂਨਾਈਟਡ ਇੰਡੀਆ ਇੰਸ਼ੋਰੈਂਸ ਕੰਪਨੀ ਲਿਮਿਟਡ ਨੂੰ ਹੁਕਮ ਦਿੱਤਾ ਹੈ ਕਿ ਉਹ ਮ੍ਰਿਤਕ ਫੌਜੀ ਦੀ ਮਾਤਾ ਗੁਰਜੀਤ ਕੌਰ ਨੂੰ 30 ਲੱਖ ਰੁਪਏ ਦੀ ਪਰਸਨਲ ਐਕਸੀਡੈਂਟ ਬੀਮਾ ਰਾਸ਼ੀ ਤਿੰਨ ਮਹੀਨਿਆਂ ਦੇ ਅੰਦਰ ਅਦਾ ਕਰੇ। ਪੀੜਤ ਪਰਿਵਾਰ ਦੀ ਤਰਫੋਂ ਐਡਵੋਕੇਟ ਸੰਜੀਵ ਗੋਇਲ ਵੱਲੋਂ ਮਾਮਲੇ ਦੀ ਪੈਰਵੀ ਕੀਤੀ ਗਈ। ਮਾਮਲੇ ਅਨੁਸਾਰ ਲੌਂਗੋਵਾਲ ਨਿਵਾਸੀ ਮਨਪ੍ਰੀਤ ਸਿੰਘ ਭਾਰਤੀ ਫੌਜ ਦੀ 18 ਬਟਾਲੀਅਨ ਸਿੱਖ ਰੈਜੀਮੈਂਟ ਵਿੱਚ ਤਾਇਨਾਤ ਸਨ ਅਤੇ ਜੰਮੂ-ਕਸ਼ਮੀਰ ਵਿੱਚ ਆਪਰੇਸ਼ਨ ਰੱਖਸ਼ਕ ਦੌਰਾਨ ਸਰਹੱਦ ’ਤੇ ਦੇਸ਼ ਦੀ ਸੇਵਾ ਨਿਭਾ ਰਹੇ ਸਨ। ਉਨ੍ਹਾਂ ਦਾ ਸਟੇਟ ਬੈਂਕ ਆਫ ਇੰਡੀਆ ਵਿੱਚ ਤਨਖ਼ਾਹ ਖਾਤਾ ਸੀ, ਜਿਸ ਨਾਲ 30 ਲੱਖ ਰੁਪਏ ਦਾ ਪਰਸਨਲ ਐਕਸੀਡੈਂਟ ਇੰਸ਼ੋਰੈਂਸ ਕਵਰ ਜੁੜਿਆ ਹੋਇਆ ਸੀ। 24 ਨਵੰਬਰ 2019 ਨੂੰ ਕੰਟਰੋਲ ਲਾਈਨ ਨੇੜੇ ਉੱਚੀਆਂ ਪਹਾੜੀਆਂ ’ਤੇ ਡਿਊਟੀ ਦੌਰਾਨ ਭਾਰੀ ਬਰਫ਼ਬਾਰੀ ਅਤੇ ਅਤਿ ਖਰਾਬ ਮੌਸਮ ਕਾਰਨ ਮਨਪ੍ਰੀਤ ਸਿੰਘ ਦੀ ਸਿਹਤ ਅਚਾਨਕ ਵਿਗੜ ਗਈ। ਸਾਹ ਲੈਣ ਵਿੱਚ ਦਿੱਕਤ ਆਉਣ ’ਤੇ ਉਨ੍ਹਾਂ ਨੂੰ ਜਹਾਜ ਰਾਹੀਂ ਬੇਸ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।ਭਾਰਤੀ ਫੌਜ ਨੇ ਇਸ ਮੌਤ ਨੂੰ ਡਿਊਟੀ ਦੌਰਾਨ ਹੋਈ ਜੰਗੀ ਮੌਤ ਕਰਾਰ ਦਿੰਦਿਆਂ ਸੰਬੰਧਿਤ ਸਰਟੀਫਿਕੇਟ ਜਾਰੀ ਕੀਤਾ ਅਤੇ ਪਰਸਨਲ ਐਕਸੀਡੈਂਟ ਬੀਮਾ ਕਲੇਮ ਲਈ ਲੋੜੀਂਦੇ ਦਸਤਾਵੇਜ਼ ਬੈਂਕ ਰਾਹੀਂ ਬੀਮਾ ਕੰਪਨੀ ਨੂੰ ਭੇਜੇ। ਇਸ ਦੇ ਬਾਵਜੂਦ ਬੀਮਾ ਕੰਪਨੀ ਨੇ ਇਹ ਕਹਿੰਦੇ ਹੋਏ ਕਲੇਮ ਰੱਦ ਕਰ ਦਿੱਤਾ ਕਿ ਇਹ ਐਕਸੀਡੈਂਟਲ ਮੌਤ ਨਹੀਂ ਹੈ।ਮਾਮਲੇ ਦੀ ਵਿਸਥਾਰਪੂਰਵਕ ਸੁਣਵਾਈ ਤੋਂ ਬਾਅਦ ਸਥਾਈ ਲੋਕ ਅਦਾਲਤ ਦੇ ਚੇਅਰਪਰਸਨ ਪਰਮਜੀਤ ਕੌਰ ਅਤੇ ਮੈਂਬਰਾਂ ਬਸੰਤ ਕੁਮਾਰ ਜਿੰਦਲ ਅਤੇ ਸੰਦੀਪ ਗਰਗ ਨੇ ਆਪਣੇ ਸਾਂਝੇ ਫ਼ੈਸਲੇ ਵਿੱਚ ਕਿਹਾ ਕਿ ਮਾਮਲੇ ਦੇ ਤੱਥਾਂ ਅਤੇ ਰਿਕਾਰਡ ’ਤੇ ਮੌਜੂਦ ਸਬੂਤਾਂ ਦੇ ਆਧਾਰ ’ਤੇ ਬੀਮਾ ਕੰਪਨੀ ਕਲੇਮ ਦੇ ਭੁਗਤਾਨ ਤੋਂ ਇਨਕਾਰ ਨਹੀਂ ਕਰ ਸਕਦੀ। ਅਦਾਲਤ ਨੇ ਕੰਪਨੀ ਨੂੰ ਹੁਕਮ ਦਿੱਤਾ ਕਿ ਉਹ 30 ਲੱਖ ਰੁਪਏ ਦੀ ਬੀਮਾ ਰਾਸ਼ੀ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਮ੍ਰਿਤਕ ਫੌਜੀ ਦੀ ਮਾਤਾ ਗੁਰਜੀਤ ਕੌਰ ਨੂੰ ਅਦਾ ਕਰੇ।ਇਹ ਫ਼ੈਸਲਾ ਨਾ ਸਿਰਫ਼ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਦੇ ਬੀਮਾਂ ਹੱਕਾਂ ਦੀ ਰੱਖਿਆ ਲਈ ਇੱਕ ਅਹਿਮ ਮਿਸਾਲ ਹੈ, ਸਗੋਂ ਇਹ ਵੀ ਸਪੱਸ਼ਟ ਕਰਦਾ ਹੈ ਕਿ ਡਿਊਟੀ ਦੌਰਾਨ ਵਾਪਰੀਆਂ ਅਸਾਧਾਰਣ ਅਤੇ ਜਾਨਲੇਵਾ ਘਟਨਾਵਾਂ ਨੂੰ ਸਿਰਫ਼ ਤਕਨੀਕੀ ਆਧਾਰ ’ਤੇ ਬੀਮਾ ਦਾਅਵਿਆਂ ਤੋਂ ਬਾਹਰ ਨਹੀਂ ਰੱਖਿਆ ਜਾ ਸਕਦਾ।
Ad Position 22
No active advertisement
ਪਿਛਲੀ ਖ਼ਬਰ ਆਬਾਨ ਪਬਲਿਕ ਸਕੂਲ ਵਿਖੇ ਸੁੰਦਰ ਲਿਖਾਈ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਛਾਹੜ ਦੇ ਮੁੰਡਿਆਂ ਨੇ ਜਿੱਤਿਆ ਸੋਨ ਤਗਮਾ, ਕੁੜੀਆਂ ਨੇ ਹਾਸਿਲ ਕੀਤਾ ਚਾਂਦੀ ਦਾ ਤਗਮਾ
Ad Position 24
No active advertisement